ਨਵਾਂਸ਼ਹਿਰ 24 ਨਵੰਬਰ (ਹਰਿੰਦਰ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਨੇ ਸਿਰਜਿਆ ਇਤਿਹਾਸ ਸਕੂਲ ਰਟੈਂਡਾ ਨੇ 69 ਵੀਆ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਪੰਜ ਮੈਡਲ ਜਿੱਤ ਕਿ ਇਤਿਹਾਸ ਰਚਿਆ। ਇਸ ਮੌਕੇ ਜਗਸੀਰ ਸਿੰਘ ਡੀ ਪੀ ਈ ਰਟੈਂਡਾ ਨੇ ਦੱਸਿਆ ਕਿ ਡੌਲੀ 40 ਕਿਲੋਗ੍ਰਾਮ ਗੋਲਡ,ਹੀਨਾ 60 ਕਿਲੋਗ੍ਰਮ ਸਿਲਵਰ, ਦੂਸ਼ਾਂਤ ਮਹਿਮੀ 60 ਕਿਲੋਗ੍ਰਾਮ ਕਾਂਸੀ ਸੂਰਜ ਪਾਲ ਗੁਰੂ 37 ਕਿਲੋਗ੍ਰਾਮ ਕਾਂਸੀ ਅਤੇ ਪਨਵ ਚੌਹਾਨ 52 ਕਿਲੋਗ੍ਰਾਮ ਵਿੱਚ ਕਾਸੀ ਮੈਡਲ ਪ੍ਰਾਪਤ ਕੀਤਾ। ਉਹਨਾ ਦਸਿਆ ਕਿ ਰਟੈਂਡਾ ਸਕੂਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਪੰਜਾਬ ਪੱਧਰ ਵਿੱਚੋ ਪੰਜ ਮੈਡਲ ਆਏ ਹੋਣ। ਇਹਨਾਂ ਖ਼ਿਡਾਰੀਆਂ ਨੇ ਕਿੱਕ ਬਾਕਸਿੰਗ ਅਤੇ ਵੁਸ਼ੂ ਵਿੱਚੋਂ ਮੈਡਲ ਪ੍ਰਾਪਤ ਕੀਤੇ। ਇਸ ਮੌਕੇ ਪ੍ਰਿੰਸੀਪਲ ਸੁਰਜੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ । ਇਸ ਮੌਕੇ ਉਹਨਾਂ ਜਗਸੀਰ ਸਿੰਘ ਡੀ ਪੀ ਈ ਨੂੰ ਵਧਾਈ ਦਿੱਤੀ। ਇਸ ਮੌਕੇ ਸੁਖਵਿੰਦਰ ਕੁਮਾਰ, ਰਾਜਿੰਦਰ ਸਿੰਘ, ਸੰਕਲਪ ਪਾਲ, ਗੁਰਪ੍ਰੀਤ ਕੌਰ, ਰਮਨਦੀਪ ਕੌਰ ਅਤੇ ਚਰਨਜੀਤ ਕੌਰ ਮੌਜ਼ੂਦ ਸਨ।

