ਨਵਾਂਸ਼ਹਿਰ 7 ਅਗਸਤ ( ਹਰਵਿੰਦਰ ਸਿੰਘ )ਚੰਡੀਗੜ੍ਹ ਰੋਡ ਤੇ ਸਥਿਤ ਇਨਡੋਰ ਬੈਡਮਿੰਟਨ ਹਾਲ ਵਿੱਚ ਜੋਨ ਨੰ: 06 ਦਾ ਮੈਚ ਆਰੰਭ ਹੋਇਆ। ਜਿਸ ਵਿਚੋ 14,17 ਅਤੇ 19 ਉਮਰ ਵਰਗ ਵਿਚੋ ਮੁੰਡੇ-ਕੁੜੀਆਂ ਨੇ ਭਾਗ ਲਿਆ। ਇਸ ਸੰਬੰਧ ਵਿਚੋ ਪਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਬੈਡਮਿੰਟਨ ਟੂਰਨਾਮੈਂਟ ਜਿਲਾ ਸਿੱਖਿਆ ਅਫਸਰ ਦੀ ਦੇਖ-ਰੇਖ ਵਿਚ ਕਰਵਾਇਆ ਜਾ ਰਿਹਾ ਹੈ। ਬੈਡਮਿੰਟਨ ਕੋਚ ਹਰਪਿੰਦਰ ਸਿੰਘ ਨੇ ਦੱਸਿਆ ਕਿ ਦੋਆਬਾ ਆਰੀਆ ਸੀਨੀ ਸੈਕੰਡਰੀ ਸਕੂਲ ਦੀ ਅੰਤਰ 14 ਦੀ ਟੀਮ ਨੇ ਫ਼ਾਇਨਲ ਚ ਪਹੁੰਚ ਕੇ ਸਕੂਲ ਦਾ ਨਾਂ ਰੋਸਨ ਕੀਤਾ ਹੈ । ਸਕੂਲ ਕਮੇਟੀ ਦੇ ਪ੍ਰਧਾਨ ਜੀਅ ਲਾਲ ਅਤੇ ਮੈਨੇਜਰ ਸੁਸ਼ੀਲ ਪੂਰੀ ਨੇ ਪਿ੍ੰਸੀਪਲ ਗਿੱਲ ਨੂੰ ਵਧਾਈਆਂ ਦਿੱਤੀਆਂ।

