ਆਈ. ਈ. ਡੀ. ਕੰਪੋਨੈਂਟ ਤਹਿਤ ਦਿਵਿਆਂਗ ਬੱਚਿਆਂ ਦਾ ਲਗਾਇਆ ਗਿਆ ਅਸੈਸਮੇਂਟ ਕੈਂਪ

ਨਵਾਂਸ਼ਹਿਰ 20 ਅਗਸਤ (ਹਰਿੰਦਰ ਸਿੰਘ)  ਜਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਆਈ. ਈ. ਡੀ.ਕੰਪੋਨੈਂਟ ਅਤੇ ਅਲਿਮਕੋ ਦੇ ਤਾਲਮੇਲ ਨਾਲ  ਦਿਵਆਂਗ ਬੱਚਿਆਂ ਦਾ ਅਸੈਸਮੇਂਟ  ਕੈਂਪ ਬੀ.ਆਰ. ਸੀ.ਸਿਆਣਾ ਬਲਾਕ ਬਲਾਚੌਰ 2 ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ 56 ਦਿਵਿਆਂਗ ਬੱਚਿਆਂ ਨੂੰ 81 ਸਹਾਇਕ ਉਪਕਰਣ ਦੇਣ ਲਈ ਸੂਚੀਬੱਧ ਕੀਤਾ ਗਿਆ।ਜਿਸ ਵਿੱਚ ਅਲਿਮਕੋ ਦੀ ਡਾਕਟਰ ਟੀਮ ਵਿੱਚ ਸੂਰ‌ਆ ਪਾਂਡੇ,ਅਕਾਸ਼, ਰਾਜ ਰਾਘਵ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ। ਸਿਵਲ ਹਸਪਤਾਲ ਵੱਲੋਂ ਡਾ. ਜਤਿਨ ਭੱਲਾ, ਡਾ.ਮਨਦੀਪ ਕੌਰ, ਡਾ.ਪ੍ਰਿਯੰਕਾ ਹਾਜ਼ਰ ਸਨ। ਡਾ.ਰਵਿੰਦਰ ਕੁਮਾਰ ਫਿਸਿਓਥੈਰਾਪਿਸਟ ਵੱਲੋਂ ਆਰਥੋ ਦੇ ਬੱਚਿਆਂ ਦੀ ਅਸੈਸਮੇਂਟ ਕੀਤੀ ਗਈ।ਆਈ.ਈ.ਆਰ.ਟੀ. ਕੁਲਦੀਪ ਕੁਮਾਰ,ਅੰਕੁਰ ਮਲਿਕ, ਰਾਕੇਸ਼ ਕੁਮਾਰ,ਸੰਦੀਪ ਕੁਮਾਰ, ਰਚਨਾ,ਸੰਦੀਪ,ਅੰਜੂ, ਰੂਹੀ, ਗਗਨਦੀਪ ਕੌਰ ਅਕਾਊਂਟੈਂਟ ਨੇ ਵਿਭਾਗ ਵੱਲੋਂ ਲਗਾਈ ਗਈ ਡਿਊਟੀ ਨੂੰ ਸਫਲਤਾਪੂਰਵਕ ਨਿਭਾਇਆ ਗਿਆ। ਦਿਵਿਆਂਗ ਬੱਚਿਆਂ ਦਾ ਅਸੈਸਮੇਂਟ ਕੈਂਪ ਡੀ.ਐੱਸ.ਈ. ਨਰਿੰਦਰ ਕੌਰ ਅਤੇ ਡੀ.ਐੱਸ.ਈ. ਟੀ. ਰਜਨੀ ਦੀ ਦੇਖ ਰੇਖ ਵਿੱਚ ਸਫਲਤਾਪੂਰਨ ਮੁਕੰਮਲ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਬੱਚੇ ਓਦੋਂ ਹੀ ਲਾਭ ਲੈ ਸਕਦੇ ਹਨ, ਜਦੋਂ ਉਹ ਸਰਕਾਰੀ ਸਕੂਲ ਵਿੱਚ ਦਾਖਲਾ ਲੈਣਗੇ। ਦਿਵ‌ਆਂਗ ਬੱਚੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਹਨਾਂ ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਸਕੂਲਾਂ ਵਿੱਚ ਦਿਵ‌ਆਂਗ ਬੱਚਿਆਂ ਦੀ ਪਹੁੰਚ ਲਈ ਬਹੁਤ ਉੱਤਮ ਉਪਰਾਲੇ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *

error: Content is protected !!