ਨਵਾਂਸ਼ਹਿਰ 19 ਜਨਵਰੀ (ਹਰਿੰਦਰ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਵਿਖੇ ਪਿੰਡ ਵਾਸੀ ਐਨ ਆਰ ਆਈ ਬਲਦੇਵ ਸਿੰਘ ਨੇ ਸਕੂਲ ਨੂੰ 15000/- ਰੁਪਏ ਸਾਊਂਡ ਸਿਸਟਮ ਲਈ ਅਤੇ 50 ਹਜਾਰ ਰੁਪਏ ਬੱਚਿਆਂ ਨੂੰ ਸਟੇਸ਼ਨਰੀ ਲਈ ਦਿੱਤੇ। ਇਸ ਮੌਕੇ ਐਨ ਆਰ ਆਈ ਬਲਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਦੇ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਕਮਲਾ ਦੇਵੀ ਮੈਂਬਰ ਬਲਾਕ ਸੰਮਤੀ ਕੁਲਵਿੰਦਰ ਕੌਰ ਸਰਪੰਚ ਪਿੰਡ ਮੱਲੂਪੋਤਾ,ਐਸ ਐਮ ਸੀ ਚੇਅਰਮੈਨ ਰੇਨੂ, ਜਸਵੰਤ ਰਾਏ, ਸੀਮਾ ਰਾਣੀ, ਸਰਬਜੀਤ ਕੌਰ ਸਾਬਕਾ ਐਸ ਐਮ ਸੀ ਚੇਅਰਮੈਨ ਹਰਵਿੰਦਰ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਮੂਹ ਸਟਾਫ ਹਾਜਰ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਦੀਸ਼ ਲਾਲ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਸਟਾਫ ਵੱਲੋਂ ਬਲਦੇਵ ਸਿੰਘ ਅਤੇ ਜਸਵੰਤ ਰਾਏ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।


