ਮੁਕੰਦਪੁਰ 29 ਅਕਤੂਬਰ (ਹਰਿੰਦਰ ਸਿੰਘ) 29 ਵੀਆਂ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੇ ਖੇਡ ਮੈਦਾਨ ਵਿੱਚ ਸ਼ੁਰੂ ਹੋਈਆਂ। ਖੇਡਾਂ ਦਾ ਸ਼ੁਭ ਉਦਘਾਟਨ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਵਲੋ ਕੀਤਾ ਗਿਆ। ਇਸ ਸਮੇਂ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਖੇਡਾਂ ਦਾ ਸ਼ੁਭ ਆਰੰਭ ਬੱਚਿਆਂ ਦੇ ਮਾਰਚ ਪਾਸ ਤੋਂ ਸਲਾਮੀ ਲੈ ਕੇ ਅਤੇ ਝੰਡਾ ਲਹਿਰਾ ਕੇ ਕੀਤਾ ।ਇਹਨਾਂ ਖੇਡਾਂ ਵਿੱਚ ਜਿਲੇ ਦੇ ਸੱਤ ਬਲਾਕਾਂ ਦੇ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰ ਦੇ ਬੱਚੇ ਹਿੱਸਾ ਲੈ ਰਹੇ ਹਨ।ਉਹਨਾਂ ਨੇ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਰੁਝਾਨ ਅਤੇ ਨਾਲ ਨਾਲ ਪੜ੍ਹਾਈ ਦੇ ਰੁਝਾਨ ਨੂੰ ਵੀ ਰੱਖਣ ਲਈ ਪ੍ਰੇਰਿਆ ਅਤੇ ਅਸ਼ੀਰਵਾਦ ਦਿੱਤਾ ਕਿ ਤੁਸੀਂ ਵੱਡੇ ਹੋ ਕੇ ਇਸੇ ਤਰ੍ਹਾਂ ਨੈਸ਼ਨਲ ਪੱਧਰ ਤੇ ਸੰਸਾਰ ਪੱਧਰ ਤੇ ਆਪਣੇ ਜਿਲ੍ਹੇ ਨਾਂ ਰੋਸ਼ਨ ਕਰੋਗੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਯਤਨ ਕਰ ਰਹੀ ਹੈ।ਆਉਣ ਵਾਲਾ ਸਮਾਂ ਤੁਹਾਡਾ ਹੈ ਇਸ ਵੇਲੇ ਜਿਲਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਨੇ ਵੀ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ । ਉਨ੍ਹਾਂ ਦੇ ਨਾਲ ਉਪ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਵੀ ਬੱਚਿਆਂ ਨੂੰ ਸੰਬੋਧਿਤ ਕੀਤਾ। ਇਹ ਖੇਡਾਂ ਦਵਿੰਦਰ ਕੌਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਪ੍ਰਧਾਨਗੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੁਕੰਦਪੁਰ ਗੁਰਪਾਲ ਪੁਆਰੀ ਜੀ ਦੀ ਪ੍ਰਧਾਨਗੀ ਹੇਠ ਹੋ ਰਹੀਆਂ ਹਨ। ਇਸ ਸਮੇਂ ਬਲਾਕ ਦੀ ਖੇਡ ਕਮੇਟੀ ਵਿੱਚ ਅਮਰ ਕਟਾਰੀਆ ਬੀ ਐਨ ਓ ਧਰਿੰਦਰ ਬੱਧਨ ਬਲਾਕ ਸਪੋਰਟਸ ਅਫਸਰ ,ਰਾਜ ਕੁਮਾਰ ਕਜਲਾ ਰਜਿੰਦਰ ਕੁਮਾਰ ਅਵਤਾਰ ਸਿੰਘ ਬੀ ਪੀ ਈ ਓ ਨਵਾਂ ਸ਼ਹਿਰ ਜਗਦੀਪ ਸਿੰਘ ਜੌਹਲ ਬੀ ਪੀ ਈ ਓ ਬੰਗਾ, ਨਿਰਮਲ ਨਵਾਂਗਰਾਂ, ਅਮਰਜੀਤ ਖਟਕੜ ਸਾਬਕਾ ਉਪ ਜਿਲਾ ਸਿੱਖਿਆ ਅਫਸਰ,ਕ੍ਰਿਸ਼ਨ ਖਟਕੜ ਅਨੁਰਾਧਾ ਪਰਮਜੀਤ ਕੌਰ ਸੀਤਾ ਦੇਵੀ, ਬਲਜਿੰਦਰ ਵਿਰਕ,ਰਾਮ ਲਾਲ,ਪੂਨਮ ਬਾਲਾ, ਭੁਪਿੰਦਰ ਕੁਮਾਰ, ਮਨਪ੍ਰੀਤ ਕੌਰ,ਰਮਨ ਕੁਮਾਰ,ਬਲਕਾਰ ਸਿੰਘ,ਕੁਲਦੀਪ ਸਿੰਘ ਭੱਦੀ ਕੁਮਾਰ ਰਕੇਸ਼ ਕੁਮਾਰ ਭੁੰਬਲਾ ਦੀਦਾਰ ਚੰਦ ਗਗਨਦੀਪ ਸੰਜੀਵ ਕੁਮਾਰ,ਸੁਖ ਰਾਮ,ਹਰਜਿੰਦਰ ਕੁਮਾਰ,ਸੁਰਿੰਦਰ ਕੁਮਾਰੀ,ਮਨਪ੍ਰੀਤ ਸੈਣੀ, ਗਗਨਦੀਪ ਸਿੰਘ ਰਮਨ ਕੁਮਾਰ ਗੁਰਸੇਵਕ ਸਿੰਘ ਪ੍ਰਦੀਪ ਸਿੰਘ ਹਰਵਿੰਦਰ ਸਿੰਘ ਪਰਮਜੀਤ ਕੌਰ ਪਰਮਜੀਤ ਕੌਰ ਸੰਦੀਪ ਕੁਮਾਰੀ ਹਰਚਰਨ ਸਿੰਘ ਸਤਨਾਮ ਮਜਾਰੀ ਰਾਜਵਿੰਦਰ ਆਦਿ ਹਾਜ਼ਿਰ ਸਨ।



