ਬੱਬਰ ਕਰਮ ਸਿੰਘ ਦੌਲਤਪੁਰ ਅਤੇ ਉਨਾਂ ਦੇ ਸਾਥੀਆਂ ਦੀ ਸੀਪੀ ਆਈ ਐਮ ਨੇ ਬਰਸੀ ਮਨਾਈ

ਬੰਗਾ,15, ਸਤੰਬਰ (ਹਰਵਿੰਦਰ ਸਿੰਘ): ਅੱਜ ਸੀ ਪੀ ਆਈ ਐਮ ਵੱਲੋਂ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰ, ਸ਼ਹੀਦ ਕੈਪਟਨ ਮਹਿਤਾ ਸਿੰਘ (ਅਸ਼ੋਕ ਚੱਕਰ ਵਿਜੇਤਾ), ਸ਼ਹੀਦ ਫੌਜਾ ਸਿੰਘ ਨੂੰ ਸਮਰਪਿਤ ਸ਼ਹੀਦੀ ਕਾਨਫਰੰਸ ਕਰਕੇ ਬਰਸੀ ਮਨਾਈ ਗਈ । ਇਸ ਮੌਕੇ ਤੇ ਬੋਲਦਿਆਂ ਸੀ ਪੀ ਆਈ ਐਮ ਦੇ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ 192ੇ3 ਵਿੱਚ ਬੱਬਰਾਂ ਨੇ ਬੇਥਲੀ ਵਿੱਚ ਅੰਗਰੇਜ਼ ਦੀਆਂ ਗੋਲੀਆਂ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪੰਜਾਬ ਸੀਟੂ ਦੇ ਪ੍ਰਧਾਨ ਮਹਾ ਸਿੰਘ ਰੋੜੀ ਨੇ ਦੇਸ਼ ਦੀ ਮੌਜੂਦਾ ਹਾਲਾਤ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸੀ ਪੀ ਆਈ ਐਮ ਸੂਬਾ ਕਮੇਟੀ ਮੈਂਬਰ ਬਲਵੀਰ ਸਿੰਘ ਜਾਡਲਾ, ਮਾਸਟਰ ਪ੍ਰੇਮ ਰੁਕੜ, ਅੱਛਰ ਸਿੰਘ ਟੋਰੋਵਾਲ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਜਸਵਿੰਦਰ ਪੱਪੀ ਦੀ ਅਗਵਾਈ ਚ ਇਨਕਲਾਬੀ ਨਾਟਕਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਕਾਨਫਰੰਸ ਦੀ ਪ੍ਰਧਾਨਗੀ ਰਣਜੀਤ ਸਿੰਘ ਰਾਣਾ, ਕੰਵਰਪਾਲ ਸਿੰਘ ਅਤੇ ਸਰਜੀਵਨ ਸਿੰਘ ਨੇ ਕੀਤੀ। ਸਟੇਜ ਸਕੱਤਰ ਦੀ ਜਿੰਮੇਦਾਰੀ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਨਿਭਾਈ । ਇਸ ਮੌਕੇ ਤੇ ਜੋਗਿੰਦਰ ਲੜੋਆ, ਸੁਖਦੇਵ ਗਰਚਾ,ਨਿਰਮਲ ਸਿੰਘ ਜਲਾਹ ਮਾਜਰਾ, ਅਮਰੀਕ ਸਿੰਘ ,ਹੁਸਨ ਚੰਦ ਮਲੋਟ ਆਦਿ ਸਾਥੀ ਮੌਜੂਦ ਸਨ । ਇਸ ਪ੍ਰੋਗਰਾਮ ਵਿੱਚ ਪੰਚਾਇਤ ਅਤੇ ਐਨ ਆਰ ਆਈ ਸਾਥੀਆਂ ਨੇ ਮਦਦ ਕੀਤੀ।

Leave a Reply

Your email address will not be published. Required fields are marked *

error: Content is protected !!