ਗੁਰੂ ਤੇ ਸ਼ਿਸ਼ ਦਾ ਪਿਆਰ

ਇਕ ਕਾਬਿਲ ਐਸ.ਐਲ.ਏ. ਵੀ ਆਪਣੇ ਵਿਦਿਆਰਥੀਆਂ ਨੂੰ ਮੁਕਾਮ ਤੇ ਪਹੁੰਚਾ ਸਕਦਾ ਇਹ ਦਿਖਾਤਾ,
ਸਾਡੇ ਪਿਆਰੇ ਰਾਮ ਭਰੋਸੇ ਅੰਕਲ ਜੀ ਨੇ ਕਿਵੇਂ ਬਣਦਾ ਕੈਮਿਸਟਰੀ ਵਿੱਚ ਸਲਿਊਸ਼ਨ ਸਿਖਾਤਾ,
ਕੀ ਹੁੰਦੀ ਹੈ H₂S, ਗੈਸ ? ਕਿਵੇਂ ਬਣਦੀ ਕਿਪਸ ਅਪਰੇਟਰਸ ਕਿਵੇਂ ਚਲਦਾ ? ਇਹ ਸਿਖਾਤਾ,
ਮੈਂ ਕਿਹਾ, “ਅੰਕਲ ਜੀ, ਬਹੁਤ ਔਖਾ ਹੈ ਕੈਮਿਸਟਰੀ ਦਾ ਪ੍ਰੈਕਟੀਕਲ ਪੇਪਰ ਨੇੜੇ ਆ ਗਏ ਲੱਗਦਾ ਕੁਝ ਨਹੀਂ ਆਉਂਦਾ”,
ਕਹਿੰਦੇ ਪੁੱਤਰਾ! ਮਿਹਨਤ ਕਰੀ ਚੱਲ, ਬਾਕੀ ਮੈਂ ਹਾਂ ਨਾ ਇਹ ਕਹਿ ਕੇ ਮੇਰਾ ਹੌਸਲਾ ਵਧਾ ਤਾ।
ਆਪਣੇ ਪਿਆਰ ਅਤੇ ਤਜਰਬੇ ਨਾਲ ਦਿੱਤੀ ਤਲੀਮ ਨਾਲ ਇੱਕ ਨਿਗੂਣੇ ਜਿਹੇ ਕਾਕੇ ਨੂੰ ਸੁਖਵਿੰਦਰ ਸਰ ਬਣਾਤਾ।
ਵਰ੍ਹਿਆਂ ਬਾਅਦ ਮਿਲੇ, ਦੂਰੋਂ ਦੇਖ ਦੌੜ੍ਹੇ, ਘੁੱਟ ਗਲਵੱਕੜੀ ਪਾਈ ਕਹਿੰਦੇ “ਸੁਖਵਿੰਦਰ ਕੀ ਹਾਲ ਹੈ ਤੇਰਾ ਕਾਕਾ?”
ਵਾਹ! ਰਾਮ ਭਰੋਸੇ ਅੰਕਲ ਜੀ,ਤੁਸੀਂ ਤਾਂ ਬੜੇ ਛੋਟੇ ਦਾ ਫਰਕ ਹੀ ਮਿਟਾਤਾ।
ਸਦਾ ਸਿਹਤਯਾਬ ਰਹੋ ਅੰਕਲ ਜੀ, ਤੁਸੀਂ ਸੁਖਵਿੰਦਰ (ਕਾਕੇ) ਦੇ ਅੰਦਰ ਵੀ ਹੈ ਸੁੱਤਾ ਕਵੀ, ਇਹ ਤੁਹਾਡੇ ਅੱਜ ਦੇ ਮਿਲਾਪ ਨੇ ਜਗਾਤਾ।

ਅਧਿਆਪਕ ਦੇ ਸਤਿਕਾਰ ਚ ਵਿਦਿਆਰਥੀ “ਕਾਕੇ” ਵਲੋਂ ਰਾਮ ਭਰੋਸੇ ਅੰਕਲ ਜੀ ਦੇ ਸਨਮੁੱਖ।

Leave a Reply

Your email address will not be published. Required fields are marked *

error: Content is protected !!