ਕਰੀਹਾ ਸਕੂਲ ਵਿਖੇ ਐਨ ਆਰ ਆਈ ਜੌਹਲ ਪਰਿਵਾਰ ਵਲੋਂ ਬੱਚਿਆਂ ਨੂੰ ਕੀਤੇ ਇਨਾਮ ਤਕਸੀਮ ਇੱਕ ਚੰਗਾ ਅਧਿਆਪਕ ਵਿਦਿਆਰਥੀ ਲਈ ਮਾਰਗ ਦਰਸ਼ਕ ਹੁੰਦਾ ਹੈ – ਦਿਨੇਸ਼ ਕਰੀਹਾ




ਨਵਾਂਸ਼ਹਿਰ 7 ਅਪ੍ਰੈਲ (ਹਰਿੰਦਰ ਸਿੰਘ) ਸਸਸਸ ਕਰੀਹਾ ਵਿਖੇ ਸਵਰਗਵਾਸੀ ਪਵਿੰਦਰ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਤੇ ਜੌਹਲ ਪਰਿਵਾਰ ਵਲੋਂ ਸਾਲ 2025-26 ਦੌਰਾਨ ਪੜ੍ਹਾਈ ਅਤੇ ਹੋਰ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਅੱਜ ਦੇ ਇਸ ਸਨਮਾਨ ਸਮਾਰੋਹ ਦੌਰਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਿਨੇਸ਼ ਕੁਮਾਰ ਕਰੀਹਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਿੱਖਿਆ ਅਫਸਰ ਦਿਨੇਸ਼ ਕੁਮਾਰ ਨੇ ਆਪਣੇ ਸੁਨੇਹੇ ਵਿੱਚ ਬੱਚਿਆਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਾਪਿਆਂ ਤੋਂ ਇਲਾਵਾ ਅਧਿਆਪਕ ਵੀ ਬੱਚਿਆਂ ਦੇ ਮਾਰਗ ਦਰਸ਼ਕ ਹਨ।ਉਨ੍ਹਾਂ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਤੋਂ ਗ਼ੁਰੇਜ਼ ਕਰਨ ਦੀ ਗੱਲ ਕਹੀ।ਇਸ ਮੌਕੇ ਸਕੂਲ ਇੰਚਾਰਜ ਅਤੇ ਲੈਕਚਰਾਰ ਬਲਦੇਵ ਰਾਜ ਨੇ ਵਧੀਆ ਨਤੀਜੇ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਇਲਾਕੇ ਦੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਜਾਗਰੂਕ ਕੀਤਾ ਗਿਆ।ਸੰਸਥਾ ਦੇ ਮੁਖੀ ਨੇ ਦੱਸਿਆ ਕਿ ਛੇਵੀਂ ਜਮਾਤ ਦੇ ਅਕਸ਼ਰਾ, ਵਾਲੀਆ ਨੇ ਪਹਿਲਾ ਸਥਾਨ ਤੇ ਨੂਰੀ ਤੇ ਨਜ਼ਮਾਂ ਨੇ ਦੂਜਾ ਅਤੇ ਦਮਨ ਨੇ ਤੀਜਾ ਸਥਾਨ ਹਾਸਲ ਕੀਤਾ। ਸਤਵੀਂ ਜਮਾਤ ਵਿਚੋਂ ਤਾਨਵੀ, ਹਰਪ੍ਰੀਤ ਕੌਰ ਅਤੇ ਮਾਨਵੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ।ਅਰਮਨ ਜੀਤ ਸਿੰਘ ਤੇ ਮਨਜੋਤ ਸਿੰਘ ਨੇ ਨੋਵੀਂ ਜਮਾਤ ਚੋਂ ਪਹਿਲਾ ਸਥਾਨ,ਅਭੀਨਵ ਤੇ ਨੈਂਸੀ ਦੂਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਜਤਿਨ ਤੀਸਰੇ ਸਥਾਨ ਤੇ ਰਿਹਾ। ਗਿਆਰਵੀਂ ਦੀ ਵਿਦਿਆਰਥਣ ਮੁਸਕਾਨ ਪਹਿਲੇ,ਰਜਨੀ ਦੂਜੇ ਅਤੇ ਤਾਨੀਆ ਤੇ ਜਸ਼ਨਦੀਪ ਬੰਗੜ ਤੀਸਰੇ ਸਥਾਨ ਤੇ ਰਹੇ। ਸਾਬਕਾ ਪ੍ਰਿੰਸੀਪਲ ਰਣਜੀਤ ਕੌਰ ਕਰੀਹਾ ਨੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਲਾਭ ਲੈਣ ਦੀ ਗੱਲ ਕਹੀ।ਇਸ ਮੌਕੇ ਤੇ ਸਵਰਗੀ ਪਵਿੰਦਰ ਸਿੰਘ ਜੌਹਲ ਦੇ ਪਰਿਵਾਰ ਮੈਂਬਰਾਂ ਤੋਂ ਇਲਾਵਾ ਗ੍ਰਾਮ ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਰਪੰਚ ਪਿੰਕੀ ਜੱਸਲ,ਪੰਚ ਦੇਸ ਰਾਜ ਜੱਸਲ,ਪੰਚ ਭਾਗ ਰਾਮ,ਪੰਚ ਊਸ਼ਾ ਰਾਣੀ, ਪੰਚ ਨਵਜੋਤ ਕੌਰ, ਸੁਖਵਿੰਦਰ ਸਿੰਘ, ਹਰਜੀਤ ਜੌਹਲ, ਦਲਵੀਰ ਸਿੰਘ, ਦਲਜੀਤ ਬਾਬਾ, ਜਸਵੀਰ ਕੌਰ, ਸੰਦੀਪ ਕੌਰ, ਬਲਰਾਜ ਪੰਚ, ਸਾਬਕਾ ਸਰਪੰਚ ਗੁਰਿੰਦਰ ਸਿੰਘ ਜੌਹਲ, ਸੰਸਥਾ ਦੇ ਸੇਵਾ ਮੁਕਤ ਪ੍ਰਿੰਸੀਪਲ ਰਣਜੀਤ ਕੌਰ ਤੋਂ ਇਲਾਵਾ ਸਕੂਲ ਇੰਚਾਰਜ ਬਲਦੇਵ ਰਾਜ, ਅਜਮੇਰ ਸਿੱਧੂ, ਸੁਖਵੀਰ ਸਿੰਘ, ਰਜਨੀ ਸ਼ਰਮਾ, ਅਮਨਦੀਪ, ਬ੍ਰਿਜ ਬਾਲਾ,ਅਲਕਾ ਬੰਗਾ,ਮੀਨਾ ਕੁਮਾਰੀ, ਕੁਲਵਿੰਦਰ, ਅਮਨਦੀਪ, ਸੰਦੀਪ ਸਿੰਘ, ਕਮਲਜੀਤ ਸਿੰਘ, ਬਲਵੀਰ ਸਿੰਘ, ਕਸ਼ਮੀਰੀ ਲਾਲ ਆਦਿ ਹਾਜ਼ਰ ਸਨ।
