ਨਵਾਂਸ਼ਹਿਰ 25 ਅਪ੍ਰੈਲ (ਹਰਿੰਦਰ ਸਿੰਘ) ਸੋਸਾਇਟੀ ਧੀਆਂ ਤੇ ਪੁੱਤਰਾਂ ਦੀ ਆਤਮ ਨਿਰਭਰਤਾ ਤੇ ਨਿੱਤ ਪ੍ਰਤੀ ਦਿਨ ਦੀਆਂ ਘਰੇਲੂ ਲੋੜਾਂ ਵਾਸਤੇ ਮੁਫ਼ਤ ਟ੍ਰੇਨਿੰਗ ਕੋਰਸ ਚੱਲਦੇ ਰੱਖੇਗੀ । ਜਿਸ ਤਰ੍ਹਾਂ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਹਰ ਮਹਿਲਾ ਇਨਸਟਰਕਟਰ ਦੁਆਰਾ ਉਪਲੱਬਧ ਕਰਵਾਈ ਜਾ ਰਹੀ ਹੈ। ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਤੋਂ ਬਾਅਦ ਹੁਣ ਗਿਆਰਵੀਂ ਕਲਾਸ ਦੀਆਂ ਸਫਲਤਾ ਸਹਿਤ ਟ੍ਰੇਨਿੰਗ ਮੁਕੰਮਲ ਕਰਨ ਵਾਲ੍ਹੀਆਂ ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ । ਉਪ੍ਰੰਤ ਅਗਲੀ ਕਲਾਸ ਦੀ ਟ੍ਰੇਨਿੰਗ ਆਰੰਭ ਕੀਤੀ ਜਾਵੇਗੀ। ਇਸੇ ਤਰ੍ਹਾਂ ਪੁੱਤਰਾਂ ਲਈ ਟ੍ਰੇਨਿੰਗ ਪ੍ਰੋਗਰਾਮ ਉਲੀਕੇ ਗਏ ਹਨ। ਇਹ ਜਾਣਕਾਰੀ ਚੰਡੀਗੜ੍ਹ ਰੋਡ ਤੇ ਗੁਰੂ ਨਾਨਕ ਨਗਰ ਵਿਖੇ ਗਿਰਨ ਭਵਨ ਵਿੱਚ ਜੇ ਐਸ ਗਿੱਦਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਨਰਲ ਸਕੱਤਰ ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ ਵਲੋਂ ਸਾਂਝੀ ਕੀਤੀ ਗਈ। ਮੀਟਿੰਗ ਵਲੋਂ ਵੱਖ ਵੱਖ ਪਿੰਡਾਂ ਵਿੱਚ ਨਵ ਜਨਮੀਆਂ ਬੱਚੀਆਂ ਦੀ ਲੋਹੜੀ ਪਾਉਣ ਦੇ ਕਾਰਜਾਂ ਨੂੰ ਉਤਸ਼ਾਹਜਨਕ ਹੁੰਗਾਰੇ ਤੇ ਤਸੱਲੀ ਪ੍ਰਗਟ ਕੀਤੀ ਗਈ। ਜਾਗਰੂਕਤਾ ਮੰਤਵ ਨਾਲ੍ਹ ਹਰ ਸਾਲ ਵਾਂਗ ਇਸ ਸਾਲ “ਏਕ ਨੂਰ ਸਵੈ ਸੇਵੀ ਸੋਸਾਇਟੀ ਪਠਲਾਵਾ ਦੇ ਸਹਿਯੋਗ ਨਾਲ੍ਹ ਇਸ ਸਾਲ ਕਰੀਬ ਇੱਕ ਸੌ ਨਵ ਜਨਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ ।ਹੜ ਪ੍ਰਭਾਵਿਤ ਲੋਕਾਂ ਲਈ ਰਮਦਾਸ ( ਜਿਲ੍ਹਾ ਸ੍ਰੀ ਅੰਮ੍ਰਿਤਸਰ), ਧਰਮਕੋਟ ( ਜਿਲ੍ਹਾ ਗੁਰਦਾਸਪੁਰ) ਤੇ ਸੁਲਤਾਨਪੁਰ ਲੋਧੀ ਦੇ ਨਜਦੀਕ ਪ੍ਰਭਾਵਿਤ ਪਿੰਡਾਂ ਵਿੱਚ ਵਿਤੀ ਸਹਾਇਤਾ ਵੰਡ ਤੇ ਤਸੱਲੀ ਪ੍ਰਗਟ ਕੀਤੀ ਗਈ। ਪ੍ਰਧਾਨ ਜੇ.ਐਸ.ਗਿੱਦਾ ਵਲੋਂ ਤਿੰਨ ਮਹੀਨੇ ਲਈ ਵਿਸ਼ੇਸ਼ ਛੁੱਟੀ ਸਰਵਸੰਮਤੀ ਨਾਲ੍ਹ ਪ੍ਰਵਾਨ ਕੀਤੀ ਗਈ ਇਸ ਦੌਰਾਨ ਮਾ. ਨਰਿੰਦਰ ਸਿੰਘ ਭਾਰਟਾ ਨੂੰ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਡਾ. ਅਜੇ ਬੱਗਾ ਰਿਟਾ: ਸਿਵਲ ਸਰਜਨ ਨੂੰ ਸੋਸਾਇਟੀ ਦੇ ਬਤੌਰ ਐਡਵਾਈਜਰ ਨਾਮਜ਼ਦ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਵਲੋਂ “ਆਪਣਾ ਪੰਜਾਬ ਐਨ ਆਰ ਆਈ ਕਲੱਬ” ਚੱਕ ਗੁਰੂ (ਸਮੁੰਦੜਾ) ਵਲੋਂ ਸ਼ਾਨਦਾਰ ਖੇਡ ਸਟੇਡੀਅਮ ਅਤੇ 37 ਖਿਡਾਰੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਦੀ ਸੇਵਾ ਵਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਦੀ ਹਾਊਸ ਵਲੋਂ ਪ੍ਰਸੰਸਾ ਕੀਤੀ ਗਈ। ਸੋਸਾਇਟੀ ਵਲੋਂ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਜਾਗਰੂਕਤਾ ਪ੍ਰੋਜੈਕਟ ਕਰਨ ਦੀ ਤਜਵੀਜ਼ ਪ੍ਹਵਾਨ ਕੀਤੀ ਗਈ। ਮੀਟਿੰਗ ਵਿੱਚ ਜੇ ਐਸ ਗਿੱਦਾ, ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ, ਮਾ.ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਮੈਡਮ ਹਰਬੰਸ ਕੌਰ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਬਹਾਦਰ ਸਿੰਘ ਸੁੱਜੋਂ, ਸਤਨਾਮ ਸਿੰਘ ਚੱਕ ਗੁਰੂ, ਰਾਜਿੰਦਰ ਕੌਰ ਗਿੱਦਾ, ਮੁਕੇਸ਼ ਕਾਹਮਾ, ਨੀਲਮ ਮੌਰੀਆ, ਪਰਮਜੀਤ ਸਿੰਘ ਮੌਜੂਦ ਰਹੇ।

