23 ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਨਵਾਂਸ਼ਹਿਰ 22 ਨਵੰਬਰ (ਹਰਿੰਦਰ ਸਿੰਘ) ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਮਿਤੀ 23 ਨਵੰਬਰ ਦਿਨ ਐਤਵਾਰ ਨੂੰ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਬਰਨਾਲਾ ਗੇਟ ਫੀਡਰ, 11 ਕੇ.ਵੀ. ਸਿਵਲ ਹਸਪਤਾਲ ਫੀਡਰ ਅਤੇ 132 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋ ਚੱਲਦੇ 11 ਕੇ.ਵੀ ਚੰਡੀਗੜ੍ਹ ਰੋਡ ਫ਼ੀਡਰ ਦੀ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਨਵੀ ਲਾਈਨ ਦੀ ਉਸਾਰੀ ਲਈ ਬਿਜਲੀ ਸਪਲਾਈ ਬੰਦ ਰਹੇਗੀ।ਜਿਸ ਕਰਕੇ ਹੇਠ ਲਿਖੇ ਇਲਾਕੇ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਿਵੇਂ ਕਿ ਸਿਵਲ ਹਸਪਤਾਲ, ਆਈ ਵੀ ਹਸਪਤਾਲ, ਨਵੀ ਕੋਰਟ ਕੰਪਲੈਕਸ, ਡੀ.ਸੀ. ਕੰਮਪਲੈਕਸ, ਤਹਿਸੀਲਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਗੁਰੂ ਅੰਗਦ ਨਗਰ, ਸ਼ਿਵਾਲਿਕ ਇਨਕਲੇਵ, ਪ੍ਰਿੰਸ ਇਨਕਲੇਵ, ਰਣਜੀਤ ਨਗਰ,ਛੋਕਰਾਂ ਮੁਹੱਲਾ,ਮਹਿਲਾ ਕਲੋਨੀ, ਗੁਰੂ ਨਾਨਕ ਨਗਰ,ਜਲੰਧਰ ਕਲੋਨੀ , ਬਰਨਾਲਾ ਗੇਟ, ਸਬਜ਼ੀ ਮੰਡੀ, ਸਨਸਿਟੀ ਕਲੋਨੀ, ਰਣਜੀਤ ਨਗਰ,ਲਾਜਪਤ ਨਗਰ,ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ ਚੌਂਕ, ਬਾਗ ਕਲੋਨੀ, ਗੜਸ਼ੰਕਰ ਰੋਡ, ਚੰਡੀਗੜ ਰੋਡ,ਕੁਲਾਮ ਰੋਡ ਅਤੇ ਉਕਤ ਫੀਡਰਾਂ ਤੋ ਚੱਲਦੇ ਹੋਰ ਇਲਾਕੇ ਆਦਿ ਬੰਦ ਰਹਿਣਗੇ।

Leave a Reply

Your email address will not be published. Required fields are marked *

error: Content is protected !!