ਪੰਜਾਬ ਪਾਵਰਕੌਮ ਮੈਨੇਜ਼ਮੈਂਟ ਵਲੋਂ ਪੈਨਸ਼ਨਰ ਦੀਆਂ ਮੰਗਾਂ ਸਬੰਧੀ ਬਿਜਲੀ ਮੰਤਰੀ ਦੇ ਘਰ ਦਾ ਘਿਰਾਓ 18 ਨੂੰ 6 ਅਪ੍ਰੈਲ ਤੋਂ 16 ਅਪ੍ਰੈਲ ਤੱਕ ਧਰਨੇ ਪ੍ਰਦਰਸ਼ਨ ਜਾਰੀ
ਨਵਾਂਸ਼ਹਿਰ 10 ਅਪ੍ਰੈਲ (ਹਰਿੰਦਰ ਸਿੰਘ)ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਪੈਂਨਸ਼ਨਰਜ ਦੀਆਂ ਮੰਗਾਂ ਪ੍ਰਤੀ ਲਗਾਤਾਰ ਕੀਤੀ ਜਾ ਰਹੀ ਟਾਲ ਮਟੋਲ ਨੀਤੀ ਅਤੇ ਅੜੀਅਲ ਰਵੱਈਏ ਦੇ ਵਿਰੋਧ ਵਿਚ ਸਟੇਟ ਵਰਕਿੰਗ ਕਮੇਟੀ ਦੀ ਕੀਤੀ ਗਈ ਮੀਟਿੰਗ ਵਿਚ ਲਏ ਫੈਸਲੇ ਮੁਤਾਬਿਕ ਪੰਜਾਬ ਵਿਚ ਸਾਰੀਆਂ ਡਵੀਜ਼ਨਾਂ ਅੱਗੇ 6 ਅਪ੍ਰੈਲ ਤੋਂ 16 ਅਪ੍ਰੈਲ ਤੱਕ ਲੜੀਵਾਰ ਧਰਨੇ ਪ੍ਦਰਸ਼ਨ ਕੀਤੇ ਜਾ ਰਹੇ ਹਨ ਅਤੇ 18 ਅਪ੍ਰੈਲ 2026 ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।ਉਪਰੋਕਤ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਸਕੋ ਮੰਡਲ ਨਵਾਂਸ਼ਹਿਰ ਵਲੋਂ ਪ੍ਰਧਾਨ ਨਰਿੰਦਰ ਮਹਿਤਾ ਦੀ ਅਗਵਾਈ ਵਿਚ ਅੱਜ ਮੰਡਲ ਨਵਾਂਸ਼ਹਿਰ ਅੱਗੇ ਧਰਨਾ ਦਿੱਤਾ ਗਿਆ।ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾਈ ਆਗੂ ਸ਼ਿਵ ਕੁਮਾਰ ਤਿਵਾੜੀ, ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ,ਵਿੱਤ ਸਕੱਤਰ ਵਿਜੇ ਕੁਮਾਰ ਬਾਲੀ,ਜੁਆਇੰਟ ਸਕੱਤਰ ਨਿਰੰਜਨ ਕੰਗਾਂ,ਪ੍ਰੈਸ ਸਕੱਤਰ ਜਗਦੀਸ਼ ਚੰਦਰ,ਕੁਲਦੀਪ ਸੌਨਾ, ਮੰਡਲ ਪ੍ਰਧਾਨ ਕਮਲ ਦੇਵ, ਰਵਿੰਦਰ ਭਾਸਕਰ ਰਾਹੋਂ,ਜਸਵੰਤ ਰਾਏ ਏਈਈ,ਗੁਰਮੁਖ ਸਿੰਘ ਲੰਗੜੋਆ,ਪਾਲਾ ਰਾਮ ਕੋਟ ਰਾਂਝਾ,ਸ਼ੰਭੂ ਨਰਾਇਣ,ਪਰੇਮ ਚਣਕੋਆ,ਸਤਿੰਦਰ ਸਿੰਘ ਅਜ਼ਾਦ,ਪਰੇਮ ਸਹਾਬਪੁਰ, ਬਲਦੇਵ ਤਾਜੋਵਾਲ,ਗੁਰਦੇਵ ਗੁਜਰ ਪੁਰ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਚ ਕਿਹਾ ਕਿ ਪੈਂਨਸ਼ਨਰਜ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਾਈਆਂ ਜਾ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਜਿਨ੍ਹਾਂ ਵਿੱਚ ਜਨਵਰੀ 16 ਤੋਂ ਪਹਿਲਾਂ ਦੇ ਰਿਟਾਇਰਆਂ ਨੂੰ 2•59 ਦਾ ਫੈਕਟਰ ਦੇਣਾ,ਪੈਨਸ਼ਨਰਜ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣਾ,ਪੈਂਡਿੰਗ ਡੀ ਏ ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦਾ ਪੈਂਡਿੰਗ ਏਰੀਅਰ ਦੇਣਾ,23 ਸਾਲਾ ਇਨਕਰੀਮੈਂਟ ਦਾ ਲਾਭ ਸਾਰੇ ਪੈਨਸ਼ਨਰਜ ਨੂੰ ਦੇਣਾ,ਬੱਝਵੇਂ ਮੈਡੀਕਲ ਭੱਤੇ ਵਿੱਚ ਵਿਢੌਤਰੀ ਕਰਨਾ,ਮੈਡੀਕਲ ਕੈਸ਼ਲੈਸ ਸਕੀਮ ਮੁੜ ਬਹਾਲ ਕਰਨਾ ਅਤੇ ਵਿਕਾਸ ਦੇ ਨਾਂ ਤੇ ਦੋ ਸੌ ਰੁਪਏ ਪ੍ਰਤੀ ਮਹੀਨਾ ਜੱਬਰੀ ਕਟੌਤੀ ਬੰਦ ਕਰਨਾ ਆਦਿ ਮੰਗਾਂ ਮੰਨਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।ਪਰੰਤੂ ਸਰਕਾਰ ਡੰਗ ਟਪਾਉ ਨੀਤੀ ਅਪਣਾਕੇ ਸਮਾਂ ਲੰਘਾ ਰਹੀ ਹੈ।ਸਟੇਟ ਕਮੇਟੀ ਵਲੋਂ ਡਿਜੀਟਲ ਲਾਈਵ ਸਰਟੀਫੀਕੇਟ ਦੀ ਥਾਂ ਤੇ ਆਪਸ਼ਨਲ ਕਰਾਉਣ ਲਈ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਅਤੇ ਵਿੱਢੇ ਸੰਘਰਸ਼ ਸਦਕਾ ਪਾਵਰਕਾਮ ਵਲੋਂ ਡਿਜੀਟਲ ਪ੍ਰਕਿਰਿਆ ਨੂੰ ਲਾਜ਼ਮੀ ਦੀ ਬਜਾਏ ਆਪਸ਼ਨਲ ਕਰ ਦਿੱਤਾ ਗਿਆ ਹੈ,ਜਿਸ ਨਾਲ ਹਜਾਰਾਂ ਬਜੁਰਗ ਤੇ ਲਾਚਾਰ ਪੈਂਨਸ਼ਨਰਜ ਦਾ ਖੱਜਲ ਖੁਆਰੀ ਤੋਂ ਬਚਾਅ ਹੋਵੇਗਾ।ਇਸ ਕਾਮਯਾਬੀ ਲਈ ਜੱਥੇਬੰਦੀ ਦੀ ਸਮੂਹ ਲੀਡਰਸ਼ਿਪ ਅਤੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ।ਇਸ ਧਰਨੇ ਚ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵਲੋਂ ਨਿਭਾਈ ਗਈ।ਇਸ ਮੌਕੇ ਬਹੁਗਿਣਤੀ ਚ ਫੈਮਿਲੀ ਪੈਂਨਸ਼ਨਰਜ ਬੀਬੀਆਂ ਅਤੇ ਪੈਂਨਸ਼ਨਰਾਂ ਵਲੋਂ ਸ਼ਮੂਲੀਅਤ ਕੀਤੀ ਗਈ।


