ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨੇ 20 ਲੋੜਵੰਦਾ ਨੂੰ ਰਾਸ਼ਨ ਵੰਡਿਆ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਦਾਨ ਹੈ :: ਮੁਨੀਸ਼ ਜੈਨ

ਨਵਾਂਸ਼ਹਿਰ 9 ਜਨਵਰੀ (ਹਰਿੰਦਰ ਸਿੰਘ): ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਦੀ ਤਰਫੋਂ 151 ਵੇ ਮਹੀਨਾਵਾਰ ਰਾਸ਼ਨ ਮੌਕੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਮੁਨੀਸ਼ ਜੈਨ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਸਾਨੂੰ ਹਰ ਗਰੀਬ ਅਤੇ ਬੇਸਹਾਰਾ ਵਿਅਕਤੀ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਦਿੱਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਇਸ ਨੇਕ ਕਾਰਜ ਵਿੱਚ ਸਹਿਯੋਗ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਅਹੁਦੇਦਾਰਾਂ ਵਿਚ ਜਨਰਲ ਸਕੱਤਰ ਰਤਨ ਕੁਮਾਰ ਜੈਨ, ਰਾਕੇਸ਼ ਜੈਨ ਬੱਬੀ, ਸੰਦੀਪ ਜੈਨ ਕਾਲਾ, ਪੁਨੀਤ ਜੈਨ, ਅਨਿਲ ਜੈਨ,ਦਰਸ਼ਨ ਜੈਨ, ਪਦਮ ਜੈਨ ਆਦਿ ਸ਼ਾਮਿਲ ਸਨ |ਆਦਿ ਮੌਜੂਦ ਸਨ।ਫੋਟੋ ਦੇ ਨਾਲ1,2,ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਰਾਸ਼ਨ ਵੰਡ ਸਮਾਗਮ ਦੌਰਾਨਮੁੱਖ ਮਹਿਮਾਨ ਅਤੇ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਮੈਂਬਰ ਮਹਾਮੰਤਰ ਨਵਕਾਰ ਦਾ ਜਾਪ ਕਰਦੇ ਹੋਏ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਹੋਏ।

Leave a Reply

Your email address will not be published. Required fields are marked *

error: Content is protected !!