ਨਵਾਂਸ਼ਹਿਰ, 21 ਨਵੰਬਰ ( ) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਅੰਗਦਾਨ ਹਫ਼ਤੇ 19 ਨਵੰਬਰ ਤੋਂ 26 ਨਵੰਬਰ 2025 ਤੱਕ ਤਹਿਤ ਐਸ਼. ਡੀ. ਐਮ.ਦਫਤਰ ਦੇ ਸਟਾਫ ਨੂੰ ਅੰਗਦਾਨ ਕਰਨ ਲਈ ਜਾਗਰੂਕ ਕਰਦਿਆਂ ਸਹੂੰ ਚੁਕਾਈ ਗਈ।ਇਸ ਮੌਕੇ ਐਸ਼.ਡੀ.ਐਮ. ਨਵਾਂਸ਼ਹਿਰ ਅਨਮਜੋਤ ਕੌਰ ਪੀ. ਸੀ. ਐਸ.ਜੀ ਵਲੋਂ ਲੋਕਾਂ ਨੂੰ ਜਾਗਰੂਕਤਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅੰਗਦਾਨ -ਜੀਵਨ ਦਾ ਸਭ ਤੋਂ ਉੱਚਾ ਦਾਨ ਹੈ ,ਸੋ ਅੰਗਦਾਨੀ ਬਣੋਂ – ਕਿਸੇ ਦੀ ਧੜਕਣ, ਸ਼ਾਹ ਤੇ ਮੁਸਕਰਾਹਟ ਬਣੋ। ਕਿਓਂਕਿ ਅੰਗਦਾਨ ਇੱਕ ਐਸ਼ੀ ਮਨੁੱਖਤਾਂ ਭਰੀ ਸੇਵਾ ਹੈ ਜੋ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਵੀ 8-10 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ।ਦਿਲ, ਜ਼ਿਗਰ, ਫੇਫੜੇ, ਅੱਖਾਂ ਅਤੇ ਕਈ ਹੋਰ ਅੰਗਦਾਨ ਕਰਕੇ ਅਸੀਂ ਉਹਨਾਂ ਮਰੀਜ਼ਾਂ ਨੂੰ ਜੀਣ ਦਾ ਮੌਕ਼ਾ ਦਿੰਦੇ ਹਾਂ ਜੋਂ ਇਲਾਜ ਦੇ ਅੰਤਿਮ ਪੜਾਅ ਤੇ ਹੁੰਦੇ ਹਨ।ਇਹ ਦਾਨ ਕਿਸੇ ਧਰਮ ਜਾਂ ਜਾਤੀ ਨਾਲ਼ ਨਹੀਂ ਜੁੜਿਆ -ਇਹ ਸਿਰਫ਼ ਮਨੂੱਖਤਾ ਦਾ ਪਿਆਰ ਹੈ।ਅੰਗਦਾਨ ਦਾ ਫੈਸਲਾ ਇੱਕ ਹਿੰਮਤ,ਦਇਆ ਤੇ ਜ਼ਿੰਮੇਵਾਰੀ ਦਾ ਸੰਦੇਸ਼ ਹੈ। ਅਸੀਂ ਆਪਣੇ ਪਰਿਵਾਰ ਨੂੰ ਇਸ ਬਾਰੇ ਪਹਿਲਾਂ ਦੱਸਕੇ ਅਤੇ ਦਾਨੀ ਕਾਰਡ ਭਰਕੇ, ਕਿਸੇ ਦੀ ਉਮੀਦ ਬਣ ਸਕਦੇ ਹਾਂ।ਇਸ ਮੌਕੇ ਦਫ਼ਤਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਸਵੀਪ ਨੋਡਲ ਅਫ਼ਸਰ ਨੇ ਐਸ਼. ਡੀ. ਐਮ.ਦਫਤਰ ਦੇ ਸਟਾਫ ਨੂੰ ਅੰਗਦਾਨ ਕਰਨ ਲਈ ਪ੍ਰਣ ਦਿਵਾਉਂਦਿਆਂ ਕਿਹਾ ਕਿ ਮੈਂ ਆਪਣੀ ਪੂਰੀ ਖੂਸ਼ੀ ਅਤੇ ਸਮਝ ਨਾਲ਼ ਇਹ ਸਹੂੰ ਲੈਂਦਾ ਹਾਂ ਕਿ ਮੌਤ ਤੋਂ ਬਾਅਦ ਮੈਂ ਆਪਣੇ ਅੰਗਦਾਨ ਕਰਾਂਗਾ ਤਾਂਜੋ ਮੇਰੇ ਅੰਗ ਮੇਰੇ ਬਾਆਦ ਵੀ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਇਕ ਹੋਣ।ਇਸ ਦੇ ਨਾਲ ਹੀ ਉਨ੍ਹਾਂ ਨੇ ਫਰਾਈ ਡੇ ਨੂੰ ਡਰਾਈ ਡੇ ਵਜੋਂ ਮਨਾਉਂਦਿਆਂ ਡੈਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਫਲੇਟਸ ਵੀ ਵੰਡੇ।ਇਸ ਮੌਕੇ ਮਨੋਹਰ ਲਾਲ ਸੁਪਰਡੈਂਟ, ਇੰਦਰਜੀਤ ਸਿੰਘ ਰੀਡਰ, ਸ਼ਾਮ ਲਾਲ, ਰਣਜੀਤ ਸਿੰਘ,ਜੁਨੀਅਰ ਸਹਾਇਕ, ਰਣਜੀਤ ਸਿੰਘ ਇਲੈਕਸ਼ਨ ਬਰਾਚ, ਜੋਤੀ ਦੇਵੀਂ,ਪ੍ਰੇਮ ਸਾਗਰ ਵਰਮਾ,ਨਮਨੀਤ ਸ਼ਰਮਾ, ਮੁਕੇਸ਼ ਰਾਣੀ, ਕੁਲਵਿੰਦਰ ਸਿੰਘ,ਵਿਕਰਮ ਸਿੰਘ, ਉਂਕਾਰ ਸਿੰਘ, ਜਸਵੰਤ ਰਾਏ ਅਤੇ ਸਮੂਹ ਸਟਾਫ ਵਲੋਂ ਸਹਿਯੋਗ ਦਿੱਤਾ ਗਿਆ।

