ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ -ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ

ਨਵਾਂਸ਼ਹਿਰ 19 ਸਤੰਬਰ (ਹਰਿੰਦਰ ਸਿੰਘ) ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਅੱਜ ਵਧੀਕ ਡਿਪਟੀ
ਕਮਿਸ਼ਨਰ (ਜਨਰਲ) ਰਾਜੀਵ ਵਰਮਾ ਨੇ ਬਹਿਰਾਮ ਅਤੇ ਬੰਗਾ ਮੰਡੀਆਂ ਦਾ ਦੌਰਾ ਕੀਤਾ ਅਤੇ ਝੋਨੇ ਦੇ ਸੀਜ਼ਨ ਦੇ ਸਬੰਧ ਵਿੱਚ ਸਾਰੇ ਪ੍ਰਬੰਧਾਂ ਦੀ ਚੈਕਿੰਗ ਕੀਤੀ, ਭਾਵੇਂ ਉਹ ਪੀਣ ਵਾਲੇ ਪਾਣੀ ਦੀ ਹੋਵੇ, ਚਾਹੇ ਟਾਇਲਟ/ਬਾਥਰੂਮ ਦੀ ਹੋਵੇ,
ਚਾਹੇ ਉਹ ਸਾਫ਼-ਸਫ਼ਾਈ ਦੀ ਹੋਵੇ, ਲਾਈਟਾਂ ਦੀ ਹੋਵੇ, ਤਰਪਾਲਾਂ ਦੀ ਹੋਵੇ। ਜੇਕਰ ਕੋਈ ਕਿਸਾਨ ਵੀਰ ਗਿੱਲਾ ਝੋਨਾ ਲਿਆਂਦਾ ਹੈ ਤਾਂ ਉਸ ਦੀ ਨਮੀ ਚੈੱਕ ਕਰਨ ਲਈ ਮਸ਼ੀਨਾਂ ਹੋਣ ਅਤੇ ਉਸ ਨੂੰ ਸੁਕਾਉਣ ਲਈ ਪੱਖਿਆਂ ਦੀ ਮਾਤਰਾ ਵੀ ਪੂਰੀ ਹੋਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਮੰਡੀ ਬਹਿਰਾਮ ਅਤੇ ਬੰਗਾ ਦੇ ਆੜ੍ਹਤੀਏ ਵੀ ਮੌਕੇ ਤੇ ਮੌਜੂਦ ਸਨ। ਇਸ ਮੌਕੇ ਤੇ ਜ਼ਿਲ੍ਹਾ ਮੰਡੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਜਸ਼ਨ ਸਿੰਘ, ਸੈਕਟਰੀ ਮਾਰਕਿਟ ਕਮੇਟੀ ਵਰਿੰਦਰ ਕੁਮਾਰ,ਏ.ਐੱਫ਼.ਐੱਸ.ਓ ਹਰੀਸ਼ ਕੁਮਾਰ, ਨਾਇਬ ਤਹਿਸੀਲਦਾਰ ਬਿਕਰਮ ਗੁੰਮਰ ਅਤੇ ਹੋਰ ਵੀ ਸਰਕਾਰੀ ਏਜੰਸੀਆਂ ਦੇ ਨੁਮਾਇੰਦੇ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!