ਬਾਬਾ ਬੂਟੇ ਸ਼ਾਹ ਮੇਲਾ ਪਿੰਡ ਗਹੂੰਣ ਦਾ ਪੋਸਟਰ ਕੀਤਾ ਗਿਆ ਜਾਰੀ
ਬਲਾਚੌਰ, 2 ਜੂਨ (ਹਰਿੰਦਰ ਸਿੰਘ)ਪਿੰਡ ਗਹੂੰਣ ‘ਚ ਬਾਹਰਵਾਰ ਚੱੜਦੇ ਪਾਸੇ ਉੱਚੀ ਥਾਂ ‘ਤੇ ਵਿਸਾਲ ਬੋਹੜ ਥੱਲੇ ਬਣੇ ਰਮਨੀਕ ਅਸਥਾਨ ਦਰਗਾਹ ਬਾਬਾ ਬੂਟੇ ਸ਼ਾਹ ਦਾ ਸਲਾਨਾ ਮੇਲਾ ਇਸ ਵਾਰ ਵੀ ਸਰਧਾ ਤੇ ਉਤਸਾਹ ਨਾਲ ਸਮਹ ਨਗਰ ਨਿਵਾਸੀ, ਪੰਚਾਇਤ, ਐਨ.ਆਰ.ਆਈ ਵੀਰਾਂ ਤੇ ਖਾਸ ਤੌਰ ‘ਤੇ ਪਿੰਡ ਨੱਥਾ ਨੰਗਲ ਵਾਸੀ ਸੰਗਤ ਤੇ ਸੇਵਾਦਾਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਬੂਟੇ ਸ਼ਾਹ ਦੇ 33ਵੇਂ ਸਾਲਾਨਾ ਜੋੜ ਮੇਲੇ ਸਬੰਧੀ ਤਿਆਰ ਕੀਤਾ ਗਿਆ ਰੰਗਦਾਰ ਪੋਸਟਰ ਪਿੰਡ ਗਹੂੰਣ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ। ਸੇਵਾਦਾਰਾਂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਸੰਗਤਾਂ ਨੂੰ 10 ਤੇ 11 ਜੂਨ ਨੂੰ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ 10 ਜੂਨ ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਚਿਰਾਗ ਰੌਸ਼ਨ ਕੀਤੇ ਜਾਣਗੇ ਤੇ 6 ਵਜੇ ਚਾਦਰ ਚੜਾਉਣ ਦੀ ਰਸਮ ਉਪਰੰਤ ਰਾਤ 7 ਤੋਂ 8 ਵਜੇ ਤੱਕ ਪ੍ਰੇਮ ਕਵਾਲ ਐਂਡ ਪਾਰਟੀ ਵੱਲੋਂ ਕਵਾਲੀ, 8 ਤੋਂ 9 ਵਜੇ ਸੰਨੀ ਕੰਗਣਾ ਸੂਫੀ ਮਹਿਫਲ ਲਗਾਉਣਗੇ ਅਤੇ ਰਾਤ 9 ਤੋਂ 1 ਵਜੇ ਤੱਕ ਸਾਬੀ ਨਕਾਲ ਪਾਰਟੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। 11 ਜੂਨ ਦਿਨ ਵੀਰਵਾਰ ਨੂੰ ਸਵੇਰੇ 10 ਤੋਂ 11 ਵਜੇ ਤੱਕ ਕਵਾਲੀ ਦੀ ਮਹਿਫਲ, 11 ਤੋਂ 1 ਵਜੇ ਤੱਕ ਪ੍ਰਸਿੱਧ ਸੂਫੀ ਗਾਇਕ ਅਫਤਾਰ ਮੁਸਾਫ਼ਿਰ, ਦੁਪਹਿਰ 1 ਤੋਂ 4 ਵਜੇ ਤੱਕ ਲੋਕ ਗਾਇਕ ਸਤਿੰਦਰ ਬੁੱਗਾ ਆਪਣੀ ਗਾਇਕੀ ਨਾਲ ਸੰਗਤ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਸਾਮ ਨੂੰ ਬੈਂਡ ਮਾਸਟਰ ਹਰਮੇਸ ਲਾਲ ਮੇਸੀ ਬੈਂਡ ਦੀਆਂ ਧੁੰਨਾਂ ਨਾਲ ਅਤੇ ਰਾਤ ਨੂੰ ਮਾਨਵੀ ਐਂਡ ਤਿੱਤਲੀ ਨਕਾਲ ਪਾਰਟੀ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਕਿ ਸਿਰਫ ਸੱਦੇ ਹੋਏ ਕਲਾਕਰਾਂ ਨੂੰ ਹੀ ਸਮਾਂ ਦਿੱਤਾ ਜਾਵੇਗਾ।


