ਥਾਣਾ ਔੜ ਦੀ ਪੁਲਿਸ ਵੱਲੋਂ 10 ਨਸ਼ੀਲੇ ਕੈਪਸੂਲਾਂ ਸਮੇਤ ਦੋਸ਼ੀ ਕਾਬੂ

ਥਾਣਾ ਔੜ ਪੁਲਿਸ ਵੱਲੋਂ 10 ਨਸ਼ੀਲੇ ਕੈਪਸੂਲਾਂ ਸਮੇਤ ਦੋਸ਼ੀ ਕਾਬੂ

ਨਵਾਂਸ਼ਹਿਰ/ਔੜ 25 ਮਈ (ਹਰਿੰਦਰ ਸਿੰਘ) ਥਾਣਾ ਔੜ ਪੁਲਿਸ ਦੇ ਮੁਖੀ ਐਸ ਐਚ ਓ ਸੁਖਪਾਲ ਸਿੰਘ ਵਲੋਂ ਕੀਤੀ ਵਿਸ਼ੇਸ਼ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਐਸ ਐਚ ਓ ਥਾਣਾ ਔੜ ਸੁਖਪਾਲ ਸਿੰਘ ਤੇ ਥਾਣਾ ਸਦਰ ਨਵਾਂਸ਼ਹਿਰ ਦੇ ਏ ਐਸ ਆਈ ਰਾਜਿੰਦਰ ਪਾਲ, ਏ ਐਸ ਆਈ ਪ੍ਰਮੇਸ਼ ਕੁਮਾਰ ਤੇ ਕਾਂਸਟੇਬਲ ਸੰਦੀਪ ਸ਼ਰਮਾ ਸਰਕਾਰੀ ਗੱਡੀ ਜਿਸ ਨੂੰ ਡਰਾਇਵਰ ਏ ਐਸ ਆਈ ਨਿਰਮਲ ਦਾਸ ਚਲਾ ਰਿਹਾ ਸੀ ਸਮੇਤ ਸੱਕੀ ਵਿਅਕਤੀਆਂ ਦੀ ਤਫਤੀਸ਼ ਕਰਨ ਤੇ ਗਸ਼ਤ ਲਈ ਪਿੰਡ ਗੜੁਪੜ ਤੇ ਕਸਬਾ ਔੜ ਤੋਂ ਹੁੰਦੇ ਹੋਏ ਪਿੰਡ ਮੀਰਪੁਰ ਲੱਖਾ ਸਾਇਡ ਵੱਲ ਜਾ ਰਹੇ ਸੀ, ਤਾਂ ਜਦੋਂ ਪੁਲਿਸ ਪਾਰਟੀ ਦੀ ਗੱਡੀ ਕਸਬਾ ਔੜ ਪੁੱਜੀ ਤਾਂ ਉਨ੍ਹਾਂ ਨੂੰ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਅਚਾਨਕ ਘਬਰਾ ਗਿਆ ਤੇ ਪੁਲਿਸ ਦੀ ਗੱਡੀ ਦੇਖ ਕੇ ਤੇਜ ਕਦਮੀ ਅੱਗੇ ਵੱਲ ਨੂੰ ਚੱਲ ਪਿਆ। ਪੁਲਿਸ ਨੇ ਸੱਕ ਪੈਣ ਤੇ ਗੱਡੀ ਰੁਕਵਾ ਕੇ ਉਸ ਦਾ ਪਿੱਛਾ ਕੀਤਾ ਤਾਂ ਕਥਿਤ ਦੋਸ਼ੀ ਨੇ ਆਪਣੇ ਹੱਥ ਵਿਚੋਂ ਇੱਕ ਪੱਤਾ ਕੈਪਸੂਲਾ ਦਾ ਥੱਲੇ ਸੁੱਟ ਦਿਤਾ ਤੇ ਅੱਗੇ ਵੱਲ ਚੱਲਦਾ ਰਿਹਾ। ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ (ਕਥਿਤ ਦੋਸ਼ੀ) ਨੇ ਆਪਣਾ ਨਾਮ ਨਵਜੋਤ ਪੁੱਤਰ ਕੁਲਵੀਰ ਸਿੰਘ ਵਾਸੀ ਭੰਗਲ ਕਲਾਂ ਥਾਣਾ ਸਦਰ ਨਵਾਂਸਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ।ਇਸ ਮੌਕੇ ਹੁਸਨ ਲਾਲ ਪੁਲਿਸ ਥਾਣਾ ਔੜ ਨੇ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਅਤੇ ਦੋਸ਼ੀ ਨਵਜੋਤ ਵੱਲੋਂ ਸੁੱਟੇ ਕੈਪਸੂਲਾਂ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਨਸ਼ੀਲੇ ਕੈਪਸੂਲ ਹਨ,ਮੈ ਇਹ ਕੈਪਸੂਲ ਖਾਣ ਦਾ ਆਦੀ ਹਾਂ। ਪੁਲਿਸ ਅਫਸਰ ਨੇ ਸਾਥੀ ਕਰਮਚਾਰੀਆਦੀ ਹਾਜਰੀ ਵਿੱਚ ਬ੍ਰਾਮਦ ਕੈਪਸੂਲਾਂ ਨੂੰ ਚੱਕ ਕੇ ਚੈਕ ਕੀਤਾ ਤਾ ਇੱਕ ਪੱਤਾ ਜਿਸ ਤੇ RXTRAMADOL HYDROCHLORIDE CAPSULE IP TRANADOL-50 Capsule ਲਿਖਿਆ ਹੈ, ਤੇ ਇਹਦੀ ਬਣਨ ਦੀ ਮਿਆਦ ਤੇ ਖਤਮ ਹੋਣ ਦੀ ਮਿਤੀ ਮਿਟਾਈ ਹੋਈ ਪਾਈ ਗਈ।ਏ ਐਸ ਆਈ ਪ੍ਰਮੇਸ਼ ਕੁਮਾਰ ਨੇ ਦੋਸ਼ੀ ਨਵਜੋਤ ਨੂੰ ਨਸੀਲੇ ਕੈਪਸੂਲ ਸਮੇਤ ਕਾਬੂ ਕਰਕੇ ਥਾਣਾ ਔੜ ਵਿਖੇ ਲਿਆਂਦਾ ਜਿਥੇ ਥਾਣਾ ਔੜ ਦੇ ਐਸ ਐਚ ਓ ਸੁਖਪਾਲ ਸਿੰਘ ਦੀ ਟੀਮ ਵੱਲੋਂ ਕਥਿਤ ਦੋਸ਼ੀ ਨਵਜੋਤ ਪੁੱਤਰ ਕੁਲਵੀਰ ਸਿੰਘ ਵਾਸੀ ਭੰਗਲ ਕਲਾਂ ਥਾਣਾ ਸਦਰ ਨਵਾਂਸ਼ਹਿਰ ਤੋਂ ਹੋਰ ਪੁੱਛ ਗਿੱਛ ਜਾਰੀ ਹੈ।

Leave a Reply

Your email address will not be published. Required fields are marked *

error: Content is protected !!