ਨਵਾਂਸ਼ਹਿਰ 5 ਫਰਵਰੀ (ਹਰਿੰਦਰ ਸਿੰਘ) ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ ਨਛੱਤਰ ਪਾਲ ਨੂੰ ਉਸ ਵਕਤ ਸਦਮਾ ਲੱਗਾ ਜਦੋਂ ਅੱਜ ਓਹਨਾਂ ਦੇ ਛੋਟੇ ਭਰਾ ਸੁਖਵਿੰਦਰ ਕੁਮਾਰ ਸੁੱਖੀ ਦਾ ਦੇਹਾਂਤ ਹੋ ਗਿਆ। ਦੱਸਿਆ ਜਾਂਦਾ ਹੈ ਕਿ ਸੁੱਖੀ ਪਿਛਲ਼ੇ ਕਈ ਮਹੀਨਿਆਂ ਤੋਂ ਬ੍ਰੇਨ ਸਟ੍ਰੋਕ ਦੇ ਸ਼ਿਕਾਰ ਸਨ ਅਤੇ ਲਗਾਤਾਰ ਲੁਧਿਆਣਾ ਦੇ ਵਡੇ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ। ਅੱਜ ਉਹ ਜੇਰੇ ਇਲਾਜ਼ ਹੀ ਆਪਣੇ ਸਵਾਸ ਪੂਰੇ ਕਰ ਗਏ। ਇਸ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਵਿਧਾਇਕ ਡਾ ਨਛੱਤਰ ਪਾਲ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅੰਤਿਮ ਸੰਸਕਾਰ ਮਿਤੀ 6 ਫਰਵਰੀ ਨੂੰ ਰਾਹੋਂ ਸ਼ਹਿਰ ਦੇ ਜਾਡਲਾ ਰੋਡ, ਸ਼ਮਸ਼ਾਨ ਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਜੀ ਵਿਧਾਇਕ ਨਛੱਤਰ ਪਾਲ ਦੀ ਰਿਹਾਇਸ਼ ਤੇ ਪੁੱਜੇ ਤੇ ਦੁੱਖ ਵੰਡਾਇਆ। ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆ ਦੀਆਂ ਵਹੀਰਾਂ ਵਿੱਚ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਅਮਰੀਕਾ ਤੋਂ ਅਮਰ ਦਰੋਚ, ਸ਼੍ਰੀ ਗੁਰਲਾਲ ਸੈਲਾ, ਡਾ ਜਸਪ੍ਰੀਤ ਬੀਜਾ, ਸਰਬਜੀਤ ਜਾਫਰਪੁਰ ਆਦਿ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਇਲਾਕੇ ਤੇ ਪਤਵੰਤੇ ਹਾਜ਼ਿਰ ਸਨ।



