ਨਵਾਂਸ਼ਹਿਰ 6 ਅਕਤੂਬਰ (ਹਰਿੰਦਰ ਸਿੰਘ) ਸੂਬਾ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ 71 ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦਾ ਨਾਂ ਮੁਹਰਲੀ ਕਤਾਰ ਵਿੱਚ ਸ਼ਾਮਲ ਹੈ।ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੂੰ ਸੂਬਾ ਸਰਕਾਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਰਾਹੀਂ ਸਟੇਟ ਐਵਾਰਡ ਮਿਲਣ ਤੇ ਅੱਜ ਢੋਲ ਦੇ ਡਗੇ ਤੇ ਬੱਚਿਆਂ ਦੀਆਂ ਤਾੜੀਆਂ ਦੀ ਗੂੰਜ ਨਾਲ ਸੰਸਥਾ ਵਿੱਚ ਵੜਦਿਆਂ ਹੀ ਸਮੁੱਚੇ ਸਟਾਫ ਵਲੋਂ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਸਵੇਰੇ ਦੀ ਸਭਾ ਵਿੱਚ ਪ੍ਰਿੰਸੀਪਲ ਨੂੰ ਸਟਾਫ ਵਲੋਂ ਫੁੱਲਾਂ ਦੇ ਹਾਰ ਪਹਿਨਾਏ ਗਏ। ਮੰਚ ਸੰਚਾਲਕ ਸੁਖਵਿੰਦਰ ਲਾਲ ਨੇ ਸਕੂਲ ਮੁਖੀ ਨੂੰ ਬੱਚਿਆਂ ਦੀ ਹਾਜ਼ਰੀ ਵਿੱਚ ਜੀ ਆਇਆਂ ਕਿਹਾ ਤੇ ਵਧਾਈ ਦਿੱਤੀ।ਇਸ ਮੌਕੇ ਤੇ ਗੁਨੀਤ, ਹਰਿੰਦਰ ਸਿੰਘ ਤੇ ਪਰਵਿੰਦਰ ਕੌਰ, ਇੰਦਰਜੀਤ ਤੋਂ ਇਲਾਵਾ ਬਰਿੰਦਰ ਕੌਰ ਨੇ ਆਪਣੇ ਸੁਨੇਹੇ ਵਿੱਚ ਪ੍ਰਿੰਸੀਪਲ ਅਗਨੀਹੋਤਰੀ ਨੂੰ ਉਨ੍ਹਾਂ ਦੀ ਵਿਸ਼ੇਸ਼ ਉਪਲਬਧੀ, ਮਿਹਨਤ,ਮਿਲਾਪੜੇ ਸੁਭਾਅ ਆਦਿ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਨੇ ਆਪਣੇ ਪੂਰੇ ਜੀਵਨ ਦਾ ਬਿਰਤਾਂਤ ਪੜ੍ਹਾਈ ਤੋਂ ਲੈਕੇ ਅਧਿਆਪਨ ਦੇ ਖਿੱਤੇ ਦਾ ਬਾਖੂਬੀ ਬਿਆਨ ਕੀਤਾ। ਸਵੇਰ ਦੀ ਸਭਾ ਵਿੱਚ ਸਟਾਫ ਨੇ ਕੇਕ ਕੱਟ ਕੇ ਪ੍ਰਿੰਸੀਪਲ ਦਾ ਮੂੰਹ ਮਿੱਠਾ ਕਰਵਾਇਆ। ਪ੍ਰਿੰਸੀਪਲ ਨੇ ਬੱਚਿਆਂ ਨੂੰ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ। ਗ੍ਰਾਮ ਪੰਚਾਇਤ ਲੰਗੜੋਆ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੁੱਚੇ ਸਟਾਫ ਵਲੋਂ ਸਟੇਟ ਐਵਾਰਡ ਮਿਲਣ ਤੇ ਪ੍ਰਿੰਸੀਪਲ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਤਾੜੀਆਂ ਨਾਲ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦਾ ਹੌਸਲਾ ਵਧਾਇਆ। ਅਖੀਰ ਪ੍ਰਿੰਸੀਪਲ ਨੇ ਸਾਰੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੁਨੀਤ, ਰੇਖਾ ਜਨੇਜਾ,ਸਪਨਾ, ਪਰਮਿੰਦਰ ਕੌਰ, ਅਮਨਦੀਪ ਕੌਰ,ਪ੍ਰੇਮ ਪਾਲ ਸਿੰਘ, ਮੀਨਾ ਰਾਣੀ, ਮੀਨਾ ਕੁਮਾਰੀ, ਪਰਵਿੰਦਰ ਕੌਰ, ਰਜਨੀ ਬਾਲਾ, ਸੁਸ਼ੀਲ ਕੁਮਾਰ, ਕਮਲਜੀਤ ਕੌਰ, ਸੁਮੀਤ ਸੋਢੀ,ਹਿਮਾਂਸੂ ਸੋਬਤੀ,ਨੀਰਜ ਬਾਲੀ, ਹਰਿੰਦਰ ਸਿੰਘ, ਕਲਪਨਾ ਬੀਕਾ, ਬਰਿੰਦਰ ਕੌਰ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ,ਨੀਰਜ ਕੌਰ, ਕੁਲਵਿੰਦਰ ਸਿੰਘ ਕੈਂਪਸ ਮੈਨੇਜਰ, ਲਖਵੀਰ ਸਿੰਘ ਤੇ ਬਲਜਿੰਦਰ ਸਿੰਘ ਸੁਰੱਖਿਆ ਗਾਰਡ ਤੋਂ ਇਲਾਵਾ ਮਿਡ ਡੇ ਮੀਲ ਵਰਕਰ, ਦਰਜ਼ਾ ਚਾਰ ਕਰਮਚਾਰੀ ਤੇ ਬੱਚੇ ਹਾਜ਼ਰ ਸਨ।



