ਉਪਕਾਰ ਸੋਸਾਇਟੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਤੀ ਮਦੱਦ ਤੇ ਵਸਤਾਂ ਦੀ ਵੰਡ ਕੀਤੀ।

ਨਵਾਂਸ਼ਹਿਰ 8 ਅਕਤੂਬਰ (ਹਰਿੰਦਰ ਸਿੰਘ) ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੀ ਤੇਰਾਂ ਮੈਂਬਰੀ ਕਮੇਟੀ ਨੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਬਉਲ੍ਹੀ ਰਮਦਾਸ, ਅਵਾਣ ਡੇਰੇ, ਰੂੜ੍ਹੇਵਾਲ੍ਹ ਅਤੇ ਗੁਰਦਾਸਪੁਰ ਦੇ ਧਰਮਕੋਟ ਰੰਧਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੁੱਜ ਕੇ ਵਿਤੀ ਮਦੱਦ ਵੰਡਣ ਦਾ ਵਿਸ਼ੇਸ਼ ਕਾਰਜ ਕੀਤਾ। ਹੜ੍ਹ ਪ੍ਰਭਾਵਿਤ ਘਰਾਂ, ਫਸਲਾਂ, ਵਿਦਿਅਕ ਲੋੜਾਂ ਤੇ ਹੋਰ ਲੋੜਵੰਦਾਂ ਨੂੰ ਨਗਦ ਰਾਸ਼ੀ ਤੇ ਘਰੇਲੂ ਵਸਤਾਂ ਦੀ ਤਕਸੀਮ ਕੀਤੀ ਗਈ। ਕਮੇਟੀ ਨੇ ਅਤਿ ਦੇ ਮੁਸ਼ਕਲਾਂ ਭਰੇ ਦਿਨਾਂ ਚੋਂ ਗੁਜਰੇ ਪ੍ਰੀਵਾਰਾਂ ਤੋਂ ਪੂਰੇ ਬਿਰਤਾਂਤ ਸੁਣਨ ਉਪ੍ਰੰਤ ਮਹਿਸੂਸ ਕੀਤਾ ਕਿ ਜੀਵਨ ਨੂੰ ਪਟੜੀ ਤੇ ਲਿਆਉਣ ਲਈ ਸਰਕਾਰ ਤੇ ਸਮਾਜ ਨੂੰ ਬਹੁਤ ਵੱਡੇ ਹੰਭਲ੍ਹੇ ਮਾਰਨ ਦੀ ਲੋੜ੍ਹ ਹੈ। ਕਮੇਟੀ ਵਲੋਂ ਹੜ੍ ਪ੍ਰਭਾਵਿਤ ਦੁਖੀ ਲੋਕਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਹੋਰ ਇਲਾਕਿਆਂ ਵਾਂਗ ਦੁਆਬੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਹਰ ਸੰਭਵ ਮਦੱਦ ਲਈ ਆਪਣੇ ਫਰਜ ਪੂਰੇ ਕਰ ਰਹੀਆਂ ਹਨ। ਇਲਾਕੇ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਮੈਂ ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਫਾਊਂਡਰ ਸੂਬੲਈ ਪ੍ਰਧਾਨ ਗੁਰਪ੍ਰੀਤ ਸਿੰਘ ਸਿੰਘ ਰਿਆੜ ਤੇ ਕਾਰੋਬਾਰੀ ਹਰਕਿਰਨਵੀਰ ਸਿੰਘ ਢਿੱਲੋਂ ਵਲੋਂ ਪਹਿਲਾਂ 22 ਸਤੰਬਰ ਨੂੰ ਉਪਕਾਰ ਸੋਸਾਇਟੀ ਦੀ ਸਰਵੇ ਕਮੇਟੀ ਨੂੰ ਸਹਿਯੋਗ ਉਪ੍ਰੰਤ ਫੰਡਾਂ ਦੀ ਵੰਡ ਵੇਲੇ ਸਵੇਰ ਤੋਂ ਦੇਰ ਸ਼ਾਮ ਤੱਕ ਹਰ ਤਰ੍ਹਾਂ ਦੀ ਮਦੱਦ ਤੇ ਲੋੜੀਂਦੀ ਅਗਵਾਈ ਦਿੱਤੀ। ਫਸਲਾਂ ਦੇ ਨੁਕਸਾਨ ਵਾਲ੍ਹੇ 26 ਪ੍ਰੀਵਾਰਾਂ ਨੂੰ, ਘਰਾਂ ਦੇ ਨੁਕਸਾਨ ਵਿੱਚ 7 ਪ੍ਰੀਵਾਰਾਂ ਨੂੰ, 02 ਵਿਦਿਆਰਥੀਆਂ ਨੂੰ ਅਤੇ 03 ਹੋਰ ਲੋੜ੍ਹਾਂ ਵਾਲ੍ਹੇ ਮਾਮਲਿਆਂ ਵਿੱਚ ਤਿੰਨ ਲੱਖ ਰੁਪਏ ਦੀ ਵਿਤੀ ਮਦੱਦ ਤੇ ਵਸਤਾਂ ਦੀ ਵੰਡ ਕੀਤੀ ਗਈ। ਉਪਕਾਰ ਸੋਸਾਇਟੀ ਦੇ ਮੈਂਬਰਾਂ ਵਿੱਚ ਜੇ.ਐਸ.ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਮਾਸਟਰ ਨਰਿੰਦਰ ਸਿੰਘ ਭਾਰਟਾ, ਸ੍ਰੀ ਬੀਰਬਲ ਤੱਖੀ, ਸ੍ਰੀ ਦੇਸ ਰਾਜ ਬਾਲੀ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਸ੍ਰੀਮਤੀ ਹਰਬੰਸ ਕੌਰ, ਮੈਡਮ ਜਯੋਤੀ ਬੱਗਾ, ਮੈਡਮ ਰਾਜਿੰਦਰ ਕੌਰ ਗਿੱਦਾ, ਮੈਡਮ ਬਲਵਿੰਦਰ ਕੌਰ ਬਾਲੀ ਤੇ ਸ੍ਰੀ ਸਤਨਾਮ ਸਿੰਘ ਚੱਕ ਗੁਰੂ ਤੇ ਪ੍ਰਮਿੰਦਰ ਸਿੰਘ ਬਸਿਆਲ੍ਹਾ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!