ਤ੍ਰਿਵੇਦੀ ਕੈਂਪ ਵਿੱਚ ਸ਼ਾਨਦਾਰ ਰਾਮਲੀਲਾ ਮੰਚਨ, ਭਾਜਪਾ ਨੇਤਾ ਬੰਨੀ ਸੰਧੂ ਹੋਏ ਸ਼ਾਮਲ

ਡੇਰਾਬੱਸੀ, 24 ਸਤੰਬਰ (,ਭਾਵਨਾ ਚੌਥਰੀ)
ਸ਼੍ਰੀ ਸਨਾਤਨ ਧਰਮ ਸਭਾ ਅਤੇ ਰਾਮ ਨਾਟਕ ਮੰਚ ਤ੍ਰਿਵੇਦੀ ਕੈਂਪ ਮੁਬਾਰਕਪੁਰ ਵੱਲੋਂ ਚੱਲ ਰਹੀ ਸ਼੍ਰੀ ਰਾਮਲੀਲਾ ਦਾ ਦੂਜੇ ਦਿਨ ਭਾਵਪੂਰਨ ਮੰਚਨ ਕੀਤਾ ਗਿਆ। ਇਸ ਮੌਕੇ ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਰਾਮਲੀਲਾ ਕਮੇਟੀ ਦੇ ਮੈਂਬਰਾਂ ਅਤੇ ਆਏ ਹੋਏ ਸੰਗਤ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਮਹਿਮਾਨ ਵਜੋਂ ਸ਼ਮੂਲੀਅਤ ਲਈ ਧੰਨਵਾਦ ਕੀਤਾ। ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲਾ ਮੰਚਨ ਕਰਨ ਵਾਲੀ ਮੈਨੇਜਮੈਂਟ ਨੇ ਬਹੁਤ ਹੀ ਸੁਝਬੁੱਝ ਅਤੇ ਮੇਹਨਤ ਨਾਲ ਸਾਰੇ ਕਿਰਦਾਰ ਤਿਆਰ ਕੀਤੇ ਹਨ, ਜੋ ਸ਼ਰਧਾਲੂਆਂ ਲਈ ਪ੍ਰੇਰਣਾਦਾਇਕ ਹਨ।

ਉਨ੍ਹਾਂ ਨੇ ਤ੍ਰਿਵੇਦੀ ਕੈਂਪ ਵਾਸੀਆਂ, ਕਮੇਟੀ ਦੇ ਪ੍ਰਧਾਨ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਨਾ ਸਿਰਫ਼ ਸਾਡੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ, ਬਲਕਿ ਸਮਾਜ ਵਿੱਚ ਚੰਗੇ ਸੰਸਕਾਰ ਪੈਦਾ ਕਰਨ ਦਾ ਵੀ ਸਾਧਨ ਬਣਦੇ ਹਨ।
ਰਾਮਲੀਲਾ ਦੇ ਮੰਚਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਲਗਾਈ।

Leave a Reply

Your email address will not be published. Required fields are marked *

error: Content is protected !!