ਪ੍ਰਵਾਸੀ ਵਫਦ ਵਲੋਂ ਬੀ.ਡੀ.ਸੀ. ਵਿਖੇ ਹੁੰਦੀ ਖੂਨਦਾਨ ਸੇਵਾ ਬਾਰੇ ਜਾਣਕਾਰੀ ਤੇ ਸਹਿਯੋਗ ਹਿੱਤ ਸਦਭਾਵਨਾ ਮੀਟਿੰਗ

ਨਵਾਂਸ਼ਹਿਰ 27 ਅਪ੍ਰੈਲ (ਹਰਿੰਦਰ ਸਿੰਘ) ਇਲਾਕੇ ਦੇ ਜਾਣੇ ਪਹਿਚਾਣੇ ਪ੍ਰਵਾਸੀ.ਸਮਾਜ ਸੇਵਕ ਪ੍ਰੇਮ ਸਿੰਘ ਰਕਾਸਣ ਅਤੇ ਬਲਵੀਰ ਸਿੰਘ ਤੇ ਹਰਜਾਪ ਸਿੰਘ ਉਸਮਾਨਪੁਰ ਨੇ ਸਥਾਨਕ ਬੀ.ਡੀ.ਸੀ ਖੂਨਦਾਨ ਭਵਨ ਵਿਖੇ ਸੱਦਭਾਵਨਾ ਫੇਰੀ ਤੇ ਆਏ । ਉਨ੍ਹਾਂ ਨੇ ਪ੍ਰਵਾਸੀ ਸ਼ੁੱਭ ਚਿੰਤਕਾਂ ਵਲੋਂ ਬਲੱਡ ਸੈਂਟਰ ਰਾਹੀਂ ਇਲਾਕੇ ਦੇ ਖੂਨਦਾਨੀ ਫ਼ਰਿਸ਼ਤਿਆਂ ਲਈ ਸ਼ੁੱਭ ਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਵਰਤਮਾਨ ਸੇਵਾਵਾਂ ਵਾਰੇ ਜਾਣਕਾਰੀ ਹਾਸਲ ਕੀਤੀ । ਉਨ੍ਹਾਂ ਦੇ ਨਾਲ੍ਹ ਲਖਬੀਰ ਸਿੰਘ ਡੀ ਐਸ ਪੀ, ਸੰਦੀਪ ਮਝੂਰ, ਮੇਜਰ ਰਾਮ ਭਗੌਰਾਂ, ਹਰਭਜਨ ਸਿੰਘ , ਮਲਕੀਅਤ ਸਿੰਘ, ਹਰਮਿੰਦਰ ਸਿੰਘ ਅਤੇ ਸੁਲੱਖਣ ਸਿੰਘ ਭਵਨ ਤੇ ਪੁੱਜੇ। ਇਸ ਮੌਕੇ ਪ੍ਰੇਮ ਸਿੰਘ ਰਕਾਸਣ ਜੀ ਨੇ ਅਪਣੀਆਂ ਕਿਰਤ ਕਮਾਈਆਂ ਵਿੱਚੋਂ ਲੋੜਵੰਦਾਂ ਦੀ ਮੱਦਦ ਲਈ ਇੱਕ ਲੱਖ ਰੁਪਏ ਦਾ ਚੈੱਕ ਸੰਸਥਾ ਦੇ ਸਕੱਤਰ ਜੇ ਐਸ ਗਿੱਦਾ ਦੇ ਸਪੁਰਦ ਕੀਤਾ। ਜੇ ਐਸ ਗਿੱਦਾ ,ਡਾ.ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਨੇ ਪ੍ਰਵਾਸੀ ਸ਼ੁੱਭ ਚਿੰਤਕ ਸ਼ਖ਼ਸੀਅਤਾਂ ਤੋਂ ਪ੍ਰਾਪਤ ਸੁਝਾਵਾਂ ਨੂੰ ਨੋਟ ਕੀਤਾ ਤੇ ਅਮਲ ਕਰਨ ਦਾ ਵਿਸ਼ਵਾਸ਼ ਦੁਆਇਆ । ਜ਼ਿਕਰਯੋਗ ਹੈ ਕਿ ਸਵ.ਮਹਿੰਦਰ ਸਿੰਘ ਉਸਮਾਨਪੁਰ ਜੀ ਦੀ ਯਾਦਗਾਰੀ ਤਸਵੀਰ ਭੱਟੀ ਮੈਮੋਰੀਅਲ ਹਾਲ ਵਿੱਚ ਸਥਾਪਿਤ ਹੈ ਅਮਰੀਕਾ ਵਾਸੀ ਉਹਨਾਂ ਦੇ ਹੋਣਹਾਰ ਸਪੁੱਤਰਾਂ .ਬਲਵੀਰ ਸਿੰਘ ਤੇ ਹਰਜਾਪ ਸਿੰਘ ਉਸਮਾਨਪੁਰ ਵਲੋਂ ਯਾਦਗਾਰੀ ਤਸਵੀਰ ਤੋਂ ਪ੍ਰਭਾਵਿਤ ਹੁੰਦਿਆਂ ਖੂਨਦਾਨ ਸੇਵਾ ਲਈ ਇੱਕ ਲੱਖ ਰੁਪਏ ਦਾ ਵਿਤੀ ਸਹਿਯੋਗ ਕਮੇਟੀ ਦੇ ਸਪੁਰਦ ਕੀਤਾ । ਇਸ ਮੌਕੇ ਜੇ ਐਸ ਗਿੱਦਾ, .ਲਖਬੀਰ ਸਿੰਘ ਡੀ ਐਸ ਪੀ ( ਰਿਟਾ:), ਡਾ ਅਜੇ ਬੱਗਾ ਅਤੇ ਮੈਨੇਜਰ ਮਨਮੀਤ ਸਿੰਘ ਨੇ ਸੰਸਥਾ ਦੀ ਤਰਫੋਂ ਦਾਨੀ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ। ——————

Leave a Reply

Your email address will not be published. Required fields are marked *

error: Content is protected !!