ਠੇਕਾ ਅਧਾਰਿਤ ਐਮ ਪੀ ਐਚ ਡਬਲਿਊ ਯੂਨੀਅਨ ਵਲੋਂ ਮੰਗਾਂ ਸਬੰਧੀ ਦਿੱਤਾ ਪੱਤਰ

25 ਸਤੰਬਰ (ਹਰਿੰਦਰ ਸਿੰਘ)ਮਲਟੀਪਰਪਜ ਹੈਲਥ ਵਰਕਰ ਫੀ ਮੇਲ ਇੰਪਲਾਈ ਪੰਜਾਬ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ ਅਤੇ ਕੰਟਰੈਕਟ 2211 ਹੈੱਡ ਮਲਟੀਪਰਪਜ ਯੂਨੀਅਨ ਵੱਲੋਂ ਪੰਜਾਬ ਦੀ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਸਾਰੇ ਪੰਜਾਬ ਦੇ ਵਿਧਾਇਕਾਂ ਨੂੰ ਵਾਰ ਵਾਰ ਮੰਗ ਪੱਤਰ ਦਿਤੇ ਜਾ ਚੁੱਕੇ ਹਨ,ਪਰ ਕਿਸੇ ਵੀ ਕੈਬਨਿਟ ਮੰਤਰੀ ਤੇ ਐਮ ਐਲ ਏ ਨੇ ਸਾਡੀ ਮੁੱਖ ਮੰਤਰੀ ਨਾਲ ਕੋਈ ਵੀ ਪੈਨਲ ਮੀਟਿੰਗ ਨਹੀਂ ਕਰਵਾਈ।ਸਾਡੀ ਯੂਨੀਅਨ ਨੇ ਫੈਂਸਲਾ ਕੀਤਾ ਹੈ ਜਦੋ ਸੀ ਐਮ ਕਿਸੇ ਵੀ ਜ਼ਿਲ੍ਹੇ ਵਿਚ ਅਪਣੀ ਫੇਰੀ ਕਰਨਗੇ ਸਾਡੀ ਯੂਨੀਅਨ ਉਨ੍ਹਾਂ ਦਾ ਡਟ ਕੇ ਵਿਰੋਧ ਕਰੇਗੀ, ਤੇ ਇਸ ਗੱਲ ਲਈ ਜਿੰਮੇਵਾਰ ਉਸ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸਨ ਹੋਵੇਗਾ, ਜੇ ਕਰ ਜ਼ਿਲ੍ਹਾ ਨਵਾਂਸ਼ਹਿਰ ਵਿਚ ਖਟਕੜ੍ਹ ਕਲਾਂ ਮੁੱਖ ਮੰਤਰੀ 28 ਸਤੰਬਰ 2025 ਨੂੰ ਆਉਣਗੇ ਤਾਂ ਅਸੀਂ ਉਨ੍ਹਾਂ ਦਾ ਸਖਤ ਵਿਰੋਧ ਕਰਾਂਗੇ, ਜੇਕਰ ਸਾਡੇ ਨਾਲ ਮੰਗਾਂ ਸਬੰਧੀ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਅਸੀਂ ਸਿਹਤ ਵਿਭਾਗ ਦੇ ਸਾਰੇ ਹੀ ਕੰਮਾਂ ਦਾ ਬਾਈਕਾਟ ਕਰਾਂਗੇ। ਸਾਡੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ, ਸਾਡੇ ਨਾਲ ਜਲਦ ਤੋ ਜਲਦ ਮੀਟਿੰਗ ਲਈ ਸਮਾ ਦਿੱਤਾ ਜਾਵੇ।ਸੂਬਾ ਪ੍ਰਧਾਨ ਸਰਬਜੀਤ ਕੌਰ ਵੱਲੋਂ ਕਿਹਾ ਗਿਆ। ਇਸ ਵਿੱਚ ਉਹਨਾਂ ਨੇ ਦੱਸਿਆ ਕਿ ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਾਡੇ ਨਾਲ ਮੰਗਾਂ ਬਾਰੇ ਗੱਲਬਾਤ ਕਰ ਕੇ ਪਿਛਲੇ ਮਹੀਨੇ ਫੇਰੀ ਦੋਰਾਨ ਭਰੋਸਾ ਦਿਵਾਇਆ ਸੀ, ਕਿ ਸਰਕਾਰ ਨਾਲ ਮੀਟਿੰਗ ਕਰਾ ਦਿੱਤੀ ਜਾਵੇਗੀ,ਇਸ ਮੌਕੇ ਤੇ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਦੱਸਿਆ ਕਿ ਉਹ ਕਰੀਬ ਵੀਹ ਸਾਲਾਂ ਤੋਂ ਕੰਟਰੈਕਟ ਤੇ ਹੀ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਬਹੁਤ ਘੱਟ ਹਨ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ ਅਤੇ ਸਾਡੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ,ਜੋ ਕੇਸ ਅਸੀਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਅਸੀਂ ਜਿਤੇ ਹੋਏ ਹਾਂ, ਉਸ ਨੂੰ ਸਾਡੇ ਤੇ ਲਾਗੂ ਕੀਤਾ ਜਾਵੇ।ਇਸ ਮੌਕੇ ਤੇ ਡਾਕਟਰ ਬਲਜੀਤ ਕੌਰ ਨੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਜਲਦ ਹੀ ਉਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਯੂਨੀਅਨ ਆਗੂ ਗੁਰਦੀਪ ਕੌਰ ,ਜਨਰਲ ਸਕੱਤਰ ਮਨਦੀਪ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!