ਫੁੱਟਬਾਲ ਪਲੇਅਰ ਗਿਆਨ ਚੰਦ ਪਾਠਕ ਦਾ ਜਨਮ ਦਿਨ ਮਨਾਉਂਦਿਆਂ ਕਲੱਬ ਨੇ ਲਾਏ ਫ਼ਲਦਾਰ ਬੂਟੇ

ਗਿਆਨ ਚੰਦ ਪਾਠਕ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨਰੋਆ ਪੰਜਾਬ ਸਿਰਜ ਰਹੇ ਹਨ – ਗੁਰਪ੍ਰੀਤ ਸਿੰਘ

ਨਵਾਂਸ਼ਹਿਰ:22 ਸਤੰਬਰ(ਹਰਿੰਦਰ ਸਿੰਘ) ਪ੍ਰਸ਼ਾਸ਼ਨ ਵਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਅਤੇ “ਇੱਕ ਰੁੱਖ ਮਾਂ ਦੇ ਨਾਮ”ਤਹਿਤ ਜਿਥੇ ਵਿਆਹਿਆਂ ਅਤੇ ਕੁਆਰਿਆਂ ਵਿਚਕਾਰ ਦੋਸਤਾਨਾ ਮੈਚ ਕਰਵਾਇਆ ਗਿਆ ਉੱਥੇ ਅੱਜ ਸਾਡੇ ਔੜ ਬਲਾਕ ਕਲੱਬ ਦੇ ਸੀਨੀਅਰ ਫੁੱਟਬਾਲ ਪਲੇਅਰ ਅਤੇ ਕੋਚ ਗਿਆਨ ਚੰਦ ਪਾਠਕ ਨੈਸ਼ਨਲ ਫੁੱਟਬਾਲਰ ਖਿਡਾਰੀ ਦੇ ਜਨਮ ਦਿਨ ਤੇ ਕਲੱਬ ਵੱਲੋ ਨੰਗਲ ਜੱਟਾਂ ਫੁੱਟਬਾਲ ਗਰਾਊਂਡ ਵਿਖੇ ਫ਼ਲਦਾਰ ਬੂਟੇ ਲਗਾਏ ਗਏ।ਗਿਆਨ ਚੰਦ ਪਾਠਕ ਜੀ ਬੀ.ਪੀ. ਸੀ.ਸੀ. ਵਿੱਚ ਪ੍ਰੈਕਟਿਸ ਕਰਨ ਲਈ ਵਿਦੇਸ਼ ਗਏ ਹੋਏ ਹਨ। ਜ਼ਿਲ੍ਹਾ ਖੇਡ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਤੋਂ ਫੁੱਟਬਾਲ ਕੋਚ ਗੁਰਚਰਨ ਸਿੰਘ ਸ਼ੇਰਗਿਲ ਤੇ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਕਿਹਾ ਕਿ ਕਲੱਬ ਵਲੋਂ ਜਿਥੇ ਉਨ੍ਹਾਂ ਨੂੰ ਮੁਬਾਰਕ ਬਾਦ ਦਿੱਤੀ ਗਈ ਹੈ, ਉੱਥੇ ਉਨ੍ਹਾਂ ਦੇ ਜਨਮ ਦਿਨ ਤੇ “ਯੁੱਧ ਨਸ਼ਿਆਂ ਵਿਰੁੱਧ” ਅਤੇ “ਇੱਕ ਰੁੱਖ ਮਾਂ ਦੇ ਨਾਮ” ਮੁਹਿੰਮ ਨੂੰ ਸਾਰਥਕ ਕਰਦਿਆਂ ਰੁੱਖ ਲਗਾਏ ਗਏ।ਜਿਸ ਤਰ੍ਹਾਂ ਗਿਆਨ ਚੰਦ ਪਾਠਕ 79 ਸਾਲ ਦੀ ਉਮਰ ਵਿੱਚ ਵਧੀਆ ਫੁੱਟਬਾਲ ਖੇਡ ਕੇ ਨੌਜਵਾਨਾ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ ਉਸੇ ਤਰ੍ਹਾਂ ਇਹ ਪੌਦੇ ਵੱਡੇ ਹੋ ਕੇ ਸਾਨੂੰ ਫ਼ਲ ਦੇਣਗੇ।ਇਸ ਮੌਕੇ ਰਜਿੰਦਰ ਸਿੰਘ,ਚਰਨਜੀਤ ਸਿੰਘ, ਹਰਜਿੰਦਰ ਸਿੰਘ ਨਰਿੰਦਰ ਭਾਰਟਾ,ਸੰਦੀਪ ਕੁਮਾਰ,ਸੁਰਿੰਦਰ ਸਿੰਘ,ਦਵਿੰਦਰ ਸਿੰਘ,ਤਰਲੋਚਨ ਸਿੰਘ,ਅਮਰਜੀਤ ਸਿੰਘ,ਗੁਰਦੀਪ ਸਿੰਘ,ਰਵੀ ਮੰਡੇਰ,ਗੁਰਦੀਪ ਗੂਰੁ, ਸਜੀਵ ਰਾਣਾ,ਸੰਦੀਪ ਹੈਪੀ, ਖੁਸ਼ਵਿੰਦਰ ਸਿੰਘ, ਕੁਲਦੀਪ ਕੁਮਾਰ, ਜਸਕਰਨ ਸਿੰਘ, ਅਮਨਵੀਰ ਸਿੰਘ,ਕਰਨਵੀਰ ਸਿੰਘ ਸਮੂਹ ਖਿਡਾਰੀਆਂ,ਸਮੂਹ ਗ੍ਰਾਮ ਪੰਚਾਇਤ ਨੰਗਲ ਜੱਟਾਂ, ਸੇਖੂਪੁਰ ਵਲੋਂ ਗਿਆਨ ਚੰਦ ਪਾਠਕ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *

error: Content is protected !!