ਬਾਬਾ ਵਜੀਰ ਸਿੰਘ ਖਾਲਸਾ ਦੀ ਯਾਦ ਤੋਂ ਨੂੰ ਸਮਰਪਿਤ ਸਵੈ -ਇਛੁੱਕ ਖੂਨਦਾਨ ਕੈਂਪ


ਨਵਾਂਸ਼ਹਿਰ 6 ਫਰਵਰੀ (ਹਰਿੰਦਰ ਸਿੰਘ) ਮੈਨੇਜਰ ਬਿਕਰਮਜੀਤ ਸਿੰਘ ਤੇ ਪ੍ਰਿੰਸੀਪਲ ਜਸਵੀਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਬਾਬਾ ਵਜੀਰ ਸਿੰਘ ਖਾਲਸਾ ਸੀਨੀਅਰ ਸਕੈਡੰਰੀ ਸਕੂਲ ਵਿਖੇ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ 32 ਖੂਨਦਾਨੀਆਂ ਨੇ ਸਵੈ-ਇੱਛੁੱਕ ਤੌਰ ਤੇ ਖੂਨਦਾਨ ਕੀਤਾ। ਬੀ.ਡੀ.ਸੀ ਬਲੱਡ ਦੀ ਤਕਨੀਕੀ ਟੀਮ ਦੀ ਅਗਵਾਈ ਡਾ:ਅਜੇ ਬੱਗਾ ਵਲੋਂ ਨਿਭਾਈ ਗਈ। ਇਸ ਮੌਕੇ ਕੈਂਪ ਦੇ ਮੁੱਖ ਮਹਿਮਾਨ ਅੰਗਦ ਸਿੰਘ ਸਾਬਕਾ ਵਿਧਾਇਕ ਨੇ ਖੂਨਦਾਨੀਆਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਾ ਬਾਬਾ ਵਜੀਰ ਸਿੰਘ ਖਾਲਸਾ ਦੀ ਯਾਦ ਵਿੱਚ ਪੁੰਨ ਵਾਲ੍ਹਾ ਕਾਰਜ ਕਰਕੇ ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕ ਕਮੇਟੀ ਨੇ ਮਨੁੱਖੀ ਸੇਵਾ ਲਈ ਪ੍ਰੇਰਨਾਦਾਇਕ ਕਾਰਜ ਕੀਤਾ ਹੈ। ਇੱਕ ਤੰਦਰੁਸਤ ਵਿਅਕਤੀ ਨੂੰ ਹਰ ਤਿੰਨ ਮਹੀਨੇ ਬਾਅਦ ਡਾਕਟਰੀ ਪ੍ਰਵਾਨਗੀ ਲੈ ਕੇ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਸੁੱਖਵਿੰਦਰ ਸਿੰਘ ਥਾਂਦੀ ਤੇ ਕਰਮਜੀਤ ਸਿੰਘ ਸੋਢੀ , ਬੀ.ਡੀ.ਸੀ ਦੇ ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਪ੍ਰਿੰਸੀਪਲ ਜਸਵੀਰ ਸਿੰਘ, ਮੈਨੇਜਰ ਬਿਕਰਮਜੀਤ ਸਿੰਘ, ਵਾਸਦੇਵ ਪ੍ਰਦੇਸੀ, ਰਾਜੀਵ ਭਾਰਦਵਾਜ, ਪ੍ਰੀਅੰਕਾ ਕੌਸ਼ਲ, ਜਤਿੰਦਰ ਸਿੰਘ, ਕਪੀੱਲ ਸ਼ਰਮਾ, ਜਸਕਰਨ ਸਿੰਘ, ਲਵਪ੍ਰੀਤ ਸਿੰਘ, ਸਟਾਫ ਮੈਂਬਰ ਸੁਖਜਿੰਦਰ ਸਿੰਘ, ਨਵਜੀਤ ਸਿੰਘ, ਮੈਡਮ ਸੁਰਜੀਤ ਕੌਰ, ਕਮਲ, ਰੇਖਾ,ਵੰਦਨਾ, ਅੰਜੂ ਰਾਣੀ, ਆਸ਼ੂ ਅਤੇ ਖੂਨਦਾਨੀ ਹਾਜਰ ਸਨ । ਆਖਰ ਵਿੱਚ ਸਕੂਲ ਵਲੋਂ ਮੁੱਖ ਮਹਿ਼ਮਾਨ ਅੰਗਦ ਸਿੰਘ, ਵਿਸ਼ੇਸ਼ ਹਿਮਾਨਾਂ ਤੇ ਖੂਨਦਾਨੀ ਦਾ ਸਨਮਾਨ ਕੀਤਾ ਕੀਤਾ ਗਿਆ ।

Leave a Reply

Your email address will not be published. Required fields are marked *

error: Content is protected !!