ਸੜਕ ਸੁਰੱਖਿਆ ਨਿਯਮਾਂ ਨੂੰ ਜਾਨਣ ਤੇ ਮੰਨਣ ਨਾਲ ਆਪਣਾ ਤੇ ਦੂਜਿਆਂ ਦਾ ਬਚਾਓ ਕੀਤਾ ਜਾ ਸਕਦਾ ਹੈ- ਸੜਕ ਸੁਰੱਖਿਆ ਜਾਗਰੂਕਤਾ ਸੁਸਾਇਟੀ/ਲੰਗੜੋਆ ਸਕੂਲ ਵਿਖੇ ਕਰਵਾਇਆ ਵਿਸ਼ੇਸ਼ ਸੈਮੀਨਾਰ

ਸੜ੍ਹਕ ਸੁਰੱਖਿਆ ਨਿਯਮਾਂ ਨੂੰ ਜਾਨਣ ਤੇ ਮੰਨਣ ਨਾਲ ਆਪਣਾ ਤੇ ਦੂਜਿਆਂ ਦਾ ਬਚਾਓ ਕੀਤਾ ਜਾ ਸਕਦਾ ਹੈ- ਸੜਕ ਸੁਰੱਖਿਆ ਜਾਗਰੂਕਤਾ ਸੁਸਾਇਟੀ/ਲੰਗੜੋਆ ਸਕੂਲ ਵਿਖੇ ਕਰਵਾਇਆ ਵਿਸ਼ੇਸ਼ ਸੈਮੀਨਾਰ

ਨਵਾਂਸ਼ਹਿਰ 12 ਮਈ (ਹਰਿੰਦਰ ਸਿੰਘ) ਸਬਰ ਸੰਤੋਖ ਅਤੇ ਸੜ੍ਹਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਨਾਲ ਇਨਸਾਨ ਆਪ ਵੀ ਬਚਦਾ ਹੈ ਤੇ ਦੂਜਿਆਂ ਨੂੰ ਵੀ ਬਚਾਉਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ (ਰਜਿ:) ਨਵਾਂਸ਼ਹਿਰ ਵਲੋਂ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸੁਸਾਇਟੀ ਦੇ ਮੈਂਬਰਾਂ ਵਲੋਂ ਸਵੇਰ ਦੀ ਸਭਾ ਵਿਚ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਦਿਆਂ ਕੀਤਾ।ਸਕੂਲ ਪ੍ਰਿੰਸੀਪਲ ਡਾ: ਸੁਰਿੰਦਰਪਾਲ ਅਗਨੀਹੋਤਰੀ ਦੀ ਪ੍ਰਧਾਨਗੀ ਹੇਠ ਸੁਸਾਇਟੀ ਵੱਲੋਂ ਸੜਕ ਸੁਰੱਖਿਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ,ਜਿਸ ਵਿੱਚ ਕਾਰਜਕਾਰੀ ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਜੇ ਐਸ ਗਿੱਦਾ, ਐਡਵਾਈਜਰ ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ,ਪ੍ਰਿੰਸੀਪਲ ਬਿਕਰਮਜੀਤ ਸਿੰਘ,ਹਰਿੰਦਰ ਸਿੰਘ ਮੈਂਬਰ ਵਜੋਂ ਹਾਜਰ ਰਹੇ। ਆਪਣੇ ਭਾਸ਼ਣ ਵਿਚ ਬੁਲਾਰਿਆਂ ਨੇ ਦੱਸਿਆ ਕਿ ਦੇਸ ਵਿੱਚ ਰੋਜਾਨਾ ਕਰੀਬ 1315 ਹਾਦਸਿਆਂ ਨਾਲ੍ਹ 485 ਮੌਤਾਂ ਤੇ 1260 ਤੋਂ ਵੱਧ ਲੋਕ ਜਖਮੀ ਹੁੰਦੇ ਹਨ। ਸਾਲ 2024 ਵਿੱਚ ਸੜਕੀ ਦੁਰਘਟਨਾਵਾਂ ਨਾਲ ਕਰੀਬ 1,99,000 ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੇ ਗਈਆਂ ਤੇ ਇੱਕ ਲੱਖ ਫੰਜ ਹਜਾਰ ਜਖਮੀ ਹੋਏ। ਐਕਸੀਡੈਂਟਾਂ ਵਿੱਚ ਕਰੀਬ 54 ਪ੍ਰਤੀਸ਼ਤ ਮਾਮਲੇ ਦੋ ਪਹੀਆ ਵਾਹਨ ਚਾਲਕ ਸਨ। ਐਕਸੀਡੈਂਟਾਂ ਦੀ ਵਜ੍ਹਾ ਸੜਕੀ ਨਿਯਮਾਂ ਪ੍ਰਤੀ ਅਣਜਾਣ, ਨਿਯਮਾਂ ਦੀ ਅਣਦੇਖੀ,ਸਬਰ-ਸੰਤੋਖ ਦੀ ਕਮੀ ਅਤੇ ਸਬੰਧਤ ਸਰਕਾਰੀ ਵਿਭਾਗ ਦੇ ਅਮਲੇ ਫੈਲੇ ਦੀ ਢਿੱਲ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਜਾਣਕਾਰੀ ਸਬੰਧੀ ਕੀਤੇ ਸਵਾਲ ਪੁੱਛੇ ਗਏ ਤੇ ਸਹੀ ਜੁਆਬ ਦੇਣ ਵਾਲੇ ਵਿਦਿਆਰਥੀ ਧਾਇਰੀਆ ਕੁਮਾਰ, ਦੀਪਾਂਸ਼ੂ, ਮਨਪ੍ਰੀਤ, ਏਕਤਾ, ਨਵਜੋਤ ਸਿੰਘ ਕੈਂਥ, ਅੰਨੂ, ਮੇਹਰ ਤੇ ਗਗਨਪ੍ਰੀਤ ਨੂੰ ਇਨਾਮ ਵੰਡੇ ਗਏ।ਇਸ ਮੌਕੇ ਪ੍ਰਿੰਸੀਪਲ ਡਾ.ਸੁਰਿੰਦਰਪਾਲ ਅਗਨੀਹੋਤਰੀ, ਵਾਈਸ ਪ੍ਰਿੰਸੀਪਲ ਮੈਡਮ ਗੁਨੀਤ, ਪ੍ਰਧਾਨ ਰੋਡ ਸੇਫਟੀ ਸੋਸਾਇਟੀ ਹਰਪ੍ਰਭਮਹਿਲ ਸਿੰਘ ,ਸਕੱਤਰ ਜੇ ਐਸ ਗਿੱਦਾ ਪ੍ਰਧਾਨ ਉਪਕਾਰ ਸੁਸਾਇਟੀ ਨਵਾਂਸ਼ਹਿਰ, ਦਿਲਬਾਗ ਸਿੰਘ ਪ੍ਰਧਾਨ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ,ਪ੍ਰਿੰਸੀਪਲ ਬਿਕਰਮਜੀਤ ਸਿੰਘ, ਸਕੂਲ ਦੇ ਸਟਾਫ ਮੈਂਬਰ ਹਰਿੰਦਰ ਸਿੰਘ, ਮੰਚ ਸੰਚਾਲਕ ਮਨਮੋਹਣ ਸਿੰਘ , ਪ੍ਰੇਮ ਪਾਲ ਸਿੰਘ, ਪ੍ਰਦੀਪ ਕੌਰ, ਸਤਿੰਦਰ ਕੌਰ, ਰੇਖਾ ਜੁਨੇਜਾ, ਮੀਨਾ ਨਈਅਰ, ਅਮਨਦੀਪ ਕੌਰ, ਮਨਜਿੰਦਰ ਕੌਰ, ਜਸਵਿੰਦਰ ਕੌਰ, ਸਪਨਾ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਕਲਪਨਾ ਬੀਕਾ, ਜਸਪ੍ਰੀਤ ਕੌਰ, ਰਜਨੀ ਬਾਲਾ, ਨੀਰਜ਼ ਬਾਲੀ, ਸੁਖਵਿੰਦਰ ਲਾਲ, ਨਵਨੀਤ ਸਿੰਘ, ਪਰਦੀਪ ਸਿੰਘ ਤੇ ਸੌਰਵ ਖੰਨਾ ਤੇ ਵਿਦਿਆਰਥੀ ਮੌਜ਼ੂਦ ਸਨ। ਸੰਸਥਾ ਵਲੋਂ ਸੁਸਾਇਟੀ ਪ੍ਰਧਾਨ ਨੂੰ ਸਕੂਲ ਦੇ ਬਾਹਰ ਹਾਦਸਾ ਗ੍ਰਸਤ ਏਰੀਏ ਵਿੱਚ ਟ੍ਰੈਫਿਕ ਲਾਈਟਾਂ ਜਾਂ ਰੋਡ ਸੇਫਟੀ ਲਈ ਸਾਈਨ ਬੋਰਡ ਲਾਉਣ ਦਾ ਪ੍ਰਸਤਾਵ ਰੱਖਿਆ ਗਿਆ।ਜਿਸ ਬਾਰੇ ਸੁਸਾਇਟੀ ਵੱਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਤੇ ਸੁਸਾਇਟੀ ਨੇ ਇਸ ਦਾ ਸਾਰਥਕ ਹੱਲ ਕਰਨ ਦਾ ਭਰੋਸਾ ਦਿੱਤਾ।ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਦੇ ਨੁਮਾਇੰਦਿਆਂ ਵਲੋਂ ਪ੍ਰਿੰਸੀਪਲ ਡਾ.ਸੁਰਿੰਦਰਪਾਲ ਅਗਨੀਹੋਤਰੀ ਸਟੇਟ ਐਵਾਰਡੀ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਪੀ ਐਮ ਸ੍ਰੀ ਸਰਕਾਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਤੇ ਸਮੁੱਚੇ ਸਟਾਫ ਵਲੋਂ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!