ਆਸ਼ਾ ਵਰਕਰਾਂ ਵਲੋਂ ਗਹੂੰਣ ਵਿਖੇ ਘਰ-ਘਰ ਜਾ ਕੇ ਕੀਤਾ ਜਾ ਰਿਹਾ ਹੈ ਡਰੱਗ, ਸਮਾਜਿਕ ਅਤੇ ਆਰਥਿਕ ਸਰਵੇਖਣ
ਬਲਾਚੌਰ, 5 ਜੂਨ ()-ਪੰਜਾਬ ਸਰਕਾਰ ਵੱਲੋਂ ਡਰੱਗ, ਸਮਾਜਿਕ ਅਤੇ ਆਰਥਿਕ ਸਰਵੇਖਣ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪਿੰਡਾਂ ਵਿੱਚ ਘਰ-ਘਰ ਜਾ ਕੇ ਆਸ਼ਾ ਵਰਕਰਾਂ ਵੱਲੋਂ ਮੋਬਾਈਲ ਐਪ ਰਾਹੀਂ ਨਿਰਧਾਰਿਤ ਜਾਣਕਾਰੀ ਇੱਕਤਰ ਕੀਤੀ ਜਾ ਰਹੀ ਹੈ। ਇਸੇ ਤਹਿਤ ਪਿੰਡ ਗਹੂੰਣ ਵਿਖੇ ਆਸ਼ਾ ਵਰਕਰ ਪ੍ਰਵੀਨ ਕੁਮਾਰੀ ਸੁੱਧਾ ਮਾਜਰਾ ਵੱਲੋਂ ਘਰ-ਘਰ ਜਾ ਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਫੋਨ ‘ਚ ਐਪ ਰਾਹੀਂ 160 ਦੇ ਕਰੀਬ ਸਵਾਲਾਂ ਦੇ ਜਵਾਬ ਭਰੇ ਜਾ ਰਹੇ ਹਨ। ਜਿਸ ਵਿੱਚ ਆਰਥਿਕਤਾ, ਸਮਾਜਿਕ ਸਥਿਤੀ, ਮਿਲ ਰਹੀਆਂ ਸਰਕਾਰੀ ਸਹੂਲਤਾਂ ਜਾਂ ਘਾਟਾਂ ਅਤੇ ਖਾਸ ਤੌਰ ‘ਤੇ ਨਸ਼ਿਆਂ ਦੇ ਪ੍ਰਭਾਵ, ਰੋਕਥਾਮ ਤੇ ਹੱਲ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਸੂਬੇਦਾਰ ਫਤਿਹ ਸਿੰਘ ਦੇ ਘਰ ਪਹੁੰਚੇ ਆਸ਼ਾ ਵਰਕਰ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਇਸ ਸਰਵੇਖਣ ਸਮੇਂ ਆਧਾਰ ਕਾਰਡ, ਵੋਟਰ ਕਾਰਡ ਤੇ ਬਿਜਲੀ ਦੇ ਬਿੱਲ ਆਦਿ ਸਰਕਾਰੀ ਦਸਤਾਵੇਜ਼ਾਂ ਦੀ ਜ਼ਰੂਰਤ ਪੈਂਦੀ ਹੈ। ਬਾਕੀ ਸਾਰੇ ਮੋਬਾਈਲ ਐਪ ਵਿੱਚ ਦਿੱਤੇ ਹੋਏ ਸਵਾਲ-ਜਵਾਬ ਹੀ ਰਿਕਾਰਡ ਕੀਤੇ ਜਾ ਰਹੇ ਹਨ।

