ਸ੍ਰੀ ਗੁਰੂ ਰਵੀਦਾਸ ਮੰਦਰ ‘ਚ ਨਤਮਸਤਕ ਹੋਏ ਗੁਰਦਰਸ਼ਨ ਸੈਣੀ, ਗੁਰੂ ਰਵੀਦਾਸ ਦੀਆਂ ਸਿੱਖਿਆਵਾਂ ਨੂੰ ਜੀਵਨ ‘ਚ ਅਪਣਾਉਣ ਲਈ ਆਖਿਆ

ਲਾਲੜੂ 05/10/25 (ਭਾਵਨਾ ਚੌਧਰੀ)
: ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਹੰਡੇਸਰਾ ਦੇ ਸ੍ਰੀ ਗੁਰੂ ਰਵੀਦਾਸ ਮੰਦਰ ਵਿਚ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ। ਆਪਣੇ ਸਮਰਥਕਾਂ ਨਾਲ ਹੰਡੇਸਰਾ ਪਹੁੰਚੇ ਸ੍ਰੀ ਸੈਣੀ ਨੇ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਇੱਕ ਬਹੁਤ ਪਹੁੰਚੇ ਹੋਏ ਸੰਤ ਤੇ ਸਮਾਜ ਸੁਧਾਰਕ ਸਨ , ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ‌। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਤ ਰਵੀਦਾਸ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਵਧੀਆ ਸਮਾਜ ਸਿਰਜ ਸਕੀਏ। ਉਨ੍ਹਾਂ ਕਿਹਾ ਕਿ ਸੰਤ ਰਵੀਦਾਸ ਜੀ ਦਾ ਗਿਆਨ ਅਥਾਹ ਸੀ ਤੇ ਉਹ ਹਮੇਸ਼ਾ ਸਮਾਜ ਲਈ ਰਾਹ ਦਿਸੇਰਾ ਰਹਿਣਗੇ । ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਰਵੀਦਾਸ ਮੰਦਰ ਲਈ ਵਿੱਤੀ ਮਦਦ ਵੀ ਭੇਟ ਕੀਤੀ ਤੇ ਭਰੋਸਾ ਦਿੱਤਾ ਕਿ ਲੋੜ ਪੈਣ ਉਤੇ ਪ੍ਰਬੰਧਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਜਗਜੀਵਨ ਮਹਿਤਾ, ਸਤੀਸ਼ ਰਾਣਾ,ਦਸ਼ਰਥ ਰਾਣਾ,ਈਸ਼ਵਰ ਰਾਣਾ,ਕੁਸਲਪਾਲ , ਧਰਮਪਾਲ, ਪ੍ਰਵੀਨ ਪ੍ਰਧਾਨ, ਰਾਕੇਸ਼ ਕੁਮਾਰ,ਰਿੰਪੀ,ਧਰਮਪਾਲ,ਗੁਲਜਾਰ ਸਿੰਘ, ਜਸਮੇਰ ਸਿੰਘ,ਹਰਪ੍ਰੀਤ ਟਿੰਕੂ ਤੇ ਪੁਸ਼ਪਿੰਦਰ ਮਹਿਤਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!