ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫਤ ਮੈਡੀਕਲ ਕੈਂਪ ਲਗਾਇਆ

ਨਵਾਂਸ਼ਹਿਰ 7 ਅਗਸਤ (ਹਰਵਿੰਦਰ ਸਿੰਘ ) ਰਾਹੋਂ ਦਾਣਾ ਮੰਡੀ ਵਿਖੇ ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਵੀ ਡੁਮਰਾ ਅਤੇ ਮੁਖੀ ਹੋਮਿਓਪੈਥੀ ਵਿਭਾਗ ਪੰਜਾਬ ਡਾ. ਹਰਿੰਦਰਪਾਲ ਦੇ ਨਿਰਦੇਸ਼ਾਂ ‘ਤੇ, ਆਯੂਸ਼ ਵਿਭਾਗ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵਲੋਂ ਮੁਫ਼ਤ ਆਯੁਸ਼ ਮੈਡੀਕਲ ਕੈਂਪ ਲਗਾਇਆ। ਜਿਸ ਵਿੱਚ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਸਰਬਜੀਤ ਕੌਰ ਅਤੇ ਹੋਮਿਓਪੈਥਿਕ ਜ਼ਿਲਾ ਅਫਸਰ ਡਾਕਟਰ ਰਜੀਵ ਜਿੰਦੀਆ ਦੀ ਅਗਵਾਈ ਹੇਠ ਦਾਣਾ ਮੰਡੀ ਰਾਹੋਂ ਵਿੱਚ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਪ੍ਰਧਾਨ ਆੜਤੀ ਐਸੋਸੀਏਸ਼ਨ ਸ. ਮਨਵੀਰ ਸਿੰਘ ਪਰਮਾਰ , ਸ.ਅਮਰਜੀਤ ਸਿੰਘ ਪ੍ਰਧਾਨ ਨਗਰ ਕੌਂਸਲ ਰਾਹੋਂ , ਸ.ਸਤਿੰਦਰਪਾਲ ਸਿੰਘ ਧਾਲੀਵਾਲ ਅਤੈ ਰਾਜੇਸ਼ ਚੋਪੜਾ , ਰਾਜਵੰਤ ਸਿੰਘ, ਨਿਰਮਲ ਸਿੰਘ ਅਤੇ ਵਿਨੋਦ ਕੁਮਾਰ ਸੁਪਰਡੈਂਟ ਆਯੁਰਵੈਦਿਕ ਵਿਭਾਗ ਨਵਾ ਸ਼ਹਿਰ ਅਤੇ ਹੋਰ ਪਤਵੰਤਿਆ ਨਾਲ ਕੀਤਾ ਗਿਆ। ਇਸ ਕੈਂਪ ਵਿਚ ਨੋਡਲ ਅਫ਼ਸਰ ਡਾ. ਅਮਰਪ੍ਰੀਤ ਕੌਰ ਢਿੱਲੋਂ, ਆਯੁਰਵੈਦਿਕ ਡਾ. ਰਮਨਦੀਪ ਕੁਮਾਰ, ਡਾ: ਪੂਜਾ ਭਾਰਦਵਾਜ ਹੋਮਿਓਪੈਥਿਕ ਡਾ.ਹਰਦੀਪ ਸਿੰਘ ਅਤੇ ਡਾ: ਅਮਰਿੰਦਰ ਸਿੰਘ ਆਦਿ ਦੀ ਦੇਖ-ਰੇਖ ਹੇਠ ਮਰੀਜ਼ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀ। ਕੈਂਪ ਮੌਕੇ ਆਯੂਰੁਵੇਦਿਕ ਦੇ 374 ਮਰੀਜ਼ਾਂ ਅਤੇ ਹੋਮੀਊਪੈਥਿਕ ਦੇ 247 ਮਰੀਜ਼ਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਚੰਗੀ ਸਿਹਤ ਲਈ ਕੈਂਪ ਵਿੱਚ ਮਾਹਿਰਾਂ ਨੇ ਮਰੀਜ਼ਾਂ ਨੂੰ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਆਯੁਰਵੈਦ ਦੇ ਸਿਧਾਂਤਾਂ ਅਨੁਸਾਰ ਖੁਰਾਕ ਸੰਬੰਧੀ ਹਦਾਇਤਾਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਡਾਕਟਰਾਂ ਦੀ ਟੀਮ ਨੇ ਜੋੜਾਂ ਦੇ ਦਰਦ, ਪੇਟ ਨਾਲ ਸਬੰਧਤ ਸਮੱਸਿਆਵਾਂ, ਬਲੱਡ ਪ੍ਰੈਸ਼ਰ, ਸ਼ੂਗਰ, ਔਰਤਾਂ ਦੇ ਰੋਗਾਂ ਅਤੇ ਚਮੜੀ ਦੇ ਰੋਗਾਂ ਲਈ ਵੀ ਦਵਾਈਆਂ ਦਿੱਤੀਆਂ। ਇਸ ਕੈਂਪ ਵਿਚ ਮਰੀਜ਼ਾ ਨੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦਾ ਲਾਭ ਲਿਆ।ਇਸ ਮੌਕੇ ਆਯੁਰਵੈਦਿਕ ਵੈਦ ਜਗਰੂਪ ਸਿੰਘ ਅਤੇ ਜਸਵਿੰਦਰ ਸਿੰਘ,ਹੋਮਿਓਪੈਥਿਕ ਡਿਸਪੈਂਸਰ ਸਤਿੰਦਰਪਾਲ ਸਿੰਘ , ਅਮਨਦੀਪ ਕੌਰ ਹਾਜਿਰ ਰਹੇ।

Leave a Reply

Your email address will not be published. Required fields are marked *

error: Content is protected !!