ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਤੇ ਟ੍ਰਾਂਸਮਿਸ਼ਨ ਡਵੀਜ਼ਨ ਨਵਾਂਸ਼ਹਿਰ ਨੇ ਕੀਤੀ ਮਹੀਨਾਵਾਰ ਮੀਟਿੰਗ


ਨਵਾਂਸ਼ਹਿਰ 05 ਜੁਲਾਈ (ਹਰਿੰਦਰ ਸਿੰਘ) ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਡਵੀਜਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਪੈਂਨਸ਼ਨਰਜ ਦੇ ਮਸਲਿਆਂ ਅਤੇ ਮੰਗਾਂ ਸਬੰਧੀ ਜੱਥੇਬੰਦੀ ਵਲੋਂ ਕੀਤੇ ਜਾ ਰਹੇ ਸ਼ੰਘਰਸ਼ਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ,ਸਰਕਲ ਆਗੂ(ਨਿਰੰਜਨ ਸਿੰਘ ਕੰਗਾਂ,ਵਿਜੇ ਕੁਮਾਰ ਬਾਲੀ),ਡਵੀਜਨਲ ਆਗੂ (ਰਵਿੰਦਰ ਭਾਸਕਰ ਰਾਹੋਂ, ਸ਼ੰਭੂ ਨਰਾਇਣ ਰਾਹੋਂ,ਜੁਗਿੰਦਰ ਸਿੰਘ ਬੇਗਮਪੁਰ,ਪਰੇਮ ਚਣਕੋਆ),ਪਰੇਮ ਸਹਾਬ ਪੁਰ,ਚਰਨ ਸਿੰਘ,ਸ਼ਿਵ ਰਾਜ,ਇੰਦਰਜੀਤ ਸਿੰਘ,ਬਲਦੇਵ ਤਾਜੋਵਾਲ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁਲਾਜ਼ਮਾਂ ਅਤੇ ਪੈਂਨਸ਼ਨਰਜ ਦੀਆਂ ਜਾਇਜ ਤੇ ਹੱਕੀ ਮੰਗਾਂ ਅਤੇ ਡੀ ਏ ਨੂੰ ਲੈ ਕੇ ਮੁਲਾਜ਼ਮ ਤੇ ਪੈਨਸ਼ਨਰਜ ਸਾਂਝੇ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਉਲੀਕੇ ਸ਼ੰਘਰਸ਼ ਮੁਤਾਬਿਕ 24 ਜੂਨ ਨੂੰ ਪੰਜਾਬ ਦੇ ਸਮੂਹ ਜਿਲਾ ਹੈਡ ਕੁਆਟਰਾਂ ਅਗੇ ਪੰਜਾਬ ਸਰਕਾਰ ਖਿਲਾਫ ਰੋਸ ਧਰਨੇ ਦਿੱਤੇ ਜਾ ਚੁੱਕੇ ਹਨ।ਇਸ ਤੋਂ ਇਲਾਵਾ 1 ਜੁਲਾਈ ਤੋਂ 10 ਜੁਲਾਈ 2026 ਤੱਕ ਪੰਜਾਬ ਦੇ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਲੜੀਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸੇ ਤਹਿਤ ਜਿਲਾ ਸ਼ ਭ ਸ ਨਗਰ ਅਤੇ ਤਹਿਸੀਲ ਗੜ੍ਹਸ਼ੰਕਰ ਦੇ ਮੁਲਾਜ਼ਮ ਤੇ ਪੈਨਸ਼ਨਰਜ ਵਲੋਂ 7 ਜੁਲਾਈ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਦੀ ਰਿਹਾਇਸ਼ ਗੜ੍ਹਸ਼ੰਕਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿੱਥੇ ਸਮੇਂ ਅਨੁਸਾਰ ਠੀਕ ਸਵੇਰੇ 9 ਵਜੇ ਵੱਧ ਤੋ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਜੀ।ਤਾਂ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਵਾਸਤੇ ਪੱਬਾਂ ਭਾਰ ਹੋਈ ਪੰਜਾਬ ਸਰਕਾਰ ਦੇ ਇਹਨਾਂ ਘੱਟੀਆ ਸੋਚ ਦੇ ਮਨਸੂਬਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ।ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ,ਜਿਨ੍ਹਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਵਾਹਦਾ ਕੀਤਾ ਸੀ,ਕਿ ਪੰਜਾਬ ਵਿਚ ਸਾਡੀ ਸਰਕਾਰ ਲਿਆਉ ਤਹਾਨੂੰ ਮੰਗਾਂ ਸਬੰਧੀ ਧਰਨੇ ਮੁਜਾਹਰੇ ਬਿਲਕੁੱਲ ਨਹੀਂ ਲਾਉਣੇ ਪੈਣਗੇ।ਜਦ ਕਿ ਭਾਰਤ ਸਰਕਾਰ ਦੀਆਂ ਬਾਕੀ ਸੂਬਾ ਸਰਕਾਰਾਂ ਵਲੋਂ ਆਪਣੇ-2 ਮੁਲਾਜ਼ਮਾਂ ਤੇ ਪੈਨਸ਼ਨਰਜ ਨੂੰ ਨਿਰੰਤਰਨ ਅੱਪ ਟੂ ਡੇਟ ਡੀ ਏ ਦਿੱਤਾ ਜਾ ਰਿਹਾ ਹੈ। ਅਤੇ ਮਾਨਯੋਗ ਸੁਪਰੀਮ ਕੋਰਟ ਦੇ ਬੀਤੇ ਸਮੇਂ ਚ ਆਏ ਫੈਸਲੇ ਮੁਤਾਬਿਕ ਡੀਏ ਮੁਲਾਜ਼ਮਾਂ ਪੈਨਸ਼ਨਰਜ ਦਾ ਹੱਕ ਹੈ,ਕੋਈ ਖੈਰਾਤ ਨਹੀ ਹੈ।ਇਹ ਸਰਕਾਰ ਦਲੀਲਾਂ ਅਪੀਲਾਂ ਨਾਲ ਕੁਝ ਮਹੀਨਿਆਂ ਦਾ ਰਹਿੰਦਾ ਸਮਾਂ ਲੰਘਾ ਰਹੀ ਹੈ। ਰਾਜ ਸਤਾਹ ਦੀ ਕੁਰਸੀ ਦਾ ਨਸ਼ਾ ਇਕ ਐਸਾ ਨਸ਼ਾ ਹੈ,ਜੋ ਵੱਢੇ ਵੱਢਿਆ ਨੂੰ ਸੱਭ ਕੁੱਝ ਭੁੱਲਾ ਦਿੰਦਾ ਹੈ,ਜੋ ਜਨਤਾ ਅੱਗੇ ਦੋਵੇਂ ਹੱਥ ਜੋੜ ਕੇ ਸੱਤਾ ਹਾਸਿਲ ਕੀਤੀ ਹੁੰਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹੁਕਮ ਚੰਦ,ਦੇਵ ਰਾਜ ਸੁੱਜੋਂ, ਰਾਮ ਲੁਭਾਇਆ, ਗੁਰਸ਼ਰਨ ਗੁਰਸ਼ਰਨ ਪਾਲ ਸਿੰਘ ,ਨਿਰਮਲ ਸਿੰਘ,ਕਸ਼ਮੀਰ ਸਿੰਘ,ਇਕਬਾਲ ਸਿੰਘ,ਨਿਰਮਲਜੀਤ ਆਦਿ ਹਾਜਰ ਸਨ।ਇਸ ਮੀਟਿੰਗ ਵਿਚ ਸਟੇਜ ਸਕੱਤਰ ਦੀ ਭੂਮਿਕਾ ਡਵੀਜਨਲ ਸਕੱਤਰ ਮਦਨ ਲਾਲ ਵੱਲੋਂ ਨਿਭਾਈ ਗਈ।

Leave a Reply

Your email address will not be published. Required fields are marked *

error: Content is protected !!