ਨਵਾਂਸ਼ਹਿਰ 20 ਅਗਸਤ (ਹਰਿੰਦਰ ਸਿੰਘ ਨਵਾਂਸ਼ਹਿਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੋ ਨੰਬਰ 06 ਤੇ ਅੱਜ ਜੋਨਲ ਪੱਧਰੀ ਖੇਡਾਂ ਦੇ ਆਖਰੀ ਪੜਾਅ ਦੇ ਫਾਈਨਲ ਮੁਕਾਬਲੇ ਕਰਾਏ ਗਏ। ਜਿਸ ਦਾ ਰਸਮੀ ਉਦਘਾਟਨ ਡਾਕਟਰ ਜਸਵਿੰਦਰ ਸਿੰਘ (ਰਾਜਾ ਹਸਪਤਾਲ ਨਵਾਂਸ਼ਹਿਰ) ਪ੍ਰਧਾਨ ਪ੍ਰਬੰਧਕ ਕਮੇਟੀ ਨੇ ਜੇ ਐਸ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨਾਲ ਮਿਲ ਕੇ ਕੀਤਾ। ਭਾਦੋਂ ਦੇ ਛਰਾਟੇ, ਕਿਤੇ ਵਾਧੇ ਕਿਤੇ ਘਾਟੇ, ਦੀ ਕਹਾਵਤ ਅਨੁਸਾਰ ਮੁੱਖ ਮਹਿਮਾਨ ਵਲੋਂ ਮੀਂਹ ਦੇ ਹਲਕੇ ਛਰਾਟਿਆਂ ਨਾਲ ਫੁੱਟਬਾਲ ਅੰਡਰ 17 ਲੜਕਿਆਂ ਦਾ ਮੈਚ ਸ਼ੁਰੂ ਕਰਵਾਇਆ ਗਿਆ। ਜਿਸ ਵਿੱਚ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਕਾਹਮਾ ਸਕੂਲ ਨੂੰ ਹਰਾ ਕੇ ਜੇਤੂ ਰਿਹਾ। ਅੰਡਰ 14 ਲੜਕੇ ਉਮਰ ਵਰਗ ਵਿਚ ਵੀ ਖਾਲਸਾ ਸਕੂਲ ਨੇ ਮਿਡਲ ਸਕੂਲ ਸੋਨਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਤੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਅਤੇ ਜੋਨਲ ਕਮੇਟੀ ਦੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਕਬੱਡੀ ਨੈਸ਼ਨਲ ਦੇ ਫਾਈਨਲ ਮੁਕਾਬਲੇ ਜੋ ਕਿ ਦੋਆਬਾ ਸਿੱਖ ਨੈਸ਼ਨਲ ਸਕੂਲ ਸਲੋਹ ਰੋਡ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ।ਜਿਸ ਵਿੱਚ 14 ਸਾਲਾ ਲੜਕੇ ਭੰਗਲ ਖੁਰਦ ਪਹਿਲੇ ਸਥਾਨ ਅਤੇ ਦੋਆਬਾ ਸਿੱਖ ਨੈਸ਼ਨਲ ਸਕੂਲ ਦੂਸਰੇ ਸਥਾਨ ਤੇ ਰਿਹਾ। ਅੰਡਰ 17 ਸਾਲ ਉਮਰ ਵਰਗ ਵਿੱਚ ਦੋਆਬਾ ਸਿੱਖ ਨੈਸ਼ਨਲ ਪਹਿਲੇ ਸਥਾਨ ਅਤੇ ਅਲਾਚੌਰ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾ ਅੰਡਰ 19 ਦੋਆਬਾ ਸਿੱਖ ਨੈਸ਼ਨਲ ਪਹਿਲੇ ਸਥਾਨ ਅਤੇ ਬਾਬਾ ਵਜੀਰ ਸਿੰਘ ਸਕੂਲ ਦੂਜੇ ਸਥਾਨ ਤੇ ਰਿਹਾ। ਖੋ ਖੋ ਦੀ ਖੇਡ ਵਿੱਚ ਅੰਡਰ14 ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਜੱਬੋਵਾਲ ਨੇ ਪਹਿਲਾ ਅਤੇ ਖਾਲਸਾ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾ। 17 ਸਾਲਾ ਉਮਰ ਵਰਗ ਵਿੱਚ ਖਾਲਸਾ ਸਕੂਲ ਦੀਆਂ ਲੜਕੀਆਂ ਜੇਤੂ ਰਹੀਆਂ। ਅੰਡਰ 14 ਲੜਕੇ ਜੱਬੋਵਾਲ ਨੇ ਪਹਿਲਾ ਅਤੇ ਖਾਲਸਾ ਸਕੂਲ ਨੇ ਦੂਸਰਾ ਸਥਾਨ, ਅੰਡਰ 17 ਸਾਲ ਉਮਰ ਵਰਗ ਵਿੱਚ ਖਾਲਸਾ ਸਕੂਲ ਨੇ ਪਹਿਲਾ ਅਤੇ ਸ ਹ ਸਕੂਲ ਭੀਣ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ 19 ਉਮਰ ਵਰਗ ਵਿੱਚ ਖਾਲਸਾ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕ੍ਰਿਕਟ ਤੇ ਮੁਕਾਬਲੇ ਆਈ ਟੀ ਆਈ ਦੇ ਗਰਾਉਂਡ ਵਿੱਚ ਬੜੇ ਦਿਲਚਸਪ ਰਹੇ ਜਿਸ ਵਿੱਚ ਅੰਡਰ 14 ਦੋਆਬਾ ਸਿੱਖ ਨੈਸ਼ਨਲ ਸਕੂਲ, ਸਕੂਲ ਆਫ ਐਮੀਨੈਂਸ ਨੂੰ ਹਰਾ ਕੇ ਜੇਤੂ ਰਿਹਾ। ਅੰਡਰ 17 ਵਿੱਚ ਸਕੂਲ ਆਫ ਐਮੀਨੈਂਸ ਨੂੰ ਹਰਾ ਕੇ ਖਾਲਸਾ ਸਕੂਲ ਪਹਿਲੇ ਸਥਾਨ ਤੇ ਅਤੇ ਅੰਡਰ 19 ਵਿੱਚ ਦੋਆਬਾ ਆਰੀਆ ਨੇ ਜਿੱਤ ਪ੍ਰਾਪਤ ਕਰਕੇ ਖਾਲਸਾ ਸਕੂਲ ਨੂੰ ਮਾਤ ਦਿੱਤੀ। ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਟੂਰਨਾਮੈਂਟ ਦੀ ਸੰਪੂਰਨਤਾ ਦੌਰਾਨ ਆਪਣੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਾਰੇ ਸਰੀਰਕ ਸਿੱਖਿਆ ਅਧਿਆਪਕਾਂ ਸਮੇਤ ਬਾਕੀ ਅਧਿਆਪਕ ਸਾਥੀਆਂ ਦਾ ਮਿਲੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਅੱਜ ਦੇ ਇਸ ਖਤਮ ਹੋਏ ਜੂਨਾ ਟੂਰਨਾਮੈਂਟ ਵਿੱਚ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਤੋਂ ਇਲਾਵਾ ਮਨਜੀਤ ਸਿੰਘ ਕਨਵੀਨਰ (ਫੁੱਟਬਾਲ) ਜਸਵੀਰ ਸਿੰਘ ਕੋਚ, ਜਸਵਿੰਦਰ ਸਿੰਘ ਕੋਚ, ਅਮਰਜੀਤ ਸਿੰਘ ਕੋਚ ਮੂਸਾਪੁਰ, ਗੁਰਨਾਮ ਸਿੰਘ ਕੋਚ ਕਾਹਮਾ, ਕੁਲਵਿੰਦਰ ਕੌਰ ਕਨਵੀਨਰ (ਖੋ ਖੋ) ਹਰਵਿੰਦਰ ਕੌਰ ਜੱਬੋਵਾਲ, ਇੰਦਰਜੀਤ ਮਾਹੀ, ਸੰਦੀਪ ਕੌਰ, ਦੇਸ ਰਾਜ ਪੀ ਟੀ ਆਈ, ਅਰਜੁਨ ਸਿੰਘ ਪੀਟੀਆਈ, ਪ੍ਰਦੀਪ ਕੁਮਾਰ ਕਨਵੀਨਰ (ਕ੍ਰਿਕਟ), ਸਤਪਾਲ ਡੀ ਪੀ ਈ,ਰੋਹਿਤ ਕੁਮਾਰ, ਸੁਮੀਤ ਸੋਢੀ, ਹਰਿੰਦਰ ਸਿੰਘ, ਅਮਨਦੀਪ ਸਿੰਘ, ਰਾਜਵਿੰਦਰ ਸਿੰਘ, ਸੁਸ਼ੀਲ ਕੁਮਾਰ,ਕਨਵੀਨਰ (ਕਬੱਡੀ ) ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਜਸਕਰਨ ਸਿੰਘ, ਬਲਦੇਵ ਰਾਜ ਲੈਕਚਰਾਰ, ਪਰਵਿੰਦਰ ਸਿੰਘ ਭੰਗਲ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਭੀਣ,ਸਕੱਤਰ ਸੰਜੀਵ ਕੁਮਾਰ ਜੋਨਲ ਟੂਰਨਾਮੈਂਟ ਕਮੇਟੀ, ਹਰਵਿੰਦਰ ਸਿੰਘ ਹੈਰੀ, ਮੁਲਖ ਰਾਜ, ਗੁਰਦੀਪ ਕੌਰ,ਬਲਵੀਰ ਕੌਰ, ਕੰਚਨ, ਪੂਜਾ ਰਾਣੀ,ਨੀਰਜ ਬਾਲੀ,ਬਲਜਿੰਦਰ ਸਿੰਘ, ਪ੍ਰੇਮ ਸਿੰਘ, ਸੁਸ਼ੀਲ ਕੁਮਾਰ, ਗੁਰਪ੍ਰੀਤ ਸਿੰਘ, ਸਰਜੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।



