ਪੀ.ਐਮ ਸ਼੍ਰੀ ਸ.ਸ ਸ.ਸਕੂਲ ਲੰਗੜੋਆ ਦੇ ਵਿਦਿਆਰਥੀਆਂ ਦੀ ਹੋਈ ਕੈਰੀਅਰ ਕੌਂਸਲਿੰਗ

ਨਵਾਂਸ਼ਹਿਰ 09 ਅਪ੍ਰੈਲ (ਹਰਿੰਦਰ ਸਿੰਘ) ਜ਼ਿਲ੍ਹਾ ਸਿੱਖਿਆ ਅਫਸਰ (ਐ/ਸੈ ਸਿ ) ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਗਾਈਡੈਂਸ ਕੌਂਸਲਰ ਰਾਕੇਸ਼ ਕੁਮਾਰ ਦੇ ਯਤਨਾਂ ਸਦਕਾ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਿਦਿਆਰਥੀਆਂ ਦੀ ਕੈਰੀਅਰ ਕੌਂਸਲਿੰਗ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਪ੍ਰਿੰਸੀਪਲ ਡਾ. ਸੁਰਿੰਦਰ ਪਾਲ ਅਗਨੀਹੋਤਰੀ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਦਫਤਰ ਅਤੇ ਕਾਰੋਬਾਰ ਬਿਊਰੋ ਕਮ ਮਾਡਲ ਕਰੀਅਰ ਸੈਂਟਰ ਵੱਲੋਂ ਆਏ ਹਿਨਾ ਭਾਟੀਆ ਯੰਗ ਪ੍ਰੋਫੈਸ਼ਨਲ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ ਪ੍ਰੋਜੈਕਟਰ/ ਇੰਟਰ ਐਕਟਿਵ ਪੈਨਲ ਦੀ ਮਦਦ ਨਾਲ ਵਿਦਿਆਰਥੀਆਂ ਦੀ ਕੈਰੀਅਰ ਕੌਂਸਲਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਜਮਾਤ ਦਸਵੀਂ ਅਤੇ ਬਾਰਵੀਂ ਤੋਂ ਬਾਅਦ ਕੀਤੇ ਜਾਣ ਵਾਲੇ ਕੋਰਸਾਂ ਅਤੇ ਉਨ੍ਹਾਂ ਕੋਰਸਾਂ ਉਪਰੰਤ ਮਿਲਣ ਵਾਲੀਆਂ ਨੌਕਰੀਆਂ ਦੇ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਦੇ ਨਾਲ ਹੀ ਵਿਦਿਅਕ ਯੋਗਤਾ ਦਸਵੀਂ ਅਤੇ ਬਾਰਵੀਂ ਦੇ ਆਧਾਰ ਤੇ ਮਿਲਣ ਵਾਲੀਆਂ ਨੌਕਰੀਆਂ, ਅਤੇ ਇਨ੍ਹਾਂ ਨਾਲ ਸਬੰਧਤ ਦੇ ਟੈਸਟ ਦੀ ਤਿਆਰੀ,ਇੰਟਰਵਿਊ ਆਦਿ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਇਲਾਵਾ ਉਨਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਕੀਮਾਂ, ਮੁਫਤ ਸਿਖਲਾਈ,ਰਿਹਾਇਸ਼ ਅਤੇ ਸਿੱਖਿਆ ਪ੍ਰਦਾਨ ਕਰਨ ਵਾਲੇ ਅਦਾਰਿਆਂ ਬਾਰੇ ਦੱਸਿਆ ਗਿਆ। ਇਸ ਮੌਕੇ ਸਕੂਲ ਸਟਾਫ ਦੇ ਗਾਈਡੈਂਸ ਕੌਂਸਲਰ ਇੰਚਾਰਜ ਇੰਦਰਜੀਤ ਅਤੇ ਸ੍ਰੋਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!