ਔੜ ਦੀ ਮਨਪ੍ਰੀਤ ਨੇ ਦਸਵੀਂ ਜਮਾਤ ਦੀ ਮੈਰਿਟ ਵਿੱਚ ਨਾਂ ਦਰਜ ਕਰਵਾ ਕੇ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ

ਔੜ ਦੀ ਮਨਪ੍ਰੀਤ ਨੇ ਦਸਵੀਂ ਜਮਾਤ ਦੀ ਮੈਰਿਟ ਵਿੱਚ ਆ ਕੇ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ

ਨਵਾਂਸ਼ਹਿਰ 11 ਮਈ (ਹਰਿੰਦਰ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਬੋਰਡ ਦੇ ਘੋਸ਼ਿਤ ਕੀਤੇ ਗਏ ਨਤੀਜਿਆਂ ਵਿੱਚ ਕਸਬਾ ਔੜ ਦੀ ਮਨਪ੍ਰੀਤ ਪੁੱਤਰੀ ਰਾਮ ਬਹਾਦਰ ਨੇ 96% ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾ ਕੇ ਆਪਣੇ ਮਾਤਾ ਪਿਤਾ, ਅਧਿਆਪਕਾਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਮਨਪ੍ਰੀਤ ਸਸਸਸ ਔੜ ਵਿਖੇ ਗਿਆਰਵੀਂ ਜਮਾਤ ਵਿਚ ਪੜ੍ਹ ਰਹੀ ਹੈ।ਹਾਲ ਹੀ ਵਿਚ ਹੋਈ ਦਸਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿੱਚ ਮਨਪ੍ਰੀਤ ਨੇ 624/650 ਅੰਕ 96% ਫੀਸਦੀ ਨਾਲ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਮਨਪ੍ਰੀਤ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਿਹਨਤੀ ਅਧਿਆਪਕਾਂ ਤੇ ਮਾਪਿਆਂ ਸਿਰ ਬੰਨਿਆ ਹੈ। ਮਨਪ੍ਰੀਤ ਨੇ ਕਿਹਾ ਕਿ ਉਸਨੂੰ ਉਸਦੇ ਅਧਿਆਪਕਾਂ ਨੇ ਪੜ੍ਹਾਈ ਦੀ ਸਮੱਗਰੀ ਤਿਆਰ ਕਰਕੇ ਦਿੱਤੀ ਅਤੇ ਉਨ੍ਹਾ ਨੇ ਹੀ ਪੜ੍ਹਾਈ ਦਾ ਸ਼ਡਿਊਲਡ ਤਿਆਰ ਕਰਕੇ ਦਿੱਤਾ ਹੈ। ਮੈਰਿਟ ਵਿੱਚ ਆਈ ਮਨਪ੍ਰੀਤ ਨੇ ਆਪਣੇ ਪੜਾਉਣ ਵਾਲੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਸਸਸ ਔੜ ਦੀ ਪ੍ਰਿੰਸੀਪਲ ਨੇ ਮਨਪ੍ਰੀਤ ਦੇ ਮੈਰਿਟ ਵਿੱਚ ਆਉਣ ਤੇ ਖੁਸ਼ੀ ਜਾਹਿਰ ਕੀਤੀ ਤੇ ਸਕੂਲ ਮੁਖੀ ਨੇ ਆਪਣੇ ਮਿਹਨਤੀ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਹੁਣ ਸਰਕਾਰੀ ਸਕੂਲ ਵੀ ਕਿਸੇ ਗੱਲੋਂ ਘੱਟ ਨਹੀਂ ਹਨ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਿੰਸੀਪਲ ਤੇ ਸਮੂਹ ਸਟਾਫ ਵਲੋਂ ਮਨਪ੍ਰੀਤ ਦਾ ਸਕੂਲ ਵਿੱਚ ਸਨਮਾਨ ਕੀਤਾ ਗਿਆ।ਉਹਨਾਂ ਮਨਪ੍ਰੀਤ ਨੂੰ ਉਸਦੀ ਕਾਮਯਬੀ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।ਮਨਪ੍ਰੀਤ ਦੇ ਪਿਤਾ ਰਾਮ ਬਹਾਦਰ ਨੇ ਖੁਸ਼ੀ ਜਾਹਿਰ ਕਰਦਿਆਂ ਆਪਣੀ ਬੱਚੀ ਦੀ ਕਾਮਯਾਬੀ ਲਈ ਸਕੂਲ ਦੇ ਪ੍ਰਿੰਸੀਪਲ ਤੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮਿਹਨਤ ਕਸ਼ ਰਾਮ ਬਹਾਦਰ ਨੇ ਆਪਣੀ ਧੀ ਮਨਪ੍ਰੀਤ ਦੀ ਪੜ੍ਹਾਈ ਵਿਚ ਮਿਹਨਤ ਲਈ ਸ਼ਲਾਘਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਸਨੇ ਜ਼ਿਲ੍ਹਾ ਪੱਧਰੀ ਮੈਰਿਟ ਵਿੱਚ ਨਾਂ ਆਉਣ ਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਕੌਰ,ਰਾਜ ਰਾਣੀ, ਪਰਮਜੀਤ ਕੁਮਾਰ, ਸਤਿੰਦਰ ਕੌਰ,ਲਾਲੀ ਜੋਸ਼ੀ, ਸੰਦੀਪ ਕੌਰ, ਕਿਰਪਾਲ ਕੌਰ,ਅਨੂ ਸਿੰਘ, ਅਰਵਿੰਦਰ ਬਸਰਾ, ਬਲਦੇਵ ਰਾਜ, ਅਮਨਦੀਪ , ਸ਼ੀਤਲ,ਨੀਰੂ ਬਾਲੀ,ਰੇਖਾ ਰਾਣੀ,ਧਰਮ ਸਿੰਘ ਪ੍ਰਵੀਨ ਕੌਰ ਤੋਂ ਇਲਾਵਾ ਬੱਚੀ ਦੇ ਮਾਤਾ ਪਿਤਾ ਤੇ ਸਕੂਲ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!