ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਤੇ ਟ੍ਰਾਂਸਕੋ ਮੰਡਲ ਨੇ ਕੀਤੀ ਮੰਗਾਂ ਸਬੰਧੀ ਮਹੀਨਾਵਾਰ ਮੀਟਿੰਗ

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਤੇ ਟ੍ਰਾਂਸਕੋ ਮੰਡਲ ਨੇ ਕੀਤੀ ਮੰਗਾਂ ਸਬੰਧੀ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ 07 ਜੂਨ (ਹਰਿੰਦਰ ਸਿੰਘ) ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਕੀਤੀ ਗਈ। ਪੈਂਨਸ਼ਨਰਜ ਨੇ ਦੂਰੋਂ ਨੇੜਿਓ ਆ ਕੇ ਮੀਟਿੰਗ ਵਿੱਚ ਭਰਵੀਂ ਸ਼ਮੂਲੀਅਤ ਕੀਤੀ।ਅੱਜ ਦੀ ਇਸ ਮੀਟਿੰਗ ਵਿਚ ਪੈਂਨਸ਼ਨਰਜ ਦੇ ਮਸਲਿਆਂ ਅਤੇ ਮੰਗਾਂ ਪ੍ਰਤੀ ਜੱਥੇਬੰਦੀ ਵਲੋਂ ਕੀਤੇ ਜਾ ਰਹੇ ਸ਼ੰਘਰਸ਼ਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਬੀਤੀ 17 ਮਈ ਨੂੰ ਜਲੰਧਰ ਵਿਖੇ ਕੀਤੀ ਗਈ ਸੂਬਾ ਪੱਧਰੀ ਕਨਵੈਨਸ਼ਨ ਵਿਚ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਜ ਸਾਂਝੇ ਫਰੰਟ ਵਲੋਂ ਲਏ ਫੈਸਲੇ ਮੁਤਾਬਿਕ ਨਗਰ ਕੌਂਸਲ ਦੀਆਂ ਚੋਣਾਂ ਮੌਕੇ ਰਾਹੋਂ ਅਤੇ ਨਵਾਂਸ਼ਹਿਰ ਵਿਚ ਮੌਜੂਦਾ ਸਰਕਾਰਾਂ ਦੇ ਖਿਲਾਫ਼ ਮੋਟਰ ਸਾਈਕਲਾਂ ਅਤੇ ਸਕੂਟਰਾਂ ਤੇ ਕੀਤੇ ਮਾਰਚਾਂ ਤੇ ਤਸੱਲੀ ਪ੍ਗਟਾਈ ਗਈ।ਇਸ ਮੌਕੇ ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ,ਸਰਕਲ ਆਗੂ ਨਿਰੰਜਨ ਕੰਗਾਂ,ਸਰਕਲ ਆਗੂ ਵਿਜੇ ਕੁਮਾਰ ਬਾਲੀ,ਮੰਡਲ ਦੇ ਆਗੂ ਰਵਿੰਦਰ ਭਾਸਕਰ,ਸ਼ੰਭੂ ਰਾਹੋਂ,ਜੁਗਿੰਦਰ ਬੇਗਮਪੁਰ,ਪਰੇਮ ਚਣਕੋਆ,ਚਰਨ ਸਿੰਘ ਅਸਮਾਨ ਪੁਰ,ਬਲਦੇਵ ਤਾਜੋਵਾਲ,ਪਰੇਮ ਸਹਾਪੁਰ,ਸ਼ਿਵ ਰਾਜ ਆਦਿ ਬੁਲਾਰਿਆਂ ਨੇ,ਹੈਡ ਆਫਿਸ ਪਟਿਆਲਾ ਅੱਗੇ ਆਪਣੇ ਰੋਜ਼ਗਾਰ ਲਈ ਸ਼ਾਂਤਮਈ ਢੰਗ ਨਾਲ ਧਰਨਾਂ ਦੇ ਰਹੇ ਆਈ ਟੀ ਆਈ ਤੇ ਅਪ੍ਰੈਂਟਿਸ ਕਰ ਚੁੱਕੇ ਬੇਰੁਜ਼ਗਾਰਾਂ ਉਤੇ ਪੁਲਿਸ ਵਲੋਂ ਬੇਰਹਿਮੀ ਨਾਲ਼ ਲਾਠੀਚਾਰਜ ਕੀਤਾ ਗਿਆ।ਜਿਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਲੋਂ ਲਾਈਨ ਮੈਨ ਦੇ ਤੌਰ ਤੇ ਨੌਕਰੀਆਂ ਦੇਣ ਦਾ ਜੋ ਵਾਹਦਾ ਕੀਤਾ ਸੀ।ਜਿਸ ਤੋਂ ਪਾਵਰਕਾਮ ਮੈਨੇਜਮੈਂਟ ਟਾਲਾ ਵੱਟ ਰਹੀ ਹੈ ਅਤੇ ਲਾਰਿਆਂ ਨਾਲ ਸਮਾਂ ਲੰਘਾ ਰਹੀ ਹੈ।।ਬੁਲਾਰਿਆਂ ਨੇ,ਬੇਰੁਜ਼ਗਾਰਾਂ ਉਤੇ ਸਰਕਾਰ ਵਲੋਂ ਕਰਵਾਏ ਗਏ,ਇਸ ਵਹਿਸ਼ੀਆਨਾ ਤਸ਼ੱਦਦ ਨੂੰ ਮੰਦਭਾਗਾ ਦੱਸਿਆ।ਅਪ੍ਰੈਂਟਿਸ ਲਾਈਨ ਮੈਨ ਦੇ ਹੱਕ ਵਿਚ ਕੀਤੇ ਜਾ ਰਹੇ ਸ਼ੰਘਰਸ਼ ਦੀ ਹਿਮਾਇਤ ਕਰਨ ਦਾ ਇਸ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ।ਇਸ ਮੀਟਿੰਗ ਵਿਚ ਹੁਕਮ ਚੰਦ,ਦੇਵ ਰਾਜ ਸੁੱਜੋਂ,ਬਲਕਾਰ ਰਾਮ,ਰਜੀਵ ਗੌਡ ਹਰਮੇਲ ਸਿੰਘ, ਗੁਰਸ਼ਰਨ ਪਾਲ ਸਿੰਘ, ਨਿਰਮਲ ਭਾਰਟਾ, ਸ਼ੁਭਾਸ਼, ਇੰਦਰਜੀਤ,ਅਸ਼ੋਕ ਕੁਮਾਰ, ਰਾਮ ਲੁਭਾਇਆ,ਮਦਨ ਲਾਲ,ਨਿਰਮਲਜੀਤ,ਕਮਲ ਵੀਰ,ਕਸ਼ਮੀਰ ਸਿੰਘ, ਸੁਰਿੰਦਰ,ਮਲਕੀਤ ਸਿੰਘ, ਬਲਵੀਰ ਸਿੰਘ ਆਦਿ ਹਾਜਰ ਸਨ।ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵੱਲੋਂ ਨਿਭਾਈ ਗਈ।

Leave a Reply

Your email address will not be published. Required fields are marked *

error: Content is protected !!