ਰੇਸ਼ਮ ਸਿੰਘ ਨੇ 65 ਵਾ ਜਨਮ ਦਿਨ ਰੁੱਖ ਲਗਾ ਕੇ ਮਨਾਇਆ

ਨਵਾਂਸ਼ਹਿਰ 27 ਅਕਤੂਬਰ (ਹਰਿੰਦਰ ਸਿੰਘ)ਪੰਜਾਬ ਵਿੱਚ ਗਰਮੀ ਦਾ ਕਹਿਰ ਹਰੇਕ ਸਾਲ ਵਧਦਾ ਹੀ ਜਾ ਰਿਹਾ ਹੈ। ਰੁੱਖਾਂ ਦੀ ਕਮੀ ਇਸਦਾ ਮੁੱਖ ਕਾਰਨ ਹੈ। ਸਰਕਾਰੀ ਜੰਗਲਾਤ ਹੇਠ ਰਕਬਾ ਘੱਟਦਾ ਜਾ ਰਿਹਾ ਹੈ। ਮਹਿੰਗਾਈ ਵਧਣ ਨਾਲ ਘਰ ਛੋਟੇ ਅਤੇ ਵਿਹੜੇ ਖਤਮ ਹੋ ਗਏ ਹਨ। ਅਖੌਤੀ ਵਿਕਾਸ ਕੁਦਰਤੀ ਸੰਤੁਲਨ ਨੂੰ ਵਿਗਾੜ ਰਿਹਾ ਹੈ। ਅੱਜ ਸਮੇਂ ਦੀ ਲੋੜ ਹੈ ਕਿ ਹਰ ਇਕ ਢੁਕਵੀਂ ਥਾਂ ਤੇ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਵਾਤਾਵਰਣ ਸੰਭਾਲ ਸੁਸਾਇਟੀ ਦੇ ਸਰਗਰਮ ਮੈਂਬਰ ਰੇਸ਼ਮ ਸਿੰਘ ਨੇ ਆਪਣੇ 65 ਵੇਂ ਜਨਮਦਿਨ ਮੌਕੇ ਬੂਟੇ ਲਗਾਉਣ ਸਮੇਂ ਕਿਹਾ ਕਿ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਤੇ ਉਨ੍ਹਾਂ ਨੇ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਹਿਆਲਾ ਨੇੜੇ ਨਹਿਰ ਕੰਢੇ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ, ਕੈਸ਼ੀਅਰ ਕੁਲਦੀਪ ਕੁਮਾਰ, ਅਰੁਣ ਕੁਮਾਰ ਬਾਲੀ, ਧਰਮਪਾਲ ਬਾਲੀ ਅਤੇ ਰਣਜੀਤ ਰਾਜ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!