‘ਰੈਡ ਕ੍ਰਾਸ ਨਸ਼ਾ ਛੁਡਾਊ ਕੇਂਦਰ’ ਨਵਾਂਸ਼ਹਿਰ ਵਲੋਂ ਸੰਧੂ ਇੰਸਟੀਚਿਊਟ ਅਤੇ ਨਰਸਿੰਗ ਕਾਲਜ ਮਹਾਲੋਂ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ

ਰੈਡ ਕ੍ਰਾਸ ਨਸ਼ਾ ਛੁਡਾਊ ਕੇਂਦਰ ਨਵਾਂਸ਼ਹਿਰ ਵਲੋਂ ਸੰਧੂ ਇੰਸਟੀਚਿਊਟ ਅਤੇ ਨਰਸਿੰਗ ਕਾਲਜ ਮਹਾਲੋਂ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ

ਨਵਾਂਸ਼ਹਿਰ 26 ਜੂਨ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋਂ “ਨਸ਼ਾ ਮੁਕਤ ਭਾਰਤ ਸਪਤਾਹ 2026” ਦੇ ਇੱਕ ਹਫਤੇ ਦੀਆਂ ਗਤੀਵਿਧੀਆਂ ਦੀ ਲਗਾਤਾਰਤਾ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਬਾਰਤ ਸਰਕਾਰ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ(ਰਿਟਾ. ਆਈ ਏ ਐਸ) , ਇੰਡੀਅਨ ਰੈੱਡ ਕਰਾਸ ਸੁਸਾਇਟੀ , ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਦੀ ਅਗਵਾਈ ਹੇਠ “ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ” ਦੇ ਸਬੰਧ ਵਿੱਚ ਸੈਮੀਨਾਰ “ਸੰਧੂ ਇਸੰਟੀਚਿਊਟ ਆਫ ਨਰਸਿੰਗ ਮਹਾਲੋਂ (ਨਵਾਂਸ਼ਹਿਰ)ਵਿਖੇ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਅਮਨਦੀਪ ਕੌਰ “ਨਰਸਿੰਗ ਟਿਊਟਰ” ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦਾ ਥੀਮ “ਨਸ਼ਾ ਮੁਕਤ ਭਾਰਤ ਅਭਿਆਨ- ਵਿਕਸਤ ਭਾਰਤ ਦੀ ਪਹਿਚਾਣ ” ਦੇ ਆਧਾਰ ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਹੁਦਿੰਆਂ ਦੱਸਿਆ ਕਿ ਇਹ ਦਿਨ ਵਿਸ਼ਵ ਪੱਧਰ ਤੇ 1989 ਤੋਂ ਮਨਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗੂਰਕ ਕੀਤਾ ਜਾਵੇ ਅਤੇ ਇਸ ਵਰੇ ਨੌਜਵਾਨਾਂ ਦੀ ਭੂਮਿਕਾ ਨੂੰ ਵਧਾਉਦਾ ਹੈ ਅਤੇ ਭਾਰਤ ਵਿਕਾਸ ਦੇ ਰਾਹ ਤੇ ਪਿਆ ਤਾਂ ਵਿਕਸਤ ਹੋ ਜਾਵੇਗਾ। ਉਨਾਂ ਨੇ ਦੱਸਿਆ ਕਿ 145 ਕਰੋੜ ਦੀ ਆਬਾਦੀ ਵਿੱਚੋਂ 37 ਕਰੋੜ ਲੋਕ ਵੱਖ ਵਖ ਤਰਾਂ ਦੇ ਨਸ਼ੇ ਕਰਦੇ ਹਨ ਜਿਸ ਨਾਲ ਸਰੀਰਕ, ਮਾਨਸਿਕ , ਸਿਹਤ ਬਰਬਾਦ ਹੋ ਰਹੀ ਹੈ। ਆਰਥਿਕ ਨੁਕਸਾਨ ਦੇ ਨਾਲ ਨਾਲ ਸਮਾਜਿਕ ਤੌਰ ਤੇ ਅਸਾਵਾਪਣ ਵੱਧ ਰਿਹਾ ਹੈ ਜਿਵੇ , ਤਲਾਕ, ਲੜਾਈ, ਝਗੜੇ, ਲੁੱਟਾਂ ਖੋਹਾਂ ਆਦਿ। ਨਸ਼ੇ ਦੀ ਸਮੱਸਿਆ ਇੱਕ ਵੱਡੀ ਚਣੌਤੀ ਹੈ ਹਰ ਵਰਗ ਨੂੰ ਸਾਥ ਦੇਣਾ ਹੋਵੇਗਾ। ਵਿਦਿਆਰਥੀ ਖਾਸ ਕਰਕੇ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਵਿਅਕਤੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨਾ ਨੇ ਇਹ ਵੀ ਦੱਸਿਆ ਕਿ ਸਾਨੂੰ ਚਿੰਤਾ , ਉਦਾਸੀ, ਬੈਚੇਨੀ , ਦਰਦ ਆਦਿ ਮੁਸ਼ਕਲਾਂ ਨੂੰ ਡਾਕਟਰੀ ਤੌਰ ਹੱਲ ਕਰਨਾ ਹੈ ਨਾ ਕਿ ਨਸ਼ਿਆ ਦੀ ਵਰਤੋਂ ਨਾਲ। ਸਾਨੂੰ ਚਾਹੀਦਾ ਹੈ ਕਿ ਅਸੀ ਪਰਿਵਾਰ ਦਾ ਖਿਆਲ ਰੱਖੀਏ ਇਹ ਨਾ ਹੋਵੇ ਕਿ ਉਨਾਂ ਦੀ ਲਤ ਵੀ ਤੁਹਾਡੇ ਤੇ ਬੁਰਾ ਪ੍ਰਭਾਵ ਪਾਵੇ। ਅੱਜ ਨਸ਼ੇ ਦੇ ਕਾਰਨ ਐਚ. ਆਈ. ਵੀ. , ਕਾਲਾ ਪੀਲੀਆ ਆਦਿ ਵਾਇਰਸ ਨਾਲ ਪੀੜਤ ਵੱਧ ਰਹੇ ਹਨ ਅਤੇ ਨਿਪੁੰਸਕਤਾ ਵੀ ਵੱਧ ਰਹੀ ਹੈ। ਨਸ਼ਿਆ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਹਰ ਭਾਰਤੀ ਅੱਗੇ ਆਵੇ। ਇਸ ਮੌਕੇ ਤੇ ਸ਼੍ਰੀਮਤੀ ਕਮਲਜੀਤ ਕੌਰ, ਕੌਸਲਰ ਨੇ ਕੇਂਦਰ ਦੇ ਕੰਮ ਕਰਨ ਦੇ ਢੰਗ ਤਰੀਕੇ ਬਾਰੇ ਜਾਣਕਾਰੀ ਦੇਣ ਨਾਲ ਨਾਲ ਮੁਫਤ ਇਲਾਜ, ਕਾਉਸਲਿੰਗ, ਖੇਡਾਂ(ਇਨਡੋਰ) ਅਤੇ ਗਤੀਵਿਧੀਆ ਬਾਰੇ ਵਿਸਥਾਰ ਨਾਲ ਗੱਲ ਕੀਤੀ। ਇਸ ਮੌਕੇ ਨਸ਼ਿਆ ਪ੍ਰਤੀ ਸਭ ਨੇ ਪ੍ਰਣ ਲਿਆ। ਅੰਤ ਵਿੱਚ ਅਮਨਦੀਪ ਕੌਰ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰਭਜੋਤ ਕੌਰ, ਹਰਪ੍ਰਤੀ ਕੌਰ, ਹਰਸ਼, ਚਰਨਜੀਤ ਕੌਰ, ਹਰਜੋਤ ਸਿੰਘ, ਗੁਰਪ੍ਰੀਤ ਸਿੰਘ, ਸੁਖਰਾਜ ਅਤੇ ਵੱਡੀ ਗਿਣਤੀ ਵਿੱਚ ਨਰਸਿੰਗ ਦੇ ਵਿਦਿਆਰਥੀ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!