ਨਵਾਂਸ਼ਹਿਰ 01 ਅਕਤੂਬਰ (ਹਰਿੰਦਰ ਸਿੰਘ) ਸਵੱਛ ਭਾਰਤ ਮਿਸ਼ਨ ਅਰਬਨ – 2 ਅਧੀਨ ਚੱਲ ਰਹੇ ਪ੍ਰੋਗਰਾਮ ਤਹਿਤ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪ੍ਰਿੰਸੀਪਲ ਸਸਸਸ ਲੰਗੜੋਆ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਯੋਗ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਜਸਵਿੰਦਰ ਸਿੰਘ ਕਮਿਊਨਿਟੀ ਫੈਸੀਲੇਟਰ ਜੋ ਕਿ ਸੇਵਾ ਮੁਕਤੀ ਉਪਰੰਤ ਨਗਰ ਕੌਂਸਲ ਰਾਹੋ ਤੇ ਨਵਾਂ ਸ਼ਹਿਰ ਦੇ ਨਾਲ ਮਿਲ ਕੇ “ਸਵੱਛਤਾ ਹੀ ਸੇਵਾ” ਮਿਸ਼ਨ ਤਹਿਤ ਸੇਵਾਵਾਂ ਨਿਭਾ ਰਹੇ ਹਨ ਨੇ ਬੱਚਿਆਂ ਨੂੰ ਸੰਬੋਧਨ ਕੀਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮਿਤੀ 17 ਸਤੰਬਰ 2025 ਤੋਂ 2 ਅਕਤੂਬਰ 2025 ਤੱਕ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ! ਪੰਜਾਬ ਮਿਉਂਸੀਪਲ ਇੰਪਰੂਵਮੈਂਟ ਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਜਸਵਿੰਦਰ ਸਿੰਘ ਕਮਿਊਨਿਟੀ ਫੈਸੀਲੇਟਰ ਨੇ ਲੰਗੜੋਆ ਸਕੂਲ ਵਿਖੇ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਗਿੱਲੇ ਕੂੜੇ ਅਤੇ ਸੁੱਕੇ ਕੇ ਕੂੜੇ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਡੀ ਕੰਪੋਜਿੰਗ ਅਤੇ ਨਾਨ ਡੀ ਕੰਪੋਜਿੰਗ ਬਾਰੇ ਬੱਚਿਆਂ ਨਾਲ ਵਿਸਥਾਰ ਪੂਰਵਕ ਸਾਂਝ ਪਾਈ। ਉਨ੍ਹਾਂ ਕਿਹਾ ਕਿ ਕਿਵੇਂ ਕੂੜੇ ਨੂੰ ਡੰਪ ਦੇ ਰੂਪ ਵਿੱਚ ਸਟੋਰ ਕਰਕੇ ਇਸ ਨੂੰ ਰੀਸਾਈਕਲਿੰਗ ਤਰੀਕੇ ਨਾਲ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਆਪਣੇ ਸਰੀਰ ਦੀ ਸਫਾਈ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇੱਕ ਸਵੱਛ ਜੀਵਨ ਬਤੀਤ ਕਰਦੇ ਹੋਏ ਸਵੱਛਤਾ ਭਾਰਤ ਦੇ ਨਾਗਰਿਕ ਬਣ ਸਕੀਏ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਫਾਸਟ ਫੂਡ ਛੱਡ ਕੇ ਪੌਸ਼ਟਿਕ ਆਹਾਰ ਲੈਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅਖੀਰ ਵਿੱਚ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਜਸਵਿੰਦਰ ਸਿੰਘ ਵੱਲੋਂ ਦਿੱਤੇ ਗਏ ਭਾਸ਼ਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਸਥਾ ਦੇ ਮੈਡਮ ਗੁਨੀਤ, ਰੇਖਾ ਜਨੇਜਾ, ਅਮਨਦੀਪ ਕੌਰ, ਪਰਮਿੰਦਰ ਕੌਰ, ਪਰਵਿੰਦਰ ਕੌਰ, ਕਲਪਨਾ ਬੀਕਾ, ਮੀਨਾ ਰਾਣੀ, ਰਜਨੀ ਬਾਲਾ,ਨੀਰਜ ਬਾਲੀ,ਸੁਖਵਿੰਦਰ ਲਾਲ, ਪ੍ਰੇਮ ਪਾਲ ਸਿੰਘ, ਹਰਿੰਦਰ ਸਿੰਘ, ਸੁਮਿਤ ਸੋਢੀ, ਜਸਵਿੰਦਰ ਕੌਰ, ਕਮਲਜੀਤ ਕੌਰ, ਸੁਸ਼ੀਲ ਕੁਮਾਰ, ਪ੍ਰਦੀਪ ਸਿੰਘ, ਪ੍ਰਦੀਪ ਕੌਰ, ਕੁਲਵਿੰਦਰ ਸਿੰਘ, ਲਖਬੀਰ ਸਿੰਘ ,ਬਲਜਿੰਦਰ ਸਿੰਘ ਆਦਿ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।



