ਮਹੀਨੇ ਵਿੱਚ ਇੱਕ ਵਾਰ ਮਾਪਿਆਂ ਦਾ ਅਧਿਆਪਕ ਨਾਲ ਰਾਬਤਾ ਹੋਣਾ ਜ਼ਰੂਰੀ – ਸਟੇਟ ਐਵਾਰਡੀ ਪ੍ਰਿੰਸੀਪਲ ਅਗਨੀਹੋਤਰੀ
ਨਵਾਂਸ਼ਹਿਰ 17 ਅਕਤੂਬਰ (ਹਰਿੰਦਰ ਸਿੰਘ) ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਮਾਪੇ ਅਧਿਆਪਕ ਮਿਲਣੀ ਦੇ ਨਿਰਦੇਸ਼ਾਂ ਤੇ ਚੱਲਦਿਆਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਵਲੋਂ ਜਾਰੀ ਪੱਤਰ ਅਤੇ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਸਸਸਸ ਲੰਗੜੋਆ ਦੀ ਯੋਗ ਅਗਵਾਈ ਹੇਠ ਅੱਜ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਵਿੱਚ ਬੱਚਿਆਂ ਦੀਆਂ ਸਤੰਬਰ ਮਹੀਨੇ ਵਿੱਚ ਹੋਈਆਂ ਪ੍ਰੀਖਿਆਵਾਂ ਦਾ ਮੁਲਾਂਕਣ ਬੱਚਿਆਂ ਦੇ ਮਾਪਿਆਂ ਨਾਲ ਸਾਂਝਾ ਕੀਤਾ ਗਿਆ। ਇਸ ਮੌਕੇ ਤੇ ਡਾਕਟਰ ਅਗਨੀਹੋਤਰੀ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਰੁਚੀ ਦਿਖਾਉਂਦੇ ਹੋਏ ਮਹੀਨੇ ਚ ਇੱਕ ਵਾਰ ਅਧਿਆਪਕਾਂ ਨਾਲ ਰਾਬਤਾ ਜਰੂਰ ਕਾਇਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਬੱਚਿਆ ਅੰਦਰ ਛੁਪੀ ਪ੍ਰਤਿਭਾ ਬਾਰੇ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਸਮੁੱਚੇ ਵਿਕਾਸ ਬਾਰੇ ਜਾਣੂ ਹੋ ਸਕਣ। ਇਸ ਮੌਕੇ ਬੱਚਿਆਂ ਵੱਲੋਂ ਆਕਰਸ਼ਿਤ ਰੰਗੋਲੀ ਬਣਾਈ ਗਈ ਜਿਸਨੂੰ ਸਾਰਿਆਂ ਨੇ ਬਹੁਤ ਸਲਾਹਿਆ ਅਤੇ ਬਾਹਰੋਂ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਚਾਹ ਪਾਣੀ ਦਾ ਸੁਚੱਜਾ ਇੰਤਜਮ ਕੀਤਾ ਗਿਆ। ਬੱਚਿਆਂ ਵਲੋਂ ਵੱਖ ਵੱਖ ਵਿਸ਼ਿਆਂ ਤਹਿਤ ਬਣਾਏ ਗਏ ਚਾਰਟ ਮੇਕਿੰਗ, ਬਿਜ਼ਨਸ ਬਲਾਸਟਰ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ।ਡਾਕਟਰ ਅਗਨੀਹੋਤਰੀ ਦੀ ਦੂਰ ਅੰਦੇਸ਼ੀ ਸੋਚ ਕੇ ਚਲਦਿਆਂ ਸਕੂਲ ਦੀ ਹੈਲਥ ਕੇਅਰ ਵਰਕਰ ਆਸਵੀਰ ਅਤੇ ਮਿਹਨਤੀ ਅਧਿਆਪਕ ਸੁਖਵਿੰਦਰ ਲਾਲ ਸਾਇੰਸ ਮਾਸਟਰ ਦੇ ਸਹਿਯੋਗ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਦੇ ਸਾਰੇ ਅਧਿਆਪਕਾਂ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਅਤੇ ਭਾਰ ਦਾ ਮਾਪ ਨੋਟ ਕੀਤਾ। ਸੁਖਵਿੰਦਰ ਲਾਲ ਅਧਿਆਪਕ ਨੇ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਦਿਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤੇ ਡਾਕਟਰ ਅਗਨੀਹੋਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਤੇ ਸੁੰਦਰ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਅਗਨੀਹੋਤਰੀ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਕੇ ਵੱਧ ਤੋਂ ਵੱਧ ਨੰਬਰ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰ ਅਤੇ ਸਕੂਲ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਸੇਵਾਵਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ਜਿੱਥੇ ਕਿ ਉੱਚ ਵਿੱਦਿਆ ਪ੍ਰਾਪਤ ਅਧਿਆਪਕ ਸਮਾਜ ਦੀ ਸੇਵਾ ਕਰ ਰਹੇ ਹਨ।ਅੱਜ ਦੀ ਇਸ ਮੀਟਿੰਗ ਵਿੱਚ ਸਕੂਲ ਦੀ ਐਸ ਐਸ ਸੀ ਕਮੇਟੀ ਦੇ ਚੇਅਰਮੈਨ ਮਾਸਟਰ ਮਨੋਹਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਅਤੇ ਅਧਿਆਪਕਾਂ ਦਰਮਿਆਨ ਬਣੇ ਤਾਲਮੇਲ ਦੀ ਸ਼ਲਾਘਾ ਕੀਤੀ। ਚੇਅਰਮੈਨ ਨੇ ਪ੍ਰਿੰਸੀਪਲ ਨੂੰ ਰਾਜ ਪੁਰਸਕਾਰ ਜਿੱਤਣ ਤੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਅਤੇ ਪ੍ਰਿੰਸੀਪਲ ਅਗਨੀਹੋਤਰੀ ਵੱਲੋਂ ਚੇਅਰਮੈਨ ਅਤੇ ਹੋਰ ਕਮੇਟੀ ਮੈਂਬਰਾਂ ਨੂੰ ਜੀ ਆਇਆ ਆਖਿਆ ਤੇ ਮੀਟਿੰਗ ਵਿੱਚ ਹਾਜ਼ਰ ਹੋਣ ਤੇ ਧੰਨਵਾਦ ਕੀਤਾ।ਮਾਸਟਰ ਮਨੋਹਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਬੱਚਿਆਂ ਨੂੰ ਕਿਹਾ ਕਿ ਮਿਹਨਤ ਇਕ ਉਹ ਸਫਲਤਾ ਦੀ ਪੌੜੀ ਹੈ ਜੋ ਇਨਸਾਨ ਨੂੰ ਵੱਡੇ ਤੋਂ ਵੱਡੇ ਮੁਕਾਮ ਤੇ ਪਹੁੰਚਾਉਣ ਵਿੱਚ ਸਹਿਯੋਗੀ ਹੁੰਦੀ ਹੈ। ਜਮਾਤ ਇੰਚਾਰਜਾਂ ਨੇ ਆਪਣੇ ਆਪਣੇ ਜਮਾਤ ਵਿੱਚ ਬੈਠ ਕੇ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਦੇ ਹੋਏ ਉਹਨਾਂ ਨਾਲ ਗੱਲਬਾਤ ਕੀਤੀ।ਇਸ ਮੌਕੇ ਸੰਸਥਾ ਦੇ ਵਾਇਸ ਪ੍ਰਿੰਸੀਪਲ ਮੈਡਮ ਗੁਨੀਤ, ਸਪਨਾ, ਅਮਨਦੀਪ ਕੌਰ, ਰੇਖਾ ਜਨੇਜਾ, ਪਰਵਿੰਦਰ ਕੌਰ, ਪਰਮਿੰਦਰ ਕੌਰ, ਸੁਸ਼ੀਲ ਕੁਮਾਰ, ਸੁਮੀਤ ਸੋਢੀ, ਗੁਰਪ੍ਰੀਤ ਕੌਰ, ਹਿਮਾਂਸ਼ੂ ਸੋਬਤੀ,ਮੀਨਾ ਰਾਣੀ, ਮੀਨਾ ਕੁਮਾਰੀ,ਨੀਰਜ ਬਾਲੀ, ਬਰਿੰਦਰ ਕੌਰ, ਕਲਪਨਾ ਬੀਕਾ,ਜਸਵਿੰਦਰ ਕੌਰ, ਕਮਲਜੀਤ ਕੌਰ, ਰਜਨੀ ਬਾਲਾ, ਮਨਮੋਹਨ ਸਿੰਘ, ਪ੍ਰਦੀਪ ਸਿੰਘ, ਇੰਦਰਜੀਤ ਤੋਂ ਇਲਾਵਾ ਬਾਕੀ ਸਾਰੇ ਸਟਾਫ ਮੈਂਬਰ ਸਕੂਲ ਦੇ ਬੱਚੇ ਅਤੇ ਉਹਨਾਂ ਦੇ ਮਾਪੇ ਹਾਜ਼ਰ ਰਹੇ।





