ਵਿਤ ਮੰਤਰੀ ਨੇ ਐਨ ਐਚ ਐਮ ਅਧੀਨ ਕੰਮ ਕਰ ਰਹੀਆਂ ਹੈਲਥ ਵਰਕਰਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ

ਨਵਾਂਸ਼ਹਿਰ 3ਅਕਤੂਬਰ(ਨਿਊਜ਼ ਬਿਊਰੋ) ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜਮਾ ਦੀ ਪ੍ਰਮੁਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਅਤੇ 2211 ਹੈਡ ਕੰਟਰੇਕਟ ਮਲਟੀਪਰਪਜ ਹੈਲਥ ਇੰਪਲਾਈਜ ਫੀਮੇਲ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਸਰਬਜੀਤ ਕੋਰ ਨਵਾ ਸਹਿਰ ਦੀ ਅਗਵਾਈ ਹੇਠ 11 ਮੈਬਰੀ ਵਫਦ ਦੀ ਇਕ ਅਹਿਮ ਮੀਟਿੰਗ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿੱਤ ਤੇ ਯੋਜਨਾ ਕੈਬਨਿੰਟ ਮੰਤਰੀ ਪੰਜਾਬ ਐਡਵੋਕੇਟ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿੱਚ ਐਸ ਈ ਕਮਿਸਨ ਪੰਜਾਬ ਦੇ ਚੈਅਰਮੈਨ ਜਸਬੀਰ ਸਿੰਘ ਗੜੀ ਵੀ ਵਿਸੇਸ ਤੋਰ ਤੇ ਹਾਜਰ ਰਾਹੇ ਇਸ ਮੋਕੇ ਵਿੱਤ ਮੰਤਰੀ ਚੀਮਾ ਨੇ ਮੁੱਖ ਮੰਗ ਮਾਨਯੋਗ ਹਾਈਕੋਰਟ ਦੇ ਫੈਸਲੇ ਮੁਤਾਬਕ ਕੰਟਰੇਕਟ ਹੈਲਥ ਵਰਕਰ ਫੀਮੇਲ 2211 ਹੈਡ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਵਿਸਵਾਸ਼ ਦੁਆਇਆ ਇਸ ਸਬੰਧੀ ਜਦੋ ਫਾਈਲ ਸਾਡੇ ਕੋਲ ਪਹੁੰਚੀ ਸਰਕਾਰ ਤੇ ਵਿੱਤ ਵਿਭਾਗ ਤਰੁੰਤ ਮਨਜੂਰੀ ਲਈ ਦੇ ਦੇਵੇਗਾ ਉਨ੍ਹਾਂ ਨੇ ਮੌਕੇ ਤੇ ਹੀ ਸਿਹਤ ਸਕੱਤਰ ਪੰਜਾਬ,ਐਮ ਡੀ ਐਨ ਐਚ ਐਮ, ਸਿਹਤ ਡਾਇਰੈਕਟਰ ਨੂੰ ਲਿਖਤੀ ਨਿਰਦੇਸ ਭੇਜ ਕਿ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤਰਾ ਸਿਹਤ ਵਿਭਾਗ ਦੇ ਮੁਲਾਜਮਾ ਦੀ ਰੈਗੂਲਰ ਪਾਲਸੀ ਨੂੰ ਛੇਤੀ ਅਮਲੀ ਜਾਮਾ ਪਹਿਨਾਉਣ ਦਾ ਵਿਸਵਾਸ ਦੁਆਇਆ। ਉਨ੍ਹਾਂ ਨੇ ਇਸ ਮੌਕੇ ਸਮੂਹ ਮੁਲਾਜਮ ਵਰਗ ਦੀਆ ਮੰਗਾ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦੁਆਇਆ। ਦਫਤਰੀ ਸਟਾਫ ਸਮੇਤ ਜਥੇਬੰਦੀ ਆਗੂ ਗੁਰਦੀਪ ਕੋਰ,ਨਿੰਦਰ ਕੋਰ ਸੰਗਰੂਰ, ਜਸਵੀਰ ਕੋਰ ਸੰਗਰੂਰ, ਗੁਰਜੀਤ ਕੋਰ , ਕਸਮੀਰ ਕੋਰ ਨਵਾ ਸਹਿਰ ਬਲਵੀਰ ਕੋਰ ਮੁਹਾਲੀ ਸਮੇਤ ਹੋਰ ਆਗੂ ਹਾਜਰ ਸਨ!

Leave a Reply

Your email address will not be published. Required fields are marked *

error: Content is protected !!