ਨਵਾਂਸ਼ਹਿਰ 5 ਜਨਵਰੀ (ਹਰਿੰਦਰ ਸਿੰਘ)ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਸਹਾਇਕ ਕਾਰਜਕਾਰੀ ਇੰਜੀਨੀਅਰ (ਸੰਚਾਲਣ) ਦਿਹਾਤੀ ਉਪ ਮੰਡਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਵਲੋਂ ਜਾਰੀ ਸੂਚਨਾ ਅਨੁਸਾਰ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ.ਵੀ ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚਲਦੇ 11 ਕੇ.ਵੀ ਬਰਨਾਲਾ ਯੂ ਪੀ ਐਸ ਫੀਡਰ ਤੇ ਸ਼ਡਿਊਲ ਪ੍ਰੋਗਰਾਮ ਮੁਤਾਬਕ ਮੇਨਟੀਨੈਂਸ ਕਰਨ ਹਿੱਤ ਮਿਤੀ 06 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ।ਇਸ ਫੀਡਰ ਅਧੀਨ ਚਲਦੇ ਪਿੰਡ ਬਰਨਾਲਾ ਕਲਾਂ, ਸਲੋਹ, ਪੁਨੂੰ ਮਜਾਰਾ,ਜੇਠੂ ਮਜਾਰਾ,ਚੂਹੜਪੁਰ, ਸੋਨਾ,ਬਘੌਰਾ, ਰੁੜਕੀ ਖਾਸ,ਸਿੰਬਲੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ।
