ਨਵਾਂਸ਼ਹਿਰ, 24 ਸਤੰਬਰ (ਹਰਿੰਦਰ ਸਿੰਘ) ਪੰਜਾਬ ਵਿੱਚ ਪਿਛਲੇ ਦਿਨੀਂ ਹੜ੍ਹ ਆਉਣ ਨਾਲ ਬਹੁਤ ਨੁਕਸਾਨ ਹੋਇਆ ਸੀ। ਜਿਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਦੇ ਉਦਯੋਗਪਤੀਆਂ, ਵਪਾਰੀਆਂ, ਚੈਰੀਟੇਬਲ ਟਰੱਸਟ, ਗਾਇਕਾਂ, ਕਲਾਕਾਰਾਂ,ਹੋਰ ਦਾਨੀ ਪੁਰਸ਼ਾਂ ਨੂੰ ਹੜ੍ਹ ਪੀੜਤ ਪਰਿਵਾਰਾਂ ਦੀ ਮੰਦਦ ਕਰਨ ਲਈ ਸਰਕਾਰੀ ਖ਼ਜ਼ਾਨੇ ਵਿੱਚ ਹਿੱਸਾ ਪਾਉਣ ਲਈ ਬੇਨਤੀ ਕੀਤੀ ਹੈ। ਹੜ੍ਹ ਪੀੜਤਾਂ ਲਈ ਮਦਦ ਕਰਨ ਲਈ ਪੰਜਾਬ ਅਤੇ ਬਾਹਰਲੇ ਦੇਸ਼ਾਂ ਅਤੇ ਹੋਰ ਸੂਬਿਆਂ ਅਤੇ ਉਦਯੋਗਪਤੀਆਂ, ਚੇਰੀਟੇਬਲ ਟਰੱਸਟਾਂ, ਗਾਇਕ ਕਲਾਕਾਰਾਂ ਵਲੋਂ ਆਪਣੀ ਆਪਣੀ ਨੇਕ ਕਮਾਈ ਵਿਚੋਂ ਦਾਨ ਕੀਤਾ ਗਿਆ ਹੈ। ਮੁਸਲਿਮ ਕਮਿਉਨਟੀਆਂ ਵਲੋਂ ਵੀ ਬਹੁਤ ਯੋਗਦਾਨ ਪਾਇਆ ਗਿਆ ਹੈ। ਅੱਜ ਆਮ ਆਦਮੀ ਪਾਰਟੀ ਦੇ ਮੁਹੰਮਦ ਸਰਫਰਾਜ਼ ਪ੍ਰਧਾਨ ਜਿਲ੍ਹਾ ਮਾਇਨਾਰਟੀ ਵਿੰਗ, ਮੁਹੰਮਦ ਸਫੀ ਜਿਲ੍ਹਾ ਉੱਪ ਪ੍ਰਧਾਨ ਮਾਇਨਾਰਟੀ ਵਿੰਗ, ਮੁਹੰਮਦ ਆਜ਼ਾਦ ਪ੍ਰਧਾਨ ਹਲਕਾ ਨਵਾਂਸ਼ਹਿਰ ਮਾਇਨਾਰਟੀ ਵਿੰਗ, ਹਨੀਫ ਭੱਟੀ,ਅਸ਼ਰਫ ਚੌਹਾਨ, ਮੁਹੰਮਦ ਨੌਸ਼ਾਦ, ਆਲਮਦੀਨ, ਜਾਵੇਦ, ਕਲੀਮ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਲਾਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਅਤੇ ਡੀ ਸੀ ਨਵਾਂਸ਼ਹਿਰ ਅੰਕੁਰਜੀਤ ਸਿੰਘ ਨੂੰ ਇੱਕ ਲੱਖ ਰੁਪਏ ਦਾ ਚੈੱਕ “ਮੁੱਖ ਮੰਤਰੀ ਰੰਗਲਾ ਪੰਜਾਬ ਫੰਡ” ਲਈ ਦਿੱਤਾ ਗਿਆ। ਇਸ ਮੌਕੇ ਤੇ ਹੋਰ ਮੋਹਤਵਾਰ ਵਿਆਕਤੀ ਮੋਜੂਦ ਸਨ।

