ਸਲਾਨਾ ਅਖੰਡ ਕੀਰਤਨ ਸਮਾਗਮਾਂ ਸਬੰਧੀ ਪੋਸਟਰ ਕੀਤਾ ਜਾਰੀ

ਅਖੰਡ ਕੀਰਤਨ ਸਮਾਗਮ 28 ਸਤੰਬਰ ਨੂੰ ਹੋਣਗੇ ਆਰੰਭ – ਜਸਵਿੰਦਰ ਸਿੰਘ ਕਾਹਮਾ

ਨਵਾਂਸ਼ਹਿਰ (ਹਰਿੰਦਰ ਸਿੰਘ ) – ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ (ਸ਼ਤਾਬਦੀ) ਪੁਰਬ ਨੂੰ ਸਮਰਪਿਤ ਵੱਖ ਵੱਖ ਗੁਰਦੁਆਰਿਆਂ ਵਿਖੇ ਕਰਵਾਏ ਜਾ ਰਹੇ ਸਲਾਨਾ ਅਖੰਡ ਕੀਰਤਨ ਸਮਾਗਮਾਂ ਸਬੰਧੀ ਪੋਸਟਰ ਕੀਤਾ ਜਾਰੀ ਕੀਤਾ ਗਿਆ । ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਕਾਹਮਾ ਨੇ ਦੱਸਿਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ (ਸ਼ਤਾਬਦੀ) ਪੁਰਬ ਨੂੰ ਸਮਰਪਿਤ ਸਲਾਨਾ ਅਖੰਡ ਕੀਰਤਨ ਸਮਾਗਮ 28 ਸਤੰਬਰ ਤੋਂ 19 ਅਕਤੂਵਰ 2025 ਤੱਕ, ਨਵਾਂਸ਼ਹਿਰ ਇਲਾਕੇ ਦੇ ਵੱਖ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾਣਗੇ । ਉਨ੍ਹਾਂ ਦੱਸਿਆ 28 ਸਤੰਬਰ ਐਤਵਾਰ ਨੂੰ ਜਨਮ ਅਸਥਾਨ ਸ਼ਹੀਦ ਗੰਜ ਪਿੰਡ ਕਾਹਮਾ (ਨੇੜੇ ਬੰਗਾ) ਵਿਖੇ, 5 ਅਕਤੂਬਰ ਐਤਵਾਰ ਨੂੰ ਗੁ: ਚਰਨ ਕਮਲ ਸਾਹਿਬ ਪਾ:6ਵੀਂ ਜੀਦੋਵਾਲ (ਬੰਗਾ) ਵਿਖੇ, 12 ਅਕਤੂਬਰ ਐਤਵਾਰ ਗੁ: ਸੰਗਤਪੁਰਾ ਪੰਡੌਰਾ ਮਹੱਲਾ ਨਵਾਂਸ਼ਹਿਰ ਵਿਖੇ, 13 ਅਕਤੂਬਰ ਸੋਮਵਾਰ
ਗੁ: ਸਿੰਘ ਸਭਾ ਘਾਟੀ ਤੇਲੀਆਂ ਰਾਹੋਂ ਵਿਖੇ, 14 ਅਕਤੂਬਰ ਮੰਗਲਵਾਰ ਨੂੰ ਗੁ: ਸਿੰਘ ਸਭਾ, ਚੰਡੀਗੜ੍ਹ ਚੌਂਕ, ਨਵਾਂਸ਼ਹਿਰ ਵਿਖੇ, 15 ਅਕਤੂਬਰ ਬੁੱਧਵਾਰ
ਨੂੰ ਗੁ: ਪਾਤਸ਼ਾਹੀ 6ਵੀਂ ਦੁਰਗਾਪੁਰ ਵਿਖੇ, 16 ਅਕਤੂਬਰ ਵੀਰਵਾਰ ਨੂੰ ਗੁ: ਨਾਥਾ ਪਿੰਡ ਮੂਸਾਪੁਰ ਵਿਖੇ, 17 ਅਕਤੂਬਰ ਸ਼ੁੱਕਰਵਾਰ ਨੂੰ ਗੁ: ਮੰਜੀ ਸਾਹਿਬ ਨਵਾਂਸ਼ਹਿਰ ਵਿਖੇ, ਸਮਾਂ ਸ਼ਾਮ 6 ਤੋਂ 9:30 ਵਜੇ ਤੱਕ ਹੋਣਗੇ । ਉਨ੍ਹਾਂ ਦੱਸਿਆ 18 ਅਕਤੂਬਰ ਅੰਮ੍ਰਿਤ ਵੇਲਾ ਸਮਾਗਮ ਸਵੇਰੇ 2 ਤੋਂ 5 ਵਜੇ ਤੱਕ,. ਦਿਵਸ ਸੁਹੇਲਾ ਸਮਾਗਮ ਸਵੇਰੇ 7 ਤੋਂ 1 ਵਜੇ ਤੱਕ ਅਤੇ ਰੈਣਿ ਸਬਾਈ ਕੀਰਤਰਨ ਸ਼ਾਮ 7 ਤੋਂ ਮਿਤੀ 19 ਅਕਤੂਬਰ ਸਵੇਰੇ 4 ਵਜੇ ਤੱਕ ਗੁ: ਪਾਤਸ਼ਾਹੀ ਨੌਵੀ ਮੰਜੀ ਸਾਹਿਬ ਨਵਾਂਸ਼ਹਿਰ ਹੋਣਗੇ ਇਸ ਮੌਕੇ ਸਮਾਗਮ ਦਾ ਲਾਈਵ ਪ੍ਰਸਾਰਣ akj.org, Gurmat vichar ਅਤੇ Nirwan Kirtan Jatha ਦੇ ਮਾਧਿਅਮ ਰਾਹੀਂ ਕੀਤਾ ਜਾਵੇਗਾ । ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਸਮਾਗਮਾਂ ਦੋਰਾਨ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਅਪੀਲ ਕੀਤੀ । ਇਸ ਮੌਕੇ ਜਸਵਿੰਦਰ ਸਿੰਘ ਕਾਹਮਾ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖ਼ਾਲਸਾ, ਕਰਮਜੀਤ ਸਿੰਘ ਸੋਢੀ,, ਪ੍ਰਿਤਪਾਲ ਸਿੰਘ ਹਵੇਲੀ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿਆਣ, ਕੁਲਵਿੰਦਰ ਸਿੰਘ ਮਾਨ, ਹੰਸਾ ਸਿੰਘ, ਕੁਲਵੀਰ ਸਿੰਘ ਅਤੇ ਆਜ਼ਾਦ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

error: Content is protected !!