ਕੇਸੀ ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਕੇਕ ਦੀ ਸੇਲ ਤੋ ਸਿਖਿਆ ਵਿਕਰੀ ਅਤੇ ਮਾਰਕੀਟਿੰਗ ਦੀ ਤਕਨੀਕ-ਕੇਕ ਬਣਾਉਣ ਅਤੇ ਵੇਚਣ ਦੀ ਕਲਾ ਵੀ ਵਿਦਿਆਰਥੀ ਦੇ ਭਵਿੱਖ ਨੂੰ ਰੌਸ਼ਨ ਕਰਦੀ ਹੈ – ਡਾ. ਬਲਜੀਤ ਕੌਰ

ਨਵਾਂਸ਼ਹਿਰ, 7 ਫਰਵਰੀ(ਹਰਿੰਦਰ ਸਿੰਘ) ਕਰਿਆਮ ਰੋਡ ‘ਤੇ ਸਥਿਤ ਕੇਸੀ ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਦਸੰਬਰ ਵਿੱਚ ਆਪਣੇ ਕ੍ਰਿਸਮਸ ਦੇ ਤਿਓਹਾਰ ਨੂੰ ਮਨਾਉਂਦੇ ਹੋਏ ਕੇਕ ਬਣਾਉਣਾ ਸਿੱਖਿਆ। ਅਜ ਉਨ੍ਹਾਂ ਕੇਕਾਂ ਨੂੰ ਸੇਲ ਦੇ ਨਾਲ ਵਿਦਿਆਰਥੀਆਂ ਨੂੰ ਵਿਕਰੀ ਅਤੇ ਮਾਰਕੀਟਿੰਗ ਦੀ ਕਲਾ ਵੀ ਸਿਖਾਈ ਹੈ। ਪ੍ਰੋਗਰਾਮ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਅਤੇ ਸਹਾਇਕ ਪ੍ਰੋਫੈਸਰ ਅਭਿਸ਼ੇਕ ਠਾਕੁਰ ਨੇ ਦੱਸਿਆ ਕਿ ਕੇਕ ਮਿਸ਼ਰਣ ਨੂੰ ਕੁਝ ਸਮੇਂ ਲਈ ਇੱਕ ਜਾਰ ਵਿੱਚ ਸੀਲ ਕਰਕੇ ਰੱਖਿਆ ਗਿਆ ਸੀ। ਅੱਜ, ਉਨ੍ਹਾਂ ਨੇ ਲਗਭਗ 20 ਕਿਲੋਗ੍ਰਾਮ ਉਸੇ ਕੇਕ ਮਿਸ਼ਰਣ ਦੀ ਵਰਤੋਂ ਕਰਕੇ ਵੱਖੋ-ਵੱਖ ਕੇਕ ਤਿਆਰ ਕੀਤੇ, ਜਿਸ ਵਿੱਚ ਰੰਗੀਨ ਚੈਰੀ, ਖਜੂਰ, ਖੁਰਮਾਨੀ, ਕਰੌਦਾ, ਸੌਗੀ, ਵੱਖੋ-ਵੱਖ ਸੁੱਕੇ ਮੇਵੇ, ਬੇਰੀਆਂ, ਅੰਜੀਰ, ਗਲੇਸ ਚੈਰੀ, ਬਦਾਮ ਦੇ ਫਲੇਕਸ, ਅਖਰੋਟ, ਬਦਾਮ, ਕਾਜੂ, ਭਾਰਤੀ ਅਤੇ ਵਿਦੇਸ਼ੀ ਵਾਈਨ, ਰਮ, ਵੋਡਕਾ, ਬੀਅਰ, ਵਿਸਕੀ, ਫਲਾਂ ਦੇ ਜੂਸ ਅਤੇ ਹੋਰ ਬਹੁਤ ਕੁਝ ਸ਼ਾਮਲ ਕਰਕੇ ਕੇਕ ਬਣਾਏ ਹਨ। ਵਿਦਿਆਰਥੀਆਂ ਅਤੇ ਸ਼ੈੱਫਾਂ ਨੇ ਲਾਭ ਕਮਾਉਣ ਲਈ ਪਲਮ ਕੇਕ ਤਿਆਰ ਕੀਤੇ, ਉਹਨਾਂ ਨੂੰ 200 ਅਤੇ 500-ਗ੍ਰਾਮ ਦੇ ਪੈਕੇਟਾਂ ਵਿੱਚ ਕ੍ਰਮਵਾਰ 75 ਅਤੇ 200 ਵਿੱਚ ਇਕ ਕੇਕ ਵੇਚਿਆ। ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਸਮਝਾਇਆ ਕਿ ਹਰੇਕ ਵਿਦਿਆਰਥੀ ਨੂੰ ਕੇਕ ਬਣਾਉਣ ਦੀ ਕਲਾ ਅਤੇ ਉਨ੍ਹਾਂ ਨੂੰ ਵੇਚਣ ਦਾ ਹੁਨਰ ਸਿਖਾਉਣਾ ਬਹੁਤ ਜ਼ਰੂਰੀ ਹੈ। ਜੇਕਰ ਉਨ੍ਹਾਂ ਦੇ ਵਿਦਿਆਰਥੀ ਭਾਰਤੀ ਜਾਂ ਵਿਦੇਸ਼ੀ ਹੋਟਲਾਂ ਵਿੱਚ ਨੌਕਰੀ ਕਰਦੇ ਹਨ ਜਾਂ ਆਪਣੀਆਂ ਬੇਕਰੀ ਖੋਲ੍ਹਦੇ ਹਨ, ਤਾਂ ਕੇਕ ਕਿਵੇਂ ਬਣਾਉਣਾ ਹੈ ਅਤੇ ਵੇਚਣਾ ਹੈ, ਇਹ ਜਾਣਨਾ ਇੱਕ ਉੱਜਵਲ ਭਵਿੱਖ ਲਈ ਬਹੁਤ ਜ਼ਰੂਰੀ ਹੈ। ਅੱਜਕੱਲ੍ਹ, ਹਰ ਖੁਸ਼ੀ ਦਾ ਪਲ ਕੇਕ ਨਾਲ ਸਾਂਝਾ ਕੀਤਾ ਜਾਂਦਾ ਹੈ। ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਸ਼ੈੱਫ ਵਿਕਾਸ ਕੁਮਾਰ, ਇੰਜ. ਆਰ.ਕੇ. ਮੂੰਮ, ਤਨੀਸ਼ਾ, ਮਨਦੀਪ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਰਹੇ।

Leave a Reply

Your email address will not be published. Required fields are marked *

error: Content is protected !!