ਸ਼ਿਵ ਕੁਮਾਰ ਬਟਾਲਵੀ ਦੀ ਯਾਦ ਚ ਲੰਗੜੋਆ ਵਿਖੇ ਜ਼ਿਲ੍ਹਾ ਪੱਧਰੀ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ

ਨਵਾਂਸ਼ਹਿਰ 15 ਸਤੰਬਰ (ਹਰਿੰਦਰ ਸਿੰਘ) ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਵਿਖੇ ਸਦੀ ਦੇ ਮਹਾਨ ਕਵੀ ਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਅਨੀਤਾ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਨੋਡਲ ਅਫ਼ਸਰ ਬਲਕਾਰ ਚੰਦ ਦੀ ਯੋਗ ਅਗਵਾਈ ਹੇਠ ਬੀ.ਐਨ.ਓ ਰਮਨ ਕੁਮਾਰ ਵਲੋਂ ਪ੍ਰਾਇਮਰੀ ਜਮਾਤਾਂ ਪਹਿਲੀ ਤੋਂ ਪੰਜਵੀਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵੱਖ ਵੱਖ ਬਲਾਕਾਂ ਤੋਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਭਾਗ ਲਿਆ।ਬਲਵੰਤ ਰਾਏ ਬੀ ਐਨ ਓ ਕਮ ਸੀ ਐਚ ਟੀ ਸ.ਪ.ਸਕੂਲ ਸਾਧ੍ਹੜਾ, ਡੋਲੀ ਧੀਮਾਨ ਸ ਪਸ ਗਰਲੇ ਢਾਹਾਂ, ਸੰਯੋਗਤਾ ਕਪੂਰ ਸਪ ਸ ਰਾਹੋਂ /(ਕੁ) ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ। ਕਵਿਤਾ ਉਚਾਰਨ ਮੁਕਾਬਲੇ ਵਿੱਚ ਕਾਮਨਾ ਰਾਣੀ ਸਪਸ ਥੋਪੀਆ ਬਲਾਕ ਬਲਾਚੌਰ ਨੇ ਪਹਿਲਾ ਸਥਾਨ, ਹਰਲੀਨ ਕੌਰ ਸਪਸ ਬਰਸੀਆਂ ਬਲਾਕ ਔੜ ਨੇ ਦੂਸਰਾ ਸਥਾਨ, ਰਵਲੀਨ ਕੌਰ ਸਪਸ ਖ਼ਾਨ ਖ਼ਾਨਾ ਬਲਾਕ ਮੁਕੰਦਪੁਰ ਤੀਸਰੇ ਸਥਾਨ ਤੇ ਰਹੇ।ਸਮੂਹ ਬਲਾਕਾਂ ਦੇ ਭਾਗ ਲੈਣ ਵਾਲੇ ਬੱਚਿਆਂ ਨੂੰ ਤਰਲੋਚਨ ਸਿੰਘ ਸੀ ਐਚ ਟੀ ਅਤੇ ਬਲਜੀਤ ਸਿੰਘ ਬੀ ਐਨ ਓ ਕਮ ਸੀ ਐਚ ਟੀ ਵਲੋਂ ਮੁਬਾਰਕਬਾਦ ਦਿੱਤੀ ਅਤੇ ਇਨਾਮ ਤਕਸੀਮ ਕੀਤੇ।ਇਸ ਮੌਕੇ ਸ਼ੈਲੀ ਜੈਰਥ, ਰਿੰਕੂ ਚੋਪੜਾ,ਪੂਨਮ ਰਾਣਾ, ਪਰਮਜੀਤ ਕੌਰ,ਮਨਪ੍ਰੀਤ ਕੌਰ, ਓਂਕਾਰ ਸਿੰਘ,ਨਾਗੇਸ਼ ਕੁਮਾਰ, ਸ਼ਾਲੀਨਤਾ ਭਨੋਟ,ਗਗਨਦੀਪ,ਮਨਪ੍ਰੀਤ ਸਿੰਘ, ਸਿਮਰਨ ਕੌਰ, ਗੁਰਜਿੰਦਰ ਕੌਰ, ਕਮਲੇਸ਼ ਕੌਰ,ਰਜਨੀ,ਹਰਜੀਤ ਕੌਰ ਆਦਿ ਹਾਜਰ ਰਹੇ।

Leave a Reply

Your email address will not be published. Required fields are marked *

error: Content is protected !!