ਕੇ. ਵੀ. ਕੇ. ਲੰਗੜੋਆ ਵਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਮੁਹਿੰਮ ਅਧੀਨ ਕਿਸਾਨ-ਵਿਗਿਆਨੀ ਗੋਸ਼ਟੀ ਕਰਵਾਈ
ਨਵਾਂਸ਼ਹਿਰ 27 ਅਪ੍ਰੈਲ (ਹਰਿੰਦਰ ਸਿੰਘ)ਪੀ.ਏ.ਯੂ. ਕੇ.ਵੀ.ਕੇ. ਲੰਗੜੋਆ ਜਿਲ੍ਹਾ ਐਸ. ਬੀ. ਐਸ. ਨਗਰ ਦੇ ਵਿਗਿਆਨੀਆਂ ਨੇ ਪਿੰਡ ਬੇਗਮਪੁਰ, ਬਲਾਕ ਨਵਾਂਸ਼ਹਿਰ ਵਿਖੇ ਅੰਗੂਰਾਂ ਦੇ ਬਾਗ ਦਾ ਮਿਤੀ 27 ਅਪ੍ਰੈਲ ਦਿਨ ਸੋਮਵਾਰ ਨੂੰ ਦੌਰਾ ਕੀਤਾ ਗਿਆ ਅਤੇ ‘ਖਾਦਾਂ ਦੀ ਸੰਤੁਲਿਤ ਵਰਤੋਂ” ਮੁਹਿੰਮ ਅਧੀਨ ਕਿਸਾਨ – ਵਿਗਿਆਨੀ ਗੋਸ਼ਟੀ ਦਾ ਆਯੋਜਨ ਕੀਤਾ। ਇਸ ਗੋਸ਼ਟੀ ਦੇ ਦੌਰਾਨ ਡਾਕਟਰ ਪ੍ਰਦੀਪ ਕੁਮਾਰ ਜੀ ਡਿਪਟੀ ਡਾਇਰੈਕਟਰ ਜੀ ਨੇ ਬਾਗਾਂ ਦੇ ਵਿੱਚ ਮਿੱਟੀ ਪਰਖ ਦੇ ਮਹੱਤਵ ਬਾਰੇ ਦੱਸਿਆ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ।ਨਾਲ ਹੀ ਫਸਲ ਦੀ ਉੱਚੀ ਉਤਪਾਦਕਤਾ ਨੂੰ ਕਾਇਮ ਰੱਖਣ ਲਈ ਸੰਤੁਲਿਤ ਖਾਦਾਂ ਤੋਂ ਇਲਾਵਾ ਸੁਧਰੇ ਬੀਜਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਕਿਸਾਨਾਂ ਨੂੰ ਪੀ.ਏ.ਯੂ. ਦੁਆਰਾ ਸਿਫਾਰਿਸ਼ ਕੀਤੇ ਗਏ ਸਾਉਣੀ ਰੁੱਤ ਦੇ ਉੱਨਤ ਬੀਜ ਹੀ ਬੀਜਣ ਲਈ ਪ੍ਰੇਰਿਆ ਗਿਆ। ਡਾ ਬਲਜੀਤ ਸਿੰਘ ਨੇ ਬਾਗਾਂ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਮੌਕੇ ਤੇ ਪਹਿਚਾਣ ਕਰਕੇ ਰੋਕਥਾਮ ਦੇ ਸੁਝਾਅ ਦਿੱਤੇ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ ਤੇਜਵੀਰ ਸਿੰਘ ਵੀ ਮੌਕੇ ਤੇ ਮੌਜੂਦ ਸਨ ਜਿਨਾਂ ਨੇ ਆਏ ਹੋਏ ਕਿਸਾਨਾਂ ਦੇ ਪਸ਼ੂਆਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਦੱਸਿਆ ਅੰਤ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬਾਗਾਂ ਦੇ ਨਾਲ ਨਾਲ ਫਸਲਾਂ ਲਈ ਵੀ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਪੀ.ਏ.ਯੂ. ਦੇ ਸੁਧਰੇ ਬੀਜਾਂ ਦੀ ਵਰਤੋਂ ਕਰਕੇ ਵੱਧ ਝਾੜ ਲੈਣ ਬਾਰੇ ਜ਼ੋਰ ਦਿੱਤਾ ਗਿਆ।


