ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਕੱਸਿਆ ਸ਼ਿਕੰਜਾ – ਐਸ ਡੀ ਐਮ ਨੰਗਲ ਸਚਿਨ ਪਾਠਕ 3 ਫਰਵਰੀ ਨੂੰ ਤਲਬ

ਨਵਾਂਸ਼ਹਿਰ 28 ਜਨਵਰੀ (ਹਰਿੰਦਰ ਸਿੰਘ) ਰੋਪੜ ਜ਼ਿਲ੍ਹੇ ਅਧੀਨ ਪੈਂਦੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਸੰਤ ਇੰਦਰ ਦਾਸ ਜਨਰਲ ਸੱਕਤਰ, ਵਾਸੀ ਪਿੰਡ ਚੂਹੜਵਾਲੀ ਜਲੰਧਰ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਜਿਸ ਵਿੱਚ ਸੰਸਥਾ ਦੀ ਜਮੀਨ ਦਾ ਕਬਜ਼ਾ ਦਿਵਾਉਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਪੜਤਾਲੀਆ ਰਿਪੋਰਟ ਪੇਸ਼ ਕਰਨ ਲਈ ਅੱਜ ਮਿਤੀ 28 ਜਨਵਰੀ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਅੱਜ ਸਬੰਧਿਤ ਤਹਿਸੀਲਦਾਰ ਗੈਰਹਾਜ਼ਰ ਰਿਹਾ। ਜਿਸ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਅਤੇ ਕਮਿਸ਼ਨ ਦੇ ਐਕਟ 2004 ਦੀ ਧਾਰਾ 10 ਤਹਿਤ ਪ੍ਰਦਾਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਡਿਪਟੀ ਕਮਿਸ਼ਨਰ ਰੋਪੜ ਨੂੰ ਪੱਤਰ ਜਾਰੀ ਕਰਦਿਆਂ ਨੰਗਲ ਦੇ ਐਸ.ਡੀ.ਐਮ ਸਚਿਨ ਪਾਠਕ ਨੂੰ ਪੜਤਾਲ ਦੀ ਰਿਪੋਰਟ ਦੀ ਕਾਪੀ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ 3 ਫਰਵਰੀ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਲਈ ਆਦੇਸ਼ ਦਿੱਤੇ।

Leave a Reply

Your email address will not be published. Required fields are marked *

error: Content is protected !!