ਨਵਾਂਸ਼ਹਿਰ 6 ਫਰਵਰੀ (ਹਰਿੰਦਰ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਅਟਾਰੀ ਜ਼ੋਨ-1 ਲੁਧਿਆਣਾ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲਾ ਸ਼ਹੀਦ ਭਗਤ ਸਿੰਘਨਗਰ ਨੇ ਮਿਤੀ 5-6.2.2026 ਨੂੰ ਆਈ ਟੀ ਆਈ ਕਾਲਜ ਵਿਖੇ ਆਯੋਜਿਤ ć ਪੰਜਾਬ ਸਖੀਸ਼ਕਤੀ ਮੇਲੇ’ ਦੌਰਾਨ ਇੱਕ ਵਿਆਪਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਜ਼ਿਲ੍ਹਾ ਪ੍ਰਸ਼ਾਸ਼ਨ (ਡੀ ਸੀ ਦਫ਼ਤਰ) ਦੁਆਰਾ ਆਯੋਜਿਤ ਇਹ ਸਮਾਗਮ, ਖੇਤਰ ਭਰ ਵਿੱਚ ਪੇਂਡੂ ਔਰਤਾਂ ਅਤੇ ਸਵੈ-ਸਹਾਇਕ ਸਮੂਹਾਂ ਨੂੰ ਸ਼ਸ਼ਕਤ ਬਣਾਉਣ ਲਈ ਇੱਕ ਜੀਵੰਤ ਪਲੇਟਫਾਰਮ ਵਜੋ ਕੰਮ ਕਰ ਰਿਹਾ ਹੈ।ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਇੱਕ ਖਿੱਚ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ, ਜਿਸਨੇ ਮੁੱਲ ਵਰਧਕ ਉਤਪਾਦਾਂ ਦੇ ਪ੍ਰਦਰਸ਼ਨ ਲਈ ਮਹਤਵਪੂਰਨ ਧਿਆਨ ਖਿੱਚਿਆ। ਇਸ ਮੇਲੇ ਵਿੱਚ ਬਹੁਤ ਸਾਰੇ ਸਵੈ-ਸਹਾਇਕ ਸਮੂਹਾਂ ਨੇ ਕੇ ਵੀ ਕੇ ਤੋਂ ਸਿਖਲਾਈ ਲੈ ਕੇ ਜੋ ਉਤਪਾਦ ਬਣਾਉਣੇ ਸਿੱਖੇ, ਉਨਾਂ ਤਕਨੀਕਾਂ ਨੂੰ ਵਪਾਰਕ ਤੌਰ ਤੇ ਅਪਣਾ ਕੇ ਸਟਾਲ ਲਗਾਏ, ਜੋ ਕਿ ਜ਼ਿਲ੍ਹਾਂ ਪ੍ਰਸ਼ਾਸ਼ਨ (ਡੀ ਸੀ ਦਫ਼ਤਰ) ਅਤੇ ਕੇ ਵੀ ਕੇ ਦੀ ਵੱਡੀ ਉਪਲਬੱਧੀ ਵਜੋ, ਇਸ ਮੇਲੇ ਵਿੱਚ ਸਾਹਮਣੇ ਆਈ। ਸ਼੍ਰੀਮਤੀ ਅਵਨੀਤ ਕੌਰ (ਪੀ ਸੀ ਐੱਸ), ਵਧੀਕ ਡਿਪਟੀ ਕਮਿਸ਼ਨਰ (ਏਡੀ ਸੀ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਨੇ ਕੇ ਵੀ ਕੇ ਮਾਹਿਰਾਂ ਨਾਲ ਗੱਲਬਾਤ ਕਰਨ ਲਈ ਸਟਾਲ ਦਾ ਦੌਰਾ ਵੀ ਕੀਤਾ।


