ਖੇਤੀ ਵਿਗਿਆਨੀ ਘਟ ਸਮਾਂ, ਘੱਟ ਪਾਣੀ ਅਤੇ ਵਧ ਝਾੜ ਦੇਣ ਦੀ ਸਮਰੱਥਾ ਰੱਖਣ ਵਾਲ਼ੇ ਬੀਜਾਂ ਦੀ ਖ਼ੋਜ ਕਰਨ ।
ਨਵਾਂਸ਼ਹਿਰ/ਮਜਾਰੀ ਸਾਹਿਬਾ 17 ਸਤੰਬਰ (ਹਰਿੰਦਰ ਸਿੰਘ)- ਅੱਜ ਪਿੰਡ ਗੁਲਪੁਰ ਦੇ ਅਗਾਂਹ ਵਧੂ ਕਿਸਾਨ ਜੁਝਾਰ ਸਿੰਘ ਬੈਂਸ ਦੇ ਫਾਰਮ ਤੇ ਐਡਵਾਂਟਾ ਇੰਡੀਆ ਵੱਲੋਂ ਮੱਕੀ ਦੀ ਫਸਲ ਨੂੰ ਉਤਸਾਹਤ ਕਰਨ ਲਈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਅਨੁਮਾਨ ਤਹਿਤ ਸੈਮੀਨਾਰ ਲਗਾਇਆ ਗਿਆ ।ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਰਾਕੇਸ਼ ਸ਼ਰਮਾ ਨੇ ਕਿਹਾ ਝੋਨੇ ਦੀ ਫਸਲ ਦੇ ਬਦਲ ਵਜੋਂ ਮੱਕੀ ਦੀ ਕਾਸ਼ਤ ( ਝੋਨੇ ਦੀ ਫਸਲ ਤੋਂ ਵੱਧ ਉਪਜ ਦੇਣ ਵਾਲੇ ,ਮੱਕੀ ਦੇ ਬੀਜਾਂ ਦੀ ਖੋਜ ) ਨੇ ਪੰਜਾਬ ਦੇ ਕਿਸਾਨ ਦੀ ਲੁੜਕੀ ਹੋਈ ਆਰਥਿਕਤਾ ਨੂੰ ਹੁਲ੍ਹਾਰਾ ਦਿੱਤਾ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਇਸ ਸਮੇਂ ਈਥਾਨੋਲ ਦੀ ਸਖਤ ਲੋੜ ਹੈ ।ਮੱਕੀ ਦੇ ਨਵੇਂ ਬੀਜਾਂ ਪੀਏਸੀ 741 ਅਤੇ ਪੀਏਸੀ 765 ਵਿੱਚ ਇਥਾਨੋਲ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ ।ਇਸ ਮੌਕੇ ਡਾਕਟਰ ਵਿਵੇਕ ਸ਼ਰਮਾ ਜੀਐਮ ਐਡਵਾਂਟਾ ਇੰਡੀਆ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਪਨੀ ਨੇ ਨਵੇਂ ਯੁਗ ਦੀ ਸ਼ੁਰੂਆਤ ਵਜੋਂ ਅਜਿਹੇ ਮੱਕੀ ਬੀਜਾਂ ਦੀ ਖੋਜ ਕੀਤੀ ਹੈ ਜਿਹੜੇ ਝੋਨੇ ਦੀ ਫਸਲ ਦੀ ਆਮਦਨ ਤੋਂ ਵੱਧ ਮੁਨਾਫਾ ਦੇ ਸਕਦੇ ਹਨ। ਇਹ ਬੀਜ ਝੋਨੇ ਦੀ ਫ਼ਸਲ ਤੋਂ ਘੱਟ ਪਾਣੀ ਅਤੇ ਉਸ ਨਾਲੋਂ ਸਮਾਂ ਵੀ ਘੱਟ ਲੈਂਦੇ ਹਨ।ਸੀਡ ਪੈਸਟੀਸਾਈਟਸ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਹਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਬੀਜ ਦਾ ਮੁਲਾਂਕਣ ਉਸਦੀ ਕੀਮਤ ਨਾਲ ਨਹੀਂ ਕੀਤਾ ਜਾ ਸਕਦਾ। ਬੀਜ ਖੇਤ ਵਿੱਚ ਪੰਜ ਜਾਂ 10 ਹਜ਼ਾਰ ਦਾ ਪਵੇ। ਜਦੋਂ ਉਸ ਖੇਤ ਦੀ ਉਪਜ ਮੰਡੀ ਵਿੱਚ ਜਾਂਦੀ ਹੈ, ਦੀ ਕੀਮਤ ਅਤੇ ਪ੍ਰਾਪਤੀ ਮੂੰਹ ਚੜ੍ਹ ਬੋਲਦੀ ਹੈ ।ਖੇਤੀ ਵਿਗਿਆਨੀਆਂ ,ਜਦੋਂ ਆਬਾਦੀ ਵੱਧ ਰਹੀ ਹੈ, ਵਾਹੀਯੋਗ ਜਮੀਨ ਘੱਟ ਰਹੀ ਹੈ, ਅਜਿਹੇ ਬੀਜਾਂ ਦੀ ਖੋਜ ਕਰਨ, ਜਿਹੜੇ ਘੱਟ ਸਮੇਂ ,ਘੱਟ ਪਾਣੀ ਲੈਕੇ ਵੱਧ ਝਾੜ ਦੇਣ ਦੀ ਸਮਰੱਥਾ ਰੱਖਦੇ ਹੋਣ। ਇਸ ਮੌਕੇ ਵਿਜੇ ਮਹੇਸ਼ੀ ਖੇਤੀਬਾੜੀ ਵਿਕਾਸ ਅਧਿਕਾਰੀ ਸ਼ਹੀਦ ਭਗਤ ਸਿੰਘ ਨਗਰ , ਪ੍ਰਮਿੰਦਰ ਸਿੰਘ ਬੀਜ ਵਿਕਾਸ ਅਧਿਕਾਰੀ,ਉੱਤਮ ਸਿੰਘ ਸੇਠੀ , ਅਗਾਂਹ ਵਧੂ ਕਿਸਾਨ ਦੀਦਾਰ ਸਿੰਘ ਸ਼ੇਤਰਾ, ਜੈ ਕ੍ਰਿਸ਼ਨ ਹੁਸ਼ਿਆਰਪੁਰ ,ਅਭੀਸ਼ੇਕ ਰਾਣਾ ,ਬਲਬੀਰ ਸਿੰਘ ਗੁੱਲਪੁਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਵੀ ਹਾਜ਼ਰ ਸਨ।


