r
ਆਨਲਾਈਨ ਵਿਕਰੀ ਦੇ ਖਿਲਾਫ ਕੈਮਿਸਟਾ ਦੀ ਹੜਤਾਲ ਪੂਰੀ ਤਰਾ ਰਹੀ ਸਫਲ/ ਜਿਲੇ ਭਰ ‘ਚ ਜਵਾਈਆਂ ਦੀਆਂ ਰਹੀਆਂ ਬੰਦ/ ਪ੍ਰਧਾਨ ਮੰਤਰੀ ਦੇ ਨਾਮ ਡੀਸੀ ਨੂੰ ਦਿੱਤਾ ਮੰਗ ਪੱਤਰ
ਨਵਾਸ਼ਹਿਰ 20 ਮਈ (ਹਰਿੰਦਰ ਸਿੰਘ) ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐੰਡ ਡਰੱਗਜ਼ ਦੇ ਸੱਦੇ ਤੇ ਨਜਾਇਜ ਅਤੇ ਨਸ਼ੀਲੀ ਦਵਾਈਆ ਦੀ ਆਨਲਾਈਨ ਦਵਾ ਵਿਕਰੀ ਦੇ ਮੁੱਦਿਆ ਨੂੰ ਲੈ ਕੇ ਅੱਜ ਬੁੱਧਵਾਰ ਨੂੰ ਕੈਮਿਸਟਾ ਦੀ ਇਕ ਦਿਨ ਦੀ ਹੜਤਾਲ ਪੂਰਨ ਤੌਰ ਤੇ ਸਫਲ ਰਹੀ | ਜਿਲੇ ਭਰ ਵਿੱਚ ਕੈਮਿਸਟਾਂ ਨੇ ਆਪਣੀਆ ਦੁਕਾਨਾ ਪੂਰਾ ਦਿਨ ਬੰਦ ਰੱਖੀਆ | ਇਸ ਦੌਰਾਨ ਜਿਲਾ ਕੈਮਿਸਟ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਗੁਲਪ੍ਰੀਤ ਔਲਖ ਨੂੰ ਸੌਪਿਆ ਮੰਗ ਪੱਤਰ ਵਿੱਚ ਸਰਕਾਰ ਤੋਂ ਨਜਾਇਜ ਤੇ ਨਸ਼ੀਲੀ ਦਵਾਈਆ ਦੀ ਆਨਲਾਈਨ ਵਿਕਰੀ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ | ਬਿਨਾ ਡਾਕਟਰ ਦੀ ਪਰਚੀ ਤੋ ਦਵਾਈਆ ਦੀ ਵਿਕਰੀ ਦੀ ਹੋਮ ਡਿਲਵਰੀ ਬੰਦ ਕਰਨ ਨੂੰ ਕਿਹਾ ਗਿਆ | ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਜੀਐਸਆਰ 817 (ਈ) ਅਤੇ ਜੀਐਸਆਰ 220 (ਈ) ਨੂੰ ਤੱਤਕਾਲ ਵਾਪਸ ਲਿਆ ਜਾਵੇ | ਜਿੰਨਾ ਦਾ ਦੁਰਪ੍ਰਯੋਗ ਆਨਲਾਈਨ ਡਿਲਵਰੀ ਦੇ ਲਈ ਕੀਤਾ ਜਾ ਰਿਹਾ ਹੈ | ਕੈਮਿਸਟਾ ਨੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਦਵਾਈਆ ਕੋਈ ਆਮ ਉਪਭੋਗਤਾ ਵਾਲੀ ਚੀਜ ਨਹੀ ਹੈ | ਇਸ ਲਈ ਇਹ ਮਰੀਜਾ ਦੀ ਸੁਰੱਖਿਆ ਦੇ ਲਈ ਆਨਲਾਈਨ ਦਵਾਈਆ ਦੀ ਵਿਕਰੀ ਤੋ ਰੋਕ ਲਗਾਈ ਜਾਵੇ | ਕੈਮਿਸਟਾਂ ਨੇ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਮਰੀਜਾ ਦੀ ਸੁਰੱਖਿਆ , ਜਨ ਸਿਹਤ ਅਤੇ ਲੱਖਾ ਛੋਟੇ ਲਾਈਸੇਸਧਾਰੀ ਕੈਮਿਸਟ ਅਤੇ ਉਨਾ ਦਾ ਕਰਮਚਾਰੀਆ ਦੇ ਹਿੱਤਾ ਦੀ ਰੱਖਿਆ ਲਈ ਤੱਤਕਾਲ ਪ੍ਰਭਾਵੀ ਕਦਮ ਚੁੱਕੇ ਜਾਣ | ਇਸ ਮੌਕੇ ਤੇ ਜਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਪੁਰੀ , ਜਿਲਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਮਨੋਰੰਜਨ ਕਾਲੀਆ , ਰਾਹੋ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਮੇਸ਼ ਚੋਪੜਾ, ਹਰਵਿੰਦਰ ਵਿਰਦੀ, ਅਨਿਲ ਬਾਲੀ, ਰਮਨ ਗਖੜ, ਵਰਿੰਦਰ ਓਮਟ, ਵਿਨੋਦ ਸਰਮਾ, ਸੰਨੀ ਆਰੋੜਾ, ਤਰੁਣ ਆਰੋੜਾ, ਸੁਮਿਤ ਪੁਰੀ, ਅਜੇ ਦੀਵਾਨ ,ਦੀਪਾ ਦੀਵਾਨ ਆਦਿ ਮੌਜੂਦ ਰਹੇ।

