ਬਲਾਕ ਪੱਧਰੀ ਕੁੱਕ ਕਮ ਹੈਲਪਰਾਂ ਦੇ ਹੋਏ ਖਾਣਾ ਬਣਾਉਣ ਦੇ ਮੁਕਾਬਲੇ

ਨਵਾਂਸ਼ਹਿਰ 23 ਅਗਸਤ (ਹਰਿੰਦਰ ਸਿੰਘ )ਅੱਜ ਬਲਾਕ ਨਵਾਂਸ਼ਹਿਰ1 ਦੇ ਵੱਖ ਵੱਖ ਕਲਸਟਰਾਂ ਤੋਂ ਜੇਤੂ ਰਹੇ ਅਤੇ ਪਹਿਲੇ ਸਥਾਨ ਹਾਸਲ ਕਰਨ ਵਾਲੇ ਕੁੱਕ ਕਮ ਹੈਲਪਰ ਦੇ ਮੁਕਾਬਲੇ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ) ਸ਼.ਭ.ਸ ਨਗਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਵਤਾਰ ਸਿੰਘ ਦੀ ਯੋਗ ਅਗਵਾਈ ਵਿੱਚ ਬੀ.ਐਨ.ਓ ਰਮਨ ਕੁਮਾਰ ਵਲੋਂ ਕਰਵਾਏ ਗਏ।ਜਿਸ ਵਿੱਚ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ ਵੱਖ ਵੱਖ ਸਕੂਲਾਂ ਸਕੂਲਾਂ ਦੇ ਕੁੱਕ ਕਮ ਹੇਲਪਰਾਂ ਨੇ ਹਿੱਸਾ ਲਿਆ।ਕੁਲਵਿੰਦਰ ਕੌਰ ਹੈੱਡ ਟੀਚਰ ਸਪਸ ਕਿੱਲਾ ਮੁਹੱਲਾ ,ਕਿਰਨ ਬਾਲਾ ਸਪ ਸ ਪੁੰਨੂੰ ਮਾਜ਼ਰਾ ਅਤੇ ਜਸਵਿੰਦਰ ਕੌਰ ਸੈਂਟਰ ਹੈੱਡ ਟੀਚਰ ਸਪਸ ਮਲਪੁਰ ਅੜਕਾਂ ਨੇ ਬਤੌਰ ਜੱਜ ਭੂਮਿਕਾ ਨਿਭਾਈ। ਮੁਕਾਬਲੇ ਵਿੱਚ ਨੀਲਮ ਸਪਸ ਕਾਹਮਾ ਪਹਿਲਾ ਸਥਾਨ, ਸੁਖਵਿੰਦਰ ਕੌਰ ਸਪ ਸ ਪੁੰਨੂੰ ਮਾਜ਼ਰਾ ਦੂਸਰਾ ਸਥਾਨ, ਦੇਵੀ ਸਪਸ ਬੜਵਾ ਅਤੇ ਕਸ਼ਮੀਰ ਕੌਰ ਥਾਂਦੀਆਂ ਸਕੂਲ ਸਾਂਝੇ ਤੌਰ ਤੇ ਤੀਸਰਾ ਸਥਾਨ ਤੇ ਰਹੇ।ਸਮੂਹ ਭਾਗ ਲੈਣ ਵਾਲੇ ਕੁੱਕ ਕਮ ਹੈਲਪਰਾਂ ਨੂੰ ਗੁਰਦਿਆਲ ਮਾਨ ਜ਼ਿਲਾ ਸੋਸ਼ਲ ਮੀਡੀਆ ਇੰਚਾਰਜ ਵਲੋਂ ਉਤਸ਼ਾਹਿਤ ਕੀਤਾ ਗਿਆ।ਸੀ ਐਚ.ਟੀ. ਹੰਸਰਾਜ ਨੌਰਾ,ਦਵਿੰਦਰ ਸਿੰਘ ਬੜਵਾ,ਰਮਨ ਕੁਮਾਰ ਲੰਗੜੋਆ,ਜਸਵਿੰਦਰ ਕੌਰ ਮੱਲਪੁਰ ਅੜਕਾਂ ਵਲੋਂ ਜੇਤੂ ਕੁੱਕਾਂ ਨੂੰ ਟਰਾਫੀਆਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ।ਇਸ ਮੌਕੇ ਰਿੰਕੂ ਚੋਪੜਾ,ਪਿੰਕੀ ਦੇਵੀ,ਕੁਲਦੀਪ ਕੌਰ ਮਾਨ,ਮਨਪ੍ਰੀਤ ਕੌਰ, ਪਵਨ ਕੁਮਾਰ,ਸ਼ਮਸ਼ੇਰ ਸਿੰਘ,ਸ਼ੈਲੀ ਜੈਰਥ,ਸ਼ਾਲੀਨਤਾ ਭਨੋਟ,ਗਗਨਦੀਪ,
ਮਨਪ੍ਰੀਤ ਸਿੰਘ ,ਸਿਮਰਨ ਕੌਰ, ਗੁਰਜਿੰਦਰ ਕੌਰ,ਕਮਲੇਸ਼ ਕੌਰ, ਰਜਨੀ,ਹਰਜੀਤ ਕੌਰ,ਰੀਤੂ ਕਪੂਰ, ਕੁਲਵਿੰਦਰ ਕੌਰ ਅਤੇ ਵੱਖ ਵੱਖ ਕਲਸਟਰਾਂ ਦੇ ਕੁੱਕ ਕਮ ਹੇਲਪਰ ਹਾਜਰ ਰਹੇ।

Leave a Reply

Your email address will not be published. Required fields are marked *

error: Content is protected !!