ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲੰਗੜੋਆ ਨੂੰ ਉਸ ਵਕਤ ਮਾਣ ਮਹਿਸੂਸ ਹੋਇਆ ਜਦੋਂ ਪਿੰਡ ਦੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦਾ ਨਾਂ ਰਾਜ ਪੁਰਸਕਾਰ 2025 ਲਈ ਚੁਣਿਆ ਗਿਆ ਜੋ ਕਿ ਪਿੰਡ ਤੇ ਸੰਸਥਾ ਲਈ ਇਕ ਵੱਡੀ ਉਪਲਬਧੀ ਹੈ।ਆਓ ਜਾਣੀਏ ਕਿ ਕੌਣ ਹਨ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਤੇ ਉਨ੍ਹਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਆਪਣੇ ਜੀਵਨ ਵਿੱਚ ਕੀ ਕੁਝ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਰਾਜ ਪੁਰਸਕਾਰ ਲਈ ਚੁਣਿਆ। ਡਾਕਟਰ ਅਗਨੀਹੋਤਰੀ ਅਪਣੇ ਸਕੂਲ ਅਤੇ ਕਾਲਜ ਸਮੇ ਤੋ ਪੜਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਪ੍ਰਤੀਯੋਗਤਾਵਾਂ ਵਿੱਚ ਭਾਗ ਲੇਂਦਾ ਰਹਿੰਦਾ ਸੀ।ਸਕੂਲ ਦੋਰਾਨ ਹੀ ਐਨ.ਸੀ.ਸੀ.ਜੁਆਇਨ ਕੀਤੀ। ਕਾਲਜ ਵਿਚ ਬੀ.ਐਸ.ਸੀ. ਐਮ. ਐਸ. ਸੀ. ਅਤੇ ਐਮ.ਐਮ.ਫਿਲ. ਦੋਰਾਨ ਐਨ.ਸੀ.ਸੀ. ਅਤੇ ਐਨ. ਸੀ. ਸੀ. ਜੁਆਇਨ ਕੀਤੀ।ਇਸ ਦੋਰਾਨ ਵੱਖ ਗਤੀਵਿਧੀਆਂ ਜਿਵੇਂ ਕਿ ਸਾਇਕਲ ਐਕਸੀਪੀਡਸ਼ਨ,ਅਡੱਲਟ ਐਜੂਕੇਸ਼ਨ, ਐਨੁਅਲ ਕੈਂਪਸ,ਆਰਡੀ.ਸੀ ਕੈਂਪ ਆਦੀ ਜੋ ਕਿ ਗਵਾਲੀਅਰ ਇਲਾਹਾਬਾਦ, ਉਜੈਨ ਖਜੁਰਾਹੋ ਵਿਖੇ ਆਯੋਜਿਤ ਹੋਏ ਵਿੱਚ ਭਾਗ ਲਿਆ ।ਇਹ ਪ੍ਰੀਖਿਆਵਾਂ ਫਸਟ ਡਵੀਜਨ ਵਿੱਚ ਪਾਸ ਕੀਤੀਆਂ।ਐਨ.ਸੀ.ਸੀ.ਵਿੱਚ ਅੰਡਰ ਅਫਸਰ ਦਾ ਰੈਂਕ ਅਤੇ ਸੀ ਸਰਟੀਫਿਕੇਟ ਪਾਸ ਕੀਤਾ,5 ਨਵੰਬਰ 1992 ਨੂੰ ਡੀ.ਏ.ਵੀ.ਪਬਲਿਕ ਸਕੂਲ ਲੁਧਿਆਣਾ ਬਤੋਰ ਪੀ.ਜੀ.ਟੀ.ਫਿਜਿਕਸ ਜੁਆਇਨ ਕੀਤਾ ਉਥੇ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਵੱਖ-ਵੱਖ ਪ੍ਰਤੀਯੋਗਤਾਵਾਂ ਜਿਵੇਂ ਕਿ ਵਿਗਿਆਨ ਮੇਲੇ,ਡੀਬੇਟ ਕੁਇਜ ਆਦਿ ਵਿੱਚ ਭਾਗ ਲੈਣ ਲਈ ਉਤਸਾਹਿਤ ਅਤੇ ਤਿਆਰ ਕੀਤਾ।ਜਿਸ ਸਦਕਾ ਉਹਨਾ ਨੇ
ਇਹਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਭਾਗ ਲੈ ਕੇ ਇੰਟਰ ਡੀ.ਏ.ਵੀ ਸਕੂਲਾਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਦੋ ਅਗਸਤ 1997 ਨੂੰ ਸਸਸਸ ਰਾਹੋ ਲ਼ੜਕੇ ਬਤੋਰ ਲੈਕਚਰਾਰ ਫਿਜੀਕਸ ਜੁਆਇਨ ਕੀਤਾ।ਇਸ ਸਕੂਲ ਵਿੱਚ ਸਾਇੰਸ ਸਟਰੀਮ ਦੀ ਸ਼ੁਰੂਆਤ ਕੀਤੀ।ਜੂਨ 2015 ਵਿੱਚ ਸਸਸਸ ਨਵਾਂਸ਼ਹਿਰ ਬਤੌਰ ਲੈਕਚਰਾਰ ਜੁਆਇਨ ਕੀਤਾ। ਸਾਲ 2011 ਤੋਂ 2019 ਤੱਕ ਬਤੋਰ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਕੰਮ ਕੀਤਾ। ਸਾਲ 2019 ਵਿੱਚ ਬਤੋਰ ਪ੍ਰਿੰਸੀਪਲ ਸਸਸਸ ਗੋਬਿੰਦਪੁਰ ਅਤੇ ਫਰਵਰੀ 2022 ਵਿੱਚ ਸਸਸਸ ਲੰਗੜੋਆ ਵਿਖੇ ਜੁਆਇਨ ਕੀਤਾ।ਇਸ ਦੋਰਾਨ ਵਿਦਿਆਰਥੀਆਂ ਦੇ
ਨਤੀਜੇ ਸ਼ਤ ਪ੍ਰਤੀਸ਼ਤ ਰਹੇ ਹਨ। ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਖੇਡਾ ਦੇ ਖੇਤਰ ਵਿੱਚ ਬਲਾਕ ਪੱਧਰ ਜਿਲ੍ਹਾ ਪੱਧਰ,ਰਾਜ ਪੱਧਰ ਅਤੇ ਦੇਸ਼ ਪੱਧਰ ਤੇ ਇਨਾਮ ਪ੍ਰਾਪਤ ਕਰ ਰਹੇ ਹਨ। ਸਕੂਲ ਵਿੱਚ ਸਿਖਿਆ ਪ੍ਰਾਪਤ ਕਰਕੇ ਵਿਦਿਆਰਥੀ ਇੰਜੀਨੀਅਰਿੰਗ, ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ।ਵਿਦਿਆਰਥੀਆਂ ਨੇ ਤਹਿਸੀਲ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਇਨਾਮ ਜਿੱਤੇ।ਇਸ ਸਾਲ ਵੀ ਸਕੂਲ ਦੇ ਵਿਦਿਆਰਥੀ ਟੇਬਲ ਟੈਨਿਸ, ਕਬੱਡੀ, ਕਰਾਟੇ ਚੈਂਪੀਅਨਸ਼ਿਪ ਵਿੱਚ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈ ਰਹੇ ਹਨ।ਸਾਇੰਸ ਗਤੀਵਿਧੀਆਂ ਵਿੱਚ ਭਾਗ ਲੈ ਕੇ ਸੰਜੇ ਵਰਮਾਨੀ ਨੇ ਰਾਸ਼ਟਰਪਤੀ ਤੋਂ ਮੈਡਲ ਪ੍ਰਾਪਤ ਕੀਤਾ।ਸਕੂਲ ਦੇ ਵਿਦਿਆਰਥੀ ਜਸਕੀਰਤ ਨੇ ਫੂਡ ਟੈਕਨਾਲੋਜੀ ਵਿੱਚ ਆਲ ਇੰਡਿਆ ਟੈਸਟ ਵਿੱਚ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਕੇ ਦਾਖਲਾ ਹਾਸਲ ਕੀਤਾ।ਸਕੂਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਬਤੋਰ ਗਾਈਡ ਅਧਿਆਪਕ ਦੇ ਸਹਿਯੋਗ ਨਾਲ ਵਾਤਾਵਰਣ ਸਬੰਧੀ ਰਾਸਟਰੀ ਪੱਧਰ ਤੇ ਗਰੀਨ ਸਕੂਲ ਪ੍ਰੋਜੈਕਟ ਵਿੱਚ
ਭਾਗ ਲੈ ਕੇ ਸਕੂਲ ਲਈ ਯੈਲੋ ਸਰਟੀਫਿਕੇਟ ਪ੍ਰਾਪਤ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਤੇ ਬਤੌਰ ਗਾਈਡ ਅਧਿਆਪਕ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ਤੇ ਐਚ.ਸੀ.ਐਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਜਨਰੇਸ਼ਨ ਕਲਾਈਮੇਟ ਐਕਸ਼ਨ ਪ੍ਰੋਜੈਕਟ ਵਿੱਚ ਭਾਗ ਲਿਆ।ਸਕੂਲ ਦੇ ਵਿਦਿਆਰਥੀਆਂ ਨੇ ਗਾਈਡ ਅਧਿਆਪਕਾਂ ਦੇ ਸਹਿਯੋਗ ਨਾਲ ਰਾਸਟਰੀ ਪੱਧਰ ਤੇ ਡਾਂਸ ਪ੍ਰੋਗਰਾਮ ਵਿੱਚ
ਭਾਗ ਲਿਆ। ਸਕੂਲ ਸਟਾਫ ਦੀ ਮਿਹਨਤ ਨਾਲ ਸਕੂਲ ਦੇ ਵਿਦਿਆਰਥੀਆਂ ਨਾਲ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤੋ ਪ੍ਰਾਪਤ ਨਤੀਜੀਆਂ ਸਦਕਾ ਸਸਸਸ ਲੰਗੜੋਆਂ ਪੀ.ਐਮ. ਲਈ ਚੁਣਿਆ ਗਿਆ।
ਐਨ.ਆਰ.ਆਈ ਨਰਿੰਦਰ ਸਿੰਘ ਅਹਿਮਦਾਵਾਦੀ, ਦੇਸ ਰਾਜ ਰਿਟਾਇਰਡ ਅਧਿਆਪਕ ਅਤੇ ਕੇਨਰਾ ਬੈਂਕ ਦੇ ਸਹਿਯੋਗ ਨਾਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਹਰ ਸਾਲ 60000 /-ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਕਨੇਡਾ, ਅਸਟ੍ਰੇਲੀਆ, ਇੰਗਲੈਂਡ ਆਦਿ ਦੇਐਨ.ਆਰ.ਆਈਜ਼, ਰੋਟਰੀ ਕਲੱਬ ਨਵਾਂਸ਼ਹਿਰ,ਰੂਟ ਐਂਡ ‘ ਰੂਟ ਨਵੀਂ ਦਿੱਲੀ,ਰੋਟਰੀ ਕਲੱਬ ਗੋਲਡ ਬੰਦਗੀ, ਸਟਾਫ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਸਕੂਲ ਨੂੰ1683000/-
ਰੁਪਏ ਨਾਲ ਸਕੂਲ ਵਿੱਚ ਵਾਟਰ ਕੂਲਰ, ਵਰਦੀਆਂ ਆਦਿ ਕੰਮਾਂ ਲਈ ਪ੍ਰਾਪਤ ਕੀਤੇ।ਜਿਹੜੇ ਵਿਦਿਆਰਥੀ ਫੀਸ ਨਹੀ ਦੇ ਸਕਦੇ ਉਨ੍ਹਾਂ ਦੀ ਫੀਸ ਸਟਾਫ ਅਤੇ ਸਮਾਜ ਦੇ ਲੋਕਾਂ ਦੀ ਸਹਾਇਤਾ ਨਾਲ ਦਿਤੀ ਜਾਂਦੀ ਹੈ।ਜਿਹੜੇ ਵਿਦਿਆਰਥੀ ਸਕੂਲ ਨਹੀਂ ਆਉਂਦੇ ਉਨ੍ਹਾਂ ਦੇ ਘਰ ਸਟਾਫ ਨਾਲ ਜਾ ਕੇ ਸਕੂਲ਼ ਆਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸਸਸਸ ਲੰਗੜੋਆ ਵਿਖੇ ਦਾਖਲਾ ਲੈ ਰਹੇ ਹਨ।ਜਿਹੜੇ ਵਿਦਿਆਰਥੀ, ਸਕੂਲ ਪੈਦਲ ਆਉਂਦੇ ਹਨ,ਉਹਨਾ ਨੂੰ ਖੁੱਦ ਅਪਣੀ ਕਾਰ ਵਿੱਚ
ਬਿਠਾ ਕੇ ਲਿਆਦਾ ਜਾਂਦਾ ਹੈ।ਪੰਜਾਬ ਦਾ ਵਾਟਰ ਲੈਵਲ ਹੇਠਾਂ ਜਾ ਰਿਹਾ ਹੈ,ਇਸ ਲਈ ਵਿਦਿਆਰਥੀਆਂ ਅਤੇ ਲੋਕਾਂ ਨੂੰ ਪਾਣੀ ਬਚਾਉਣ ਲਈ ਜਾਗਰੂਕ ਕਰਨ ਲਈ ਪ੍ਰੋਗਰਾਮ ਕੀਤੇ ਜਾ ਰਹੇ ਹਨ।ਪਾਣੀ ਬਚਾਉਣ ਲਈ ਸਕੂਲ ਵਿੱਚ ਵਾਟਰ ਰੀ-ਚਾਰਜ ਸਿਸਟਮ ਲਗਾਇਆ ਗਿਆ ਹੈ,ਵਿਦਿਆਰਥੀਆਂ ਨੂੰ ਹੋਰ ਚੰਗੀ ਤਰਾਂ ਪੜਾਉਣ ਅਤੇ ਅਪਣੇ ਗਿਆਨ ਵਿੱਚ ਵਾਧਾ ਕਰਨ ਲਈ ਵਿਭਾਗ ਵਲੋਂ ਆਯੋਜਿਤ ਟੀਚਰ ਟਰੇਨਿੰਗ ਪ੍ਰੋਗਰਾਮਾਂ ਵਿੱਚ,ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਅੰਬਾਲਾ
(ਹਰਿਆਣਾ) ਡੀ.ਏ.ਵੀ ਮਨੇਜਮੈਂਟ ਕਮੇਟੀ ਵਲੋ ਸਾਇੰਸ ਟੀਚਰ ਟਰੇਨਿੰਗ ( ਨਵੀ ਦਿੱਲੀ ), ਹੈਲਥ ਕਾਉਂਸਿਲ ਅਤੇ ਟ੍ਰੈਫਿਕ ਪੁਲਿਸ ਲੁਧਿਆਣਾ,ਤਾਰਾ ਦੇਵੀ ( ਹਿਮਾਚਲ ਪ੍ਰਦੇਸ਼ ), ਉਦੇਪੁਰ (ਰਾਜਸਥਾਨ) ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ, (ਚੰਡੀਗੜ੍ਹ ),ਪ੍ਰਤਾਪ ਕਾਲਜ ਆਫ ਐਜੂਕੇਸ਼ਨ (ਲੁਧਿਆਣਾ ),ਫਿਜੀਕਸ ਟ੍ਹੇਨਿੰਗ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ)ਐਨ.ਸੀ.ਆਰ.ਟੀ ਅਜਮੇਰ ਰਾਜਸਥਾਨ ਆਈ.ਆਈ.ਟੀ.( ਨਵੀਂ ਦਿੱਲੀ ) ਵਾਈ.ਐਸ.ਪਰਮਾਰ ਯੂਨੀਵਰਸਿਟੀ,(ਹਿਮਾਚਲਪ੍ਰਦੇਸ਼), ਮਾਈਕਰੋਸੋਫਟ ਕੰਪਿਊਟਰ ਟ੍ਰੇਨਿੰਗ ਅੰਧਰੇਟਾ ( ਹਿਮਾਚਲ ਪ੍ਰਦੇਸ਼ ) ਭਾਗ ਲਿਆ।ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੁਆਰਾ ਪਿੰਡ ਲੰਗੜੋਆ ਤੋਂ ਸ਼ੁਰੂ ਕੀਤੀ “ਨਸ਼ਾ ਮੁਕੱਤ ਯਾਤਰਾ” ਵਿੱਚ ਸਟਾਫ ਅਤੇ ਵਿਦਿਆਰਥੀਆਂ ਨਾਲ ਭਾਗ ਲਿਆ। ਸਿੱਖਿਆ ਮੰਤਰੀ ਪੰਜਾਬ ਵਲੋ ਕਰਵਾਏ ਗਏ ਯੁੱਧ ਨਸ਼ਿਆ ਵਿਰੁਧ ਹੋਏ ਜਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।ਇਸ ਤੋ ਇਲਾਵਾ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਅਜਾਦੀ ਦਿਵਸ, ਸਰਪੰਚਾਂ ਨੂੰ ਸਹੁੰ ਚੁੱਕ ਸਮਾਗਮ, ਇਲੈਕਸ਼ਨ ਤੇ ਜਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।ਮੇਰੇ ਵਲੋ ਪੰਜਾਬ ਦੇ ਸਕੂਲਾਂ ਵਿੱਚ ਡੀਜੀਟਲ ਐਜੂਕੇਸ਼ਨ ਵਿਸ਼ੇ ਤੇ ਪ੍ਰੋਜੈਕਟ ਤਿਆਰ ਕੀਤਾ,ਜੋ ਕਿ ਨਾਰਥ ਇੰਡੀਆਂ ਲਈ ਸਲੈਕਟ ਹੋਇਆ। ਬਤੋਰ ਨੋਡਲ ਅਫਸਰ ਨਵੀ ਸਿੱਖਿਆ ਨੀਤੀ ਲਈ ਐਜੁਕੇਸ਼ਨ ਟੈਕਨਾਲੋਜੀ ਵਿਸ਼ੇ
ਉਪਰ ਜਿਲ੍ਹੇ ਦੇ ਹੋਣਹਾਰ ਅਧਿਆਪਕਾਂ ਦੇ ਸਹਿਯੋਗ ਨਾਲ ਰਿਪੋਰਟ ਤਿਆਰ ਕੀਤੀ। ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਬਤੋਰ ਬਲਾਕ ਨੋਡਲ ਅਫਸਰ, ਐਨ.ਐਸ.ਐਸ.ਪ੍ਰੋਗਰਾਮ ਅਫਸਰ,ਇਕੋ ਕਲੱਬ ਇੰਚਾਰਜ,ਜਿਲ੍ਹਾ ਸਾਇੰਸ ਸੁਪਰਵਾਈਜਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ,ਇੰਚਾਰਜ ਫਲਾਇੰਗ ਟੀਮ ਬੋਰਡ ਇਗਜਾਮ,ਜਿਲ੍ਹਾ ਮਾਸਟਰ ਟ੍ਰੇਨਰ ਲੋਕ ਸਭਾ, ਵਿਧਾਨ
ਸਭਾ,ਪੰਚਾਇਤ,ਜਿਲ੍ਹਾ ਪ੍ਰੀਸ਼ਦ ਚੋਣਾਂ, ਨੋਡਲ ਅਫਸਰ ਸੜਕ ਸੁਰੱਖਿਆਂ,ਨੋਡਲ ਅਫਸਰ ਫਾਰ ਸਸਟੇਨਬੀਲੀਟੀ ਲੀਡਰਸ਼ਿਪ ਪ੍ਰੋਗਰਾਮ,ਨੋਡਲ ਅਫਸਰ ਪੀ.ਐਮ.ਸ੍ਰੀ ਸਕੂਲ,ਨੋਡਲ ਅਫਸਰ ਗਰੀਵੈਂਸ, ਇੰਚਾਰਜ ਇਕੋ ਕਲੱਬ ਅਤੇ ਰੈਡ ਰਿਬਨ ਕਲੱਬ ਇੰਚਾਰਜ ਜਿਲ੍ਹਾ ਪੱਧਰੀ ਸ਼ਿਕਾਇਤ ਪੜਤਾਲ ਪੈਨਲ ਕੰਮ ਕੀਤਾ ਅਤੇ ਕੰਮ ਕਰ ਰਹੇ ਹਨ। ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਸਕੂਲਾਂ ਵਿੱਚ ਐਨ.ਐਸ. ਅਤੇ ਐਨ.ਸੀ.ਸੀ. ਸ਼ੁਰੂ ਕੀਤੀ। ਦੋ ਰਾਜ ਪੱਧਰੀ ਇੰਸਪਾਇਰ ਅਵਾਰਡ ਫੰਕਸ਼ਨ, ਦੋ ਰਾਜ ਪੱਧਰੀ
ਸਾਇੰਸ ਸੈਮੀਨਾਰ, ਇੱਕ ਰਾਜ ਪੱਧਰੀ ਸਾਇੰਸ ਡਰਾਮਾ,ਇੱਕ ਰਾਜ ਪੱਧਰੀ ਰੋਲ ਪਲੈਅ ਫੰਕਸ਼ਨ ਆਯੋਜਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।ਅਧਿਆਪਕਾਂ ਦੇ ਸੈਮੀਨਾਰ ਵਿੱਚ ਬਤੌਰ ਰਿਸੋਰਸ ਪਰਸਨ ਟ੍ਰੇਨਿੰਗ ਦੇਣ ਲਈ ਕੰਮ ਕੀਤਾ। ਸਾਇੰਸ ਗਤੀਵਿਧੀਆਂ ਵਿੱਚ ਬਤੋਰ ਗਾਈਡ ਜੱਜ ਅਤੇ ਬਤੋਰ ਪ੍ਰਬੰਧਕ ਵਜੋਂ ਕੰਮ ਕੀਤਾ।ਭਾਰਤ ਸਰਕਾਰ ਦੇ ਮਾਈ ਜੀ. ਵੀ. ਪੋਰਟਲ ਤੇ ਉਪਲਵਧ ਗਤੀਵਿਧੀਆਂ ਵਿੱਚ ਭਾਗ ਲੈ ਕੇ ਇਕ ਲੱਖ ਤੋਂ ਵੱਧ ਪੁਆਇੰਟ ਅਰਜਿਤ ਕੀਤੇ।ਜਿਸ ਕਾਰਣ ਚੈਂਜ ਮੈਕਰ ਦਾ ਬੈਜ
ਪ੍ਰਾਪਤ ਕੀਤਾ।ਸਕੂਲ ਦੇ ਵਿਦਿਆਰਥੀ ਸਕੂਲ ਆਫ ਅਮੀਨੈਂਸ ਮੈਰੀਟੋਰੀਅਸ ਸਕੂਲਾਂ ਵਿੱਚ ਸਲੈਕਟ ਹੋਏ ਹਨ।
ਉਸ ਵਕਤ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵਲੋ ਐਮ.ਪੀ,ਲੈਡ
ਸਕੀਮ ਦੇ ਅੰਤਰਗਤ ਮੋਬਾਇਲ ਸਾਇੰਸ ਲੈਬ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਅੱਜ ਉਹ ਮੋਬਾਈਲ ਸਾਇੰਸ ਲੈਬ ਬਣ ਕੇ ਤਿਆਰ ਹੈ।ਇਸ ਵਿੱਚ ਵਿਦਿਆਰਥੀ ਫਿਜਿਕਸ,ਕੈਮਿਸਟਰੀ ਜੀਵ ਵਿਗਿਆਨ ਨਾਲ ਸਬੰਧਤ ਪ੍ਰੈਕਟੀਕਲ ਕਰਵਾਏ ਜਾਂਦੇ ਹਨ।
ਜਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਚਿਲਡਰਨ ਸਾਇੰਸ ਕਾਂਗਰਸ
ਗਤੀਵਿਧੀਆਂ, ਜਿਸ ਕਾਰਣ ਇਹ ਟੀਮਾਂ ਨੇ ਨੈਸ਼ਨਲ ਪੱਧਰ ਤੇ ਭਾਗ ਲਿਆ,ਲਈ ਗੋਵਰਨਮੈਂਟ ਆਫ ਇੰਡੀਆਂ ਨੈਸ਼ਨਲ ਪ੍ਰੋਗਰਾਮ ਕੋਆਰਡੀਨੇਟਰ ਵਲੋ ਅਹਿਮਦਾਵਾਦ ਗੁਜਰਾਤ,ਬਾਰਾਮਤੀ ਮਹਾਰਾਸ਼ਟਰਾ,ਬੈਂਗਲੋਰ ਕਰਨਾਟਕ ਵਿੱਚ ਆਯੋਜਿਤ ਚਿਲਡਰਨ ਸਾਇੰਸ ਕਾਂਗਰੈਸ ਲਈ ਜਿਲ੍ਹਾ ਅਕੈਡਮਿਕ ਕੋਆਰਡੀਨੇਟਰ ਵਜੋਂ ਪ੍ਰਸ਼ੰਸ਼ਾ ਪੱਤਰ ਦਿਤੇ ਗਏ। ਜਿਲੇ ਵਿੱਚ ਸਾਇੰਸ ਗਤੀਵਿਧੀਆਂ ਨੂੰ ਪ੍ਰਫੁਲੀਤ ਕਰਨ ਲਈ ਪੰਜਾਬ ਸਟੈਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਵਲੋ ਸਨਮਾਨਿਤ ਕੀਤਾ
ਗਿਆ। ਜਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਚਿਲਡਰਨ ਸਾਇੰਸ ਕਾਂਗਰਸ
ਗਤੀਵਿਧੀਆਂ ਜਿਸ ਕਾਰਣ ਇਹ ਟੀਮਾਂ ਨੇ ਰਾਜ ਪੱਧਰ ਤੇ ਭਾਗ ਲਿਆ,ਲਈ ਪੰਜਾਬ ਸਟੈਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਵਲੋ ਫਤਿਹਗੜ੍ਹ ਸਾਹਿਬ ਚਿਤਕਾਰਾ ਯੂਨੀਵਰਸੀਟੀ,ਮੋਗਾ,ਦੇਸ਼ ਭਗਤ ਯੂਨੀਵਰਸੀਟੀ,ਮੰਡੀ ਗੋਬਿੰਦਗੜ੍ਹ
ਵਿੱਚ ਆਯੋਜਿਤ ਚਿਲਡਰਨ ਸਾਇੰਸ ਕਾਂਗਰੇਸ ਲਈ ਜਿਲ੍ਹਾ ਐਕੈਡਿਮਿਕ ਕੋਆਰਡੀਨੇਟਰ ਵਜੋਂ ਪ੍ਰਸ਼ੰਸ਼ਾ ਪੱਤਰ ਦਿਤੇ ਗਏ। ਸਾਇੰਸ ਨਾਲ ਸਬੰਧਿਤ ਡੀ ਪੋਲਰਾਈਜੈਸ਼ਨ ਕਰੰਟ, ਕਾਸਮਿਕ ਰੈਜ,ਸੋਲਰ ਵਿੰਡ ਅਤੇ ਸੋਲਰ ਐਕਟੀਵੀਟੀਜ ਨਾਲ ਸਬੰਧਿਤ ਰਿਸਰਚ ਪੇਪਰ ਪਬਲਿਸ਼ ਕੀਤੇ।ਵਰਤਮਾਨ ਸਮੇ ਤੇ ਵਾਤਾਵਰਨ ਪਰਿਵਰਤਨ ਕਾਰਣ ਆਏ ਹੜਾਂ ਅਤੇ ਬੱਦਲਾਂ ਦੇ ਫਟਣ ਦੇ ਕਾਰਣ, ਨੁਕਸਾਨ ਅਤੇ ਬਚਾਵ ਸਬੰਧੀ ਆਰਟੀਕਲ ਅਖਬਾਰ ਵਿੱਚ ਪਬਲਿਸ਼ ਹੋਏ। ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਯੁੱਧ ਨਸ਼ਿਆ ਵਿੱਰੁਧ ਸਬੰਧੀ ਗਤੀਵਿਧੀਆਂ ਸਕੂਲ ਵਿੱਚ ਵੱਧ ਚੜ ਕੇ ਕਰਵਾਈਆਂ ਜਾ ਰਹੀਆਂ ਹਨ।ਮਾਨਯੋਗ ਜਿਲ੍ਹਾ ਜੱਜ,ਡਿਪਟੀ ਕਮਿਸ਼ਨਰ ਐਸ.ਐਸ.ਪੀ. ਅਤੇ ਹਾਇਰ
ਅਥਾਰਟੀ ਨੇ ਸਕੂਲ ਵਿਦਿਆਰਥੀਆਂ ਅਤੇ ਸਹਿਯੋਗ ਨਾਲ ਪਿੰਡ ਲੰਗੜੋਆ ਵਿੱਚ ਲੋਕਾਂ ਨੂੰ ਨਸ਼ਿਆ ਵਿਰੁਧ ਜਾਗਰੂਕ ਕਰਨ ਲਈ ਸਵੇਰ ਦੇ ਸਮੇ ਰੈਲੀ ਕੱਢੀ। ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਬਹੁਤ ਤਬਾਹੀ ਹੋਈ ਹੈ।ਇਸ ਲਈ ਹੜ੍ਹ ਪੀੜਤਾਂ ਲਈ ਮੁੱਖ ਮੰਤਰੀ ਰਾਹ ਕੋਸ਼ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ।ਇਸ ਲਈ ਵੱਖ ਵੱਖ ਅਧਾਰੇ ਜਿਵੇ ਕਿ ਪੰਜਾਬ ਸਟੈਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਪੁਲਿਸ ਵਿਭਾਗ,ਸਿਹਤ ਵਿਭਾਗ,ਕ੍ਰਿਸ਼ੀ ਵਿਭਾਗ,ਫੋਰੈਸਟ ਰੋਜਗਾਰ ਦਫਤਰ, ਸਿੱਖਿਆ ਵਿਭਾਗ ਆਦੀ ਨਾਲ ਮਿਲ ਕੇ ਸਕੂਲ ਵਿੱਚ ਸਾਇੰਸ ਦਿਵਸ,ਗਣਿਤ ਦਿਵਸ,ਵਾਤਾਵਰਣ ਸਬੰਧਿਤ, ਰੋਡ ਸੇਫਟੀ ਸਾਈਬਰ ਕਰਾਈਮ,ਸਾਈਬਰ ਸਕਿਉਰੀਟੀ,ਮਲੇਰੀਆ,ਐਡੋਲੇਸੈਂਟ,ਨੈਤੀਕਤਾ,ਪਰਾਲੀ ਨਾ ਸਾੜਨ ਸਬੰਧੀ ਵੱਧ ਤੋ ਵੱਧ ਪੇੜ ਲਗਾਣਾ,ਰੋਜਗਾਰ ਨਾਲ ਸਬੰਧਿਤ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।ਸਿੱਖਿਆ ਦੇ ਖੇਤਰ,ਇਲੈਕਸ਼ਨ ਦੇ ਖੇਤਰ ਅਤੇ ਸਮਾਜ ਦੇ ਖੇਤਰਾਂ ਵਿੱਚ
ਕੀਤੇ ਗਏ ਕੰਮਾਂ ਲਈ ਉਸ ਵਕਤ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐਸ.,ਡਾਇਰੈਕਟਰ ਜਨਰਲ ਸਕੂਲ ਐਜੁਕੇਸ਼ਨ ਕਾਹਨ ਸਿੰਘ ਪੰਨੂ ਆਈ.ਏ ਐਸ. ਜੀ.ਕੇ ਸਿੰਘ ਆਈ.ਏ.ਐਸ. ਜਿਲ੍ਹਾ ਪੱਧਰੀ ਅਜਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਮੋਕੇ ਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਨੰਦਿਤਾ ਮਿਤਰਾ ਅਮਿਤ ਕੁਮਾਰ ਜੀ ਆਈ, ਏ.ਐਸ. ਵਿਨੈ ਬੁਬਲਾਨੀ.ਆਈ.ਏ.ਐਸ ਵਿਸ਼ੇਸ਼ ਸਰਾਂਗਲ,ਆਈ.ਏ.ਐਸ. ਨਵਜੋਤ ਸਿੰਘ ਰੰਧਾਵਾ ਆਈ.ਏ.ਐਸ.ਰਾਜੇਸ਼ ਧਿਮਾਨ ਆਈ.ਏ.ਐਸ.ਐਸ.ਡੀ.ਐਮ,ਬੰਗਾਂ
ਅਰਵਿੰਦ ਕੁਮਾਰ.ਆਈ ਏ.ਐਸ. ਐਸ.ਡੀ.ਐਮ.ਨਵਾਂਸ਼ਹਿਰ ਅਕਸ਼ਿਤਾ ਗੁਪਤਾ ਆਈ.ਏ.ਐਸ.ਡਾਇਰੈਕਟਰ
ਜਨਰਲ ਸੈਂਟਰ ਫਾਰ ਇਨਵਾਇਰਨਮੈਂਟ ਐਜੁਕੇਸ਼ਨ ਸੁਨੀਤਾ ਨਰਾਇਣ,ਵੱਖ ਵੱਖ ਸਮੇ ਤੇ ਰਹੇ ਜਿਲ੍ਹਾ ਸਿੱਖਿਆ ਅਫਸਰਾਂ ਮੈਡਮ ਅਨੀਤਾ ਸ਼ਰਮਾ.ਕੁਲਵਿੰਦਰ ਸਿੰਘ ਸਰਾਏ,ਜਗਜੀਤ ਸਿੰਘ, ਉੱਪ ਜਿਲਾ ਸਿੱਖਿਆ ਅਫਸਰ ਅਮਰਜੀਤ ਖਟਕਰ ਵਲੋ ਸਨਮਾਨਿਤ ਕੀਤਾ ਗਿਆ ਹੈ।ਇਸ ਤੋ ਇਲਾਵਾ ਰੋਟਰੀ ਕਲੱਬ ਬੰਗਾ, ਲਾਇਨਸ ਕਲੱਬ ਮੁਕੰਦਪੁਰ ਵਲੋਂ ਅਧਿਆਪਕ ਦਿਵਸ ਮੌਕੇ ਤੇ ਸਨਮਾਨਿਤ
ਕੀਤਾ ਗਿਆ। ਡਾਇਰੈਕਟਰ ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਤਕਨਾਲੋਜੀ ਚੰਡੀਗੜ੍ਹ ਵਲੋਂ ਸਾਇੰਸ ਦੇ ਖੇਤਰ ਵਿੱਚ ਕੀਤੇ ਕੰਮਾਂ ਲਈ ਅਤੇ ਸਾਇੰਸ ਨੂੰ ਪ੍ਰਫੂਲਿਤ ਕਰਨ ਲਈ ਸਨਮਾਨਿਤ ਕੀਤਾ ਗਿਆ।ਪੰਜਾਬ ਸਟੇਟ ਬਾਇੳ ਡਾਇਵਰਸੀਟੀ ਬੋਰਡ
ਵਲੋ ਸ਼ਹੀਦ ਭਗਤ ਸਿੰਘ ਨਗਰ ਦੀ ਡਾਇਵਰਸਿਟੀ ਰਿਪੋਰਟ ਤਿਆਰ ਕਰਨ ਲਈ ਪ੍ਰਸ਼ੰਸ਼ਾ ਪੱਤਰ ਪ੍ਰਾਪਤ ਕੀਤਾ। ਸੋ ਉਕਤ ਗਤੀਵਿਧੀਆਂ ਤੋਂ ਇਲਾਵਾ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਅਜੇ ਵੀ ਬੱਚਿਆਂ ਦੇ ਸੁਨਿਹਰੀ ਭਵਿੱਖ ਤੇ ਸਮਾਜ ਸੇਵਾ ਲਈ ਸਰਗਰਮ ਹਨ। ਗ੍ਰਾਮ ਪੰਚਾਇਤ ਲੰਗੜੋਆ, ਸਕੂਲ ਮੈਨੇਜਮੈਂਟ ਕਮੇਟੀ ਤੇ ਸਮੁਚਾ ਸਟਾਫ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੂੰ ਰਾਜ ਪੁਰਸਕਾਰ ਮਿਲਣ ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੈ।
ਰਿਪੋਰਟ:-
ਹਰਿੰਦਰ ਸਿੰਘ, ਬਿਊਰੋ ਚੀਫ ਨਿਊਜ਼ ਰੀਡਰ ਪੰਜਾਬ, ਸ਼ਹੀਦ ਭਗਤ ਸਿੰਘ ਨਗਰ


